‘ਸ਼ੱਕਰ ਪਾਰੇ’ ਫ਼ਿਲਮ ਦਾ ਗੀਤ ‘ਡੀਜੇ ਵਾਲੇ’ ਨੂੰ ਮਿਲੇ 2 ਮਿਲੀਅਨ ਤੋਂ ਵੱਧ ਵਿਊਜ਼ (ਵੀਡੀਓ)

07/19/2022 11:43:41 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਦਾ ਦਰਸ਼ਕਾਂ ਨੇ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਪਰ ਹੁਣ ਲਗਾਤਾਰ ਫ਼ਿਲਮ ਦੇ ਨਿਰਮਾਤਾ ਦਰਸ਼ਕਾਂ ਦਾ ਉਤਸ਼ਾਹ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਮ ਦੇ ਜ਼ਬਰਦਸਤ ਟਰੇਲਰ ਤੋਂ ਬਾਅਦ ਫ਼ਿਲਮ ਦਾ ਗੀਤ ‘ਡੀਜੇ ਵਾਲੇ’ ਰਿਲੀਜ਼ ਹੋ ਗਿਆ ਹੈ।

ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਫ਼ਿਲਮ ਦੇ ਮੁੱਖ ਕਲਾਕਾਰਾਂ ’ਤੇ ਫ਼ਿਲਮਾਇਆ ਗਿਆ ਹੈ ਤੇ ਦਰਸ਼ਕ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਰੈਪਰ ਐਮੀਵੇ ਬੰਟਾਈ ਨੇ ਕੀਤੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼, ਕਿਹਾ- ‘ਸਿੱਧੂ ਮੂਸੇ ਵਾਲਾ ਸਭ ਤੋਂ ਵੱਡਾ...’

ਫ਼ਿਲਮ ’ਚ ਇਕਲਵਿਆ ਤੇ ਲਵ ਦੀ ਜੋੜੀ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤੇ ਇਹ ਗੀਤ ਡੀ. ਜੇ. ’ਤੇ ਰਿਪੀਟ ਮੋਡ ’ਤੇ ਜ਼ਰੂਰ ਵੱਜਣ ਵਾਲਾ ਹੈ।

ਦੱਸ ਦੇਈਏ ਕਿ ਗੀਤ ਨੂੰ ਆਪਣੀ ਬਿਹਤਰੀਨ ਆਵਾਜ਼ ਦਿੱਤੀ ਹੈ ਕੁਲਵਿੰਦਰ ਬਿੱਲਾ ਨੇ, ਲਿਖਿਆ ਹੈ ਪੰਮਾ ਹਰੀਕੇ ਨੇ ਤੇ ਸੰਗੀਤ ਰੋਮੀਓ ਤੇ ਮਿਕਸ ਮਾਸਟਰ ਸਮੀਰ ਨੇ ਕੀਤਾ ਹੈ।

‘ਸ਼ੱਕਰ ਪਾਰੇ’ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ’ਚ ਅਰਸ਼ ਹੁੰਦਲ, ਹਨੀ ਮੱਟੂ, ਸਰਦਾਰ ਸੋਹੀ, ਸੀਮਾ ਕੌਸ਼ਲ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਰਮਨਦੀਪ ਜੱਗਾ, ਦਿਲਾਵਰ ਸਿੱਧੂ, ਗੋਨੀ ਸੱਗੂ ਤੇ ਹੋਰ ਸ਼ਾਮਲ ਹਨ। ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ, ਮੋਹਾਲੀ ਤੇ ਮਨਾਲੀ ਦੀਆਂ ਕੁਝ ਸ਼ਾਨਦਾਰ ਲੋਕੇਸ਼ਨਾਂ ’ਤੇ ਕੀਤੀ ਗਈ ਹੈ।

ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਵਲੋਂ ਲਿਖੀ ਗਈ ਹੈ, ਵਰੁਣ ਐੱਸ. ਖੰਨਾ ਵਲੋਂ ਨਿਰਦੇਸ਼ਿਤ ਹੈ ਤੇ ਵਿਸ਼ਨੂੰ ਕੇ. ਪੋਦਾਰ ਤੇ ਪੁਨੀਤ ਚਾਵਲਾ ਵਲੋਂ ਨਿਰਮਿਤ ਹੈ। ਗੋਲਡਨ ਕੀ ਐਂਟਰਟੇਨਮੈਂਟ ਵਲੋਂ ਫ਼ਿਲਮ ‘ਸ਼ੱਕਰ ਪਾਰੇ’ ਪੇਸ਼ ਕੀਤੀ ਜਾਵੇਗੀ, ਜੋ 5 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News