ਦੀਵਾਲੀ ਪਾਰਟੀ ’ਚ ਸਲਮਾਨ ਖ਼ਾਨ ਨਾਲ ਨਜ਼ਰ ਆਈ ਯੂਲੀਆ ਵੰਤੂਰ, ਦੇਖੋ ਦਿਲਕਸ਼ ਤਸਵੀਰਾਂ

11/04/2021 1:09:10 PM

ਮੁੰਬਈ (ਬਿਊਰੋ)– ਦੀਵਾਲੀ ਦੇ ਇਸ ਮੌਕੇ ’ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਘਰ ’ਤੇ ਦੀਵਾਲੀ ਪਾਰਟੀ ਦਾ ਪ੍ਰਬੰਧ ਕੀਤਾ। ਮਸ਼ਹੂਰ ਨਿਰਮਾਤਾ ਰਮੇਸ਼ ਤੋਰਾਨੀ ਨੇ ਆਪਣੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ’ਚ ਬਾਲੀਵੁੱਡ ਦੇ ਕਈ ਮਸ਼ਹੂਰ ਚਿਹਰੇ ਨਜ਼ਰ ਆਏ। ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਨਾ ਸਿਰਫ ਸਲਮਾਨ ਖ਼ਾਨ ਨਜ਼ਰ ਆਏ, ਯੂਲੀਆ ਵੰਤੂਰ ਵੀ ਪਾਰਟੀ ’ਚ ਨਜ਼ਰ ਆਈ।

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖ਼ਾਨ ਆਪਣੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਨਾਲ ਪਾਰਟੀ ’ਚ ਪਹੁੰਚੇ। ਤੋਰਾਨੀ ਦੀ ਦੀਵਾਲੀ ਪਾਰਟੀ ’ਚ ਸਲਮਾਨ ਖ਼ਾਨ ਬਲੈਕ ਸ਼ਰਟ ਤੇ ਜੀਨਸ ਪਹਿਨੇ ਨਜ਼ਰ ਆਏ। ਦੂਜੇ ਪਾਸੇ ਯੂਲੀਆ ਬਲੈਕ ਫੋਲਕਾ ਡੌਟੇਡ ਸਾੜ੍ਹੀ ’ਚ ਕੈਮਰੇ ਦੇ ਸਾਹਮਣੇ ਪੌਜ਼ ਦਿੰਦੀ ਨਜ਼ਰ ਆਈ।

PunjabKesari

ਇਸ ਦੌਰਾਨ ਯੂਲੀਆ ਨੇ ਮੀਡੀਆ ਦੇ ਸਾਹਮਣੇ ਪੌਜ਼ ਦਿੰਦਿਆਂ ਕਾਫੀ ਤਸਵੀਰਾਂ ਕਲਿੱਕ ਕਰਵਾਈਆਂ। ਦੱਸ ਦੇਈਏ ਕਿ ਬਾਲੀਵੁੱਡ ਗਲਿਆਰੇ ’ਚ ਸਲਮਾਨ ਖ਼ਾਨ ਤੇ ਯੂਲੀਆ ਵੰਤੂਰ ਦੇ ਰਿਸ਼ਤੇ ਦੀਆਂ ਖ਼ਬਰਾਂ ਪਿਛਲੇ ਕਈ ਸਾਲਾਂ ਤੋਂ ਸੁਰਖ਼ੀਆਂ ’ਚ ਹਨ। ਹਾਲਾਂਕਿ ਯੂਲੀਆ ਨੇ ਕਈ ਵਾਰ ਸਲਮਾਨ ਖ਼ਾਨ ਨੂੰ ਸਿਰਫ ਆਪਣਾ ਚੰਗਾ ਦੋਸਤ ਦੱਸਿਆ ਹੈ। ਇਸ ਦੇ ਨਾਲ ਹੀ ਸਲਮਾਨ ਨੇ ਵੀ ਇਸ ਚਰਚਾ ’ਤੇ ਹੁਣ ਤੱਕ ਚੁੱਪੀ ਵੱਟੀ ਹੋਈ ਹੈ।

PunjabKesari

ਇਸ ਦੇ ਬਾਵਜੂਦ ਜਦੋਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਯੂਲੀਆ ਤੇ ਸਲਮਾਨ ’ਤੇ ਪਈਆਂ ਤਾਂ ਇਕ ਵਾਰ ਫਿਰ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਲੋਕ ਸਲਮਾਨ ਤੇ ਯੂਲੀਆ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਦੱਸ ਦੇਈਏ ਕਿ ਸਲਮਾਨ ਖ਼ਾਨ ਜਲਦ ਹੀ ਫ਼ਿਲਮ ‘ਅੰਤਿਮ’ ’ਚ ਨਜ਼ਰ ਆਉਣਗੇ। ਮਹੇਸ਼ ਮਾਂਜੇਰਕਰ ਵਲੋਂ ਨਿਰਦੇਸ਼ਿਤ ਫ਼ਿਲਮ ‘ਅੰਤਿਮ’ ’ਚ ਸਲਮਾਨ ਖ਼ਾਨ ਆਪਣੇ ਜੀਜਾ ਆਯੂਸ਼ ਸ਼ਰਮਾ ਨਾਲ ਨਜ਼ਰ ਆਉਣਗੇ।

PunjabKesari

ਸਲਮਾਨ ਦੇ ਪ੍ਰੋਡਕਸ਼ਨ ਹਾਊਸ ’ਚ ਬਣੀ ਇਸ ਫ਼ਿਲਮ ’ਚ ਸਲਮਾਨ ਇਕ ਵਾਰ ਮੁੜ ਪੁਲਸ ਦੀ ਵਰਦੀ ’ਚ ਨਜ਼ਰ ਆਉਣਗੇ। ਆਯੂਸ਼ ਜਿਥੇ ਨੈਗੇਟਿਵ ਰੋਲ ’ਚ ਨਜ਼ਰ ਆਉਣਗੇ। ਇਹ ਫ਼ਿਲਮ 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari


Rahul Singh

Content Editor

Related News