ਦਿਵਿਆਂਸ਼ ਤੇ ਮਨੁਰਾਜ ਦੀ ਜੋੜੀ ਨੇ ਜਿੱਤਿਆ ‘ਇੰਡੀਆਜ਼ ਗੌਟ ਟੈਲੇਂਟ’ ਸੀਜ਼ਨ 9 ਦਾ ਖ਼ਿਤਾਬ

Monday, Apr 18, 2022 - 04:15 PM (IST)

ਦਿਵਿਆਂਸ਼ ਤੇ ਮਨੁਰਾਜ ਦੀ ਜੋੜੀ ਨੇ ਜਿੱਤਿਆ ‘ਇੰਡੀਆਜ਼ ਗੌਟ ਟੈਲੇਂਟ’ ਸੀਜ਼ਨ 9 ਦਾ ਖ਼ਿਤਾਬ

ਮੁੰਬਈ– 17 ਅਪ੍ਰੈਲ ਨੂੰ ਰਿਆਲਿਟੀ ਸ਼ਓਅ ‘ਇੰਡੀਆਜ਼ ਗੌਟ ਟੈਲੇਂਟ’ ਸੀਜ਼ਨ 9 ਦਾ ਗ੍ਰੈਂਡ ਫਿਨਾਲੇ ਸੀ। ਇੰਡੀਆਜ਼ ਗੌਟ ਟੈਲੇਂਟ ਸੀਜ਼ਨ 9 ਦੇ ਫਾਈਨਿਲਿਸਟ ਇਸ਼ਿਤਾ ਵਿਸ਼ਵਕਰਮਾ, ਰਿਸ਼ਭ ਚਤੁਰਵੇਦੀ, ਦਿਵਿਆਸ਼ ਅਤੇ ਮਨੁਰਾਜ, ਬਾਂਬ ਫਾਇਰ ਕਰੂ, ਵਾਰੀਅਰ ਸਕਵਾਡ, ਡਿਮੋਲੀਸ਼ਨ ਕਰੂ ਅਤੇ ਬੀ.ਐੱਸ. ਰੈੱਡੀ ਸਨ। ਹਰ ਕਿਸੇ ਨੇ ਆਪਣੇ ਹੁਨਰ ਨੂੰ ਸ਼ਿੱਦਤ ਨਾਲ ਪੇਸ਼ ਕੀਤਾ ਪਰ ਜੇਤੂ ਤਾਂ ਇਕ ਹੀ ਹੁੰਦਾ ਹੈ। ਇਸ ਸੀਜ਼ਨ ਦੀ ਟ੍ਰੌਫੀ ਦਿਵਿਆਸ਼ ਅਤੇ ਮਨੁਰਾਜ ਨੇ ਆਪਣੇ ਨਾਂ ਕੀਤੀ।

PunjabKesari

ਟ੍ਰੌਫੀ ਦੇ ਨਾਲ ਹੀ ਉਨ੍ਹਾਂ ਕਈ ਗਿਫਟਸ ਆਪਣੇ ਨਾਂ ਕਰ ਲਏ। ਸ਼ੋਅ ’ਚ ਪਹਿਲੀ ਵਾਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਪੱਛਮੀ ਸੰਗੀਤ ਦੀ ਕਮਾਲ ਜੁਗਲਬੰਦੀ ਵੇਖਣ ਨੂੰ ਮਿਲੀ। ਇਸ਼ਿਤਾ ਵਿਸ਼ਵਕਰਮਾ ਪਹਿਲੀ ਰਨਰ ਅਪ ਰਹੀ। ਉੱਥੇ ਹੀ ਦੂਜੇ ਰਨਰ ਅਪ ਬਾਂਬ ਫਾਇਰ ਕਰੂ ਰਹੇ। 

PunjabKesari

ਜੈਪੁਰ ਅਤੇ ਭਰਤਪੁਰ ਦੀ ਬੀਟਬਾਕਸਿੰਗ ਅਤੇ ਬਾਂਸਰੀ ਦੀ ਜੋੜੀ ਨੇ ਇਸ਼ਿਤਾ ਵਿਸ਼ਵਕਰਮਾ, ਰਿਸ਼ਭ ਚਤੁਰਵੇਦੀ, ਬਾਂਬ ਫਾਇਰ ਕਰੂ, ਵਾਰੀਅਰ ਸਕਵਾਡ, ਡਿਮੋਲੀਸ਼ਨ ਕਰੂ ਅਤੇ ਬੀ.ਐੱਸ. ਰੈੱਡੀ ਨੂੰ ਹਰਾ ਕੇ ਟ੍ਰੌਫੀ ਸਮੇਤ ਇਕ ਕਾਰ ਅਤੇ 20 ਲੱਖ ਰੁਪਏ ਜਿੱਤੇ। ਦੋਵਾਂ ਰਨਰ ਅਪ (ਇਸ਼ਿਤਾ ਅਤੇ ਬਾਂਬ ਫਾਇਰ ਕਰੂ) ਨੂੰ 5 ਲੱਖ ਰੁਪਏ ਮਿਲੇ। 

PunjabKesari

ਦਿਲਚਸਪ ਗੱਲ ਇਹ ਹੈ ਕਿ ਦਿਵਿਆਂਸ਼ ਅਤੇ ਮਨੁਰਾਜ ਦੋਵੇਂ ਵੱਖ-ਵੱਖ ਭਾਗੀਦਾਾਂ ਦੇ ਨਾਲ ਓਡੀਸ਼ਨ ਲਈ ਆਏ ਸਨ ਪਰ ਅਖੀਰ ’ਚ ਉਨ੍ਹਾਂ ਦੀ ਜੋੜੀ ਬਣ ਗਈ। ਸ਼ੋਅ ’ਚ ਉਨ੍ਹਾਂ ਦੀ ਅਦੱਭੁਤ ਜੁਗਲਬੰਦੀ ਨੇ ਦਰਸ਼ਕਾਂ ਨੂੰ ਪੂਰੇ ਸੀਜ਼ਨ ’ਚ ਮੰਤਰਮੁਗਧ ਕਰ ਦਿੱਤਾ। ਮੰਚ ’ਤੇ ਦਿਵਿਆਂਸ਼ ਅਤੇ ਮਨੁਰਾਜ ਦੀ ਪਰਫਾਰਮੈਂਸ ਨੇ ਉਨ੍ਹਾਂ ਨੂੰ ਜੱਜਾਂ ਅਤੇ ਸੈਲੀਬ੍ਰਿਟੀ ਮਹਿਮਾਨਾਂ ਤੋਂ ‘ਗੋਲਡਨ ਬਜ਼ਰ’ ਵੀ ਦਿਵਾਇਆ। ਦੱਸ ਦੇਈਏ ਕਿ ਇੰਡੀਆਜ਼ ਗੌਟ ਟੈਲੇਂਜ ਸੀਜ਼ਨ 9 ਨੂੰ ਕਿਰਨ ਖੇਰ, ਸ਼ਿਲਪਾ ਸ਼ੈੱਟੀ, ਬਾਦਸ਼ਾਹ ਅਤੇ ਮਨੋਜ ਮੁੰਤਸ਼ਿਰ ਨੇ ਜੱਜ ਕੀਤਾ। ਉੱਥੇ ਹੀ ਅਰਜੁਨ ਬਿਜਲਾਨੀ ਸ਼ੋਅ ਦੇ ਹੋਸਟ ਸਨ। 


author

Rakesh

Content Editor

Related News