''ਮੰਨਤ'' ''ਚ ਦੀਵਾਲੀ ਵਰਗਾ ਜਸ਼ਨ: ਪੁੱਤਰ ਦੇ ਸਵਾਗਤ ਲਈ ਸ਼ਾਹਰੁਖ ਨੇ ਲਾੜੀ ਵਾਂਗ ਸਜਾਇਆ ਬੰਗਲਾ

Saturday, Oct 30, 2021 - 11:07 AM (IST)

''ਮੰਨਤ'' ''ਚ ਦੀਵਾਲੀ ਵਰਗਾ ਜਸ਼ਨ: ਪੁੱਤਰ ਦੇ ਸਵਾਗਤ ਲਈ ਸ਼ਾਹਰੁਖ ਨੇ ਲਾੜੀ ਵਾਂਗ ਸਜਾਇਆ ਬੰਗਲਾ

ਮੁੰਬਈ- 29 ਅਕਤੂਬਰ ਨੂੰ ਵੀ ਕਿੰਗ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਰਿਹਾਈ ਨਾ ਹੋ ਸਕੀ। ਦਰਅਸਲ ਆਰੀਅਨ ਦੀ ਰਿਹਾਈ ਦੇ ਕਾਗਜ਼ਾਤ ਤੈਅ ਸਮੇਂ ਸੀਮਾ ਦੇ ਅੰਦਰ ਪ੍ਰਾਪਤ ਨਹੀਂ ਹੋ ਪਾਏ ਇਸ ਲਈ ਅਦਾਕਾਰ ਦੇ ਲਾਡਲੇ ਨੂੰ ਸ਼ੁੱਕਰਵਾਰ ਦੀ ਰਾਤ ਵੀ ਆਰਥਰ ਜੇਲ੍ਹ 'ਚ ਕੱਟਣੀ ਪਈ। ਜੇਲ੍ਹ ਦੇ ਉੱਚ ਅਧਿਕਾਰੀਆਂ ਦੀ ਮੰਨੀਏ ਤਾਂ ਆਰੀਅਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 12 ਵਜੇ ਦੇ ਵਿਚਾਲੇ ਜੇਲ੍ਹ ਤੋਂ ਬਾਹਰ ਨਿਕਲ ਸਕਦੇ ਹਨ ਪਰ ਅਜਿਹਾ ਉਦੋਂ ਮੁਮਕਿਨ ਹੋਵੇਗਾ ਜਦੋਂ ਰਿਲੀਜ਼ ਆਰਡਰ ਟਾਈਮ 'ਤੇ ਮਿਲ ਜਾਵੇਗਾ। ਇਸ ਦੇ ਨਾਲ ਹੀ ਇਸ 'ਤੇ ਨਿਰਭਰ ਕਰਦਾ ਹੈ ਕਿ ਆਰਥਰ ਰੋਡ ਜੇਲ੍ਹ ਦੇ ਜ਼ਮਾਨਤ ਬਾਕਸ 'ਚ ਕਿੰਨੇ ਰਿਲੀਜ਼ ਆਰਡਰ ਪੈਂਡਿੰਗ ਹਨ। ਜੇਕਰ ਪਹਿਲਾਂ ਤੋਂ ਜ਼ਿਆਦਾ ਰਿਲੀਜ਼ ਆਰਡਰਸ ਹੈ ਤਾਂ ਥੋੜ੍ਹਾ ਜਿਹਾ ਸਮਾਂ ਲੱਗ ਸਕਦਾ ਹੈ ਅਤੇ ਜੇਕਰ ਘੱਟ ਰਿਲੀਜ਼ ਆਰਡਰ ਹਨ ਤਾਂ ਜ਼ਿਆਦਾ ਸਮਾਂ ਨਹੀਂ ਲੱਗੇਗਾ। 

Bollywood Tadka
ਭਾਵੇਂ ਹੀ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਸ਼ੁੱਕਰਵਾਰ ਦੇ ਦਿਨ ਜੇਲ੍ਹ ਤੋਂ ਰਿਹਾਈ ਨਾ ਮਿਲ ਪਾਈ ਤਾਂ ਪਰ ਸ਼ਾਹਰੁਖ ਖ਼ਾਨ ਦੇ ਘਰ 'ਚ ਉਤਸਵ ਦਾ ਮਾਹੌਲ ਹੈ। ਆਰੀਅਨ ਦੇ ਘਰ ਵਾਪਸ ਪਰਤਣ ਦੀ ਖੁਸ਼ੀ ਸ਼ਾਹਰੁਖ ਖ਼ਾਨ ਦੇ ਬੰਗਲੇ 'ਮੰਨਤ' 'ਤੇ ਵੀ ਨਜ਼ਰ ਆਉਣ ਲੱਗੀ ਹੈ। ਲਾਡਲੇ ਦੀ ਘਰ ਵਾਪਸੀ 'ਤੇ ਸ਼ਾਹਰੁਖ ਖ਼ਾਨ ਅਤੇ ਗੌਰੀ ਨੇ ਆਪਣੇ ਬੰਗਲੇ ਨੂੰ ਬਿਲਕੁੱਲ ਇੰਝ ਤਿਆਰ ਕਰ ਲਿਆ ਹੈ ਜਿਵੇਂ ਦੀਵਾਲੀ ਦਾ ਦਿਨ ਹੋਵੇ।

Bollywood Tadka

ਸ਼ਾਹਰੁਖ ਦੇ ਬਾਂਦਰਾ, ਬੈਂਡਸਟੈਂਡ 'ਤੇ ਮੌਜੂਦ ਇਸ ਬੰਗਲੇ 'ਮੰਨਤ' ਨੂੰ ਪੁੱਤਰ ਦੇ ਆਉਣ ਤੋਂ ਪਹਿਲਾਂ ਸ਼ਾਹਰੁਖ ਅਤੇ ਗੌਰੀ ਨੇ ਲਾਈਟ ਨਾਲ ਪੂਰੀ ਤਰ੍ਹਾਂ ਨਾਲ ਸਜਾਇਆ। ਇਹ ਬਿਲਕੁੱਲ ਅਜਿਹਾ ਹੀ ਦਿਖ ਰਿਹਾ ਹੈ ਜਿਵੇਂ 'ਮੰਨਤ' ਵੀ ਆਰੀਅਨ ਦਾ ਪਲਕਾਂ ਵਿਛਾ ਕੇ ਉਡੀਕ ਕਰ ਰਿਹਾ ਹੋਵੇ। ਜਦੋਂ 'ਮੰਨਤ' ਦੇ ਬਾਹਰ ਅਜਿਹੀ ਤਿਆਰੀ ਤਾਂ ਯਕੀਨਨ ਹੈ ਕਿ ਬੰਗਲੇ ਦੇ ਅੰਦਰ ਹੋਰ ਵੀ ਸ਼ਾਨਦਾਰ ਤਿਆਰੀਆਂ ਚੱਲ ਰਹੀਆਂ ਹਨ। 2 ਤਾਰੀਕ ਦੀ ਰਾਤ ਜਦੋਂ ਆਰੀਅਨ ਖ਼ਾਨ ਘਰ ਤੋਂ ਕਰੂਜ਼ ਪਾਰਟੀ ਲਈ ਨਿਕਲੇ ਹੋਣਗੇ ਤਾਂ ਉਨ੍ਹਾਂ ਨੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਆਉਣ ਵਾਲਾ ਸਮਾਂ ਉਸ ਲਈ ਕਿਸ ਤਰ੍ਹਾਂ ਦੀ ਮੁਸ਼ਕਿਲ ਲੈ ਕੇ ਆ ਰਿਹਾ ਹੈ। ਖੈਰ ਹੁਣ ਆਰੀਅਨ ਖ਼ਾਨ ਜਲਦ ਹੀ ਰਿਹਾਅ ਹੋਣ ਵਾਲਾ ਹੈ।


author

Aarti dhillon

Content Editor

Related News