ਮਸ਼ਹੂਰ ਟੀ. ਵੀ. ਅਦਾਕਾਰਾ ਵੀ ਹੋ ਚੁੱਕੀ ਹੈ ਇਤਰਾਜ਼ਯੋਗ ਵਿਵਹਾਰ ਦਾ ਸ਼ਿਕਾਰ, ਅਖੀਰ ਤੋੜ ਦਿੱਤੀ ਚੁੱਪੀ

Monday, Mar 08, 2021 - 12:45 PM (IST)

ਮਸ਼ਹੂਰ ਟੀ. ਵੀ. ਅਦਾਕਾਰਾ ਵੀ ਹੋ ਚੁੱਕੀ ਹੈ ਇਤਰਾਜ਼ਯੋਗ ਵਿਵਹਾਰ ਦਾ ਸ਼ਿਕਾਰ, ਅਖੀਰ ਤੋੜ ਦਿੱਤੀ ਚੁੱਪੀ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਇਨ੍ਹੀਂ ਦਿਨੀਂ ਸ਼ੋਅ ‘ਕ੍ਰਾਈਮ ਪੈਟਰੋਲ ਸਤਰਕ : ਵੁਮੈਨ ਅਗੇਂਸਟ ਕ੍ਰਾਈਮ’ ’ਚ ਨਜ਼ਰ ਆ ਰਹੀ ਹੈ। ਸ਼ੋਅ ਹੋਸਟਿੰਗ ਰਾਹੀਂ ਉਹ ਮਹਿਲਾਵਾਂ ਨੂੰ ਆਪਣੇ ਨਾਲ ਹੋਣ ਵਾਲੇ ਕ੍ਰਾਈਮ ਦੇ ਖ਼ਿਲਾਫ਼ ਕਦਮ ਉਠਾਉਣ ਲਈ ਜਾਗਰੂਕ ਕਰ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦਿਵਿਆਂਕਾ ਵੀ ਆਪਣੀ ਅਸਲ ਜ਼ਿੰਦਗੀ ’ਚ ਇਤਰਾਜ਼ਯੋਗ ਵਿਵਹਾਰ ਦਾ ਸ਼ਿਕਾਰ ਹੋ ਚੁੱਕੀ ਹੈ। ਇਕ ਇੰਟਰਵਿਊ ਦੌਰਾਨ ਦਿਵਿਆਂਕਾ ਨੇ ਦੱਸਿਆ ਕਿ ਉਸ ਦੇ ਨਾਲ ਵੀ ਗਲਤ ਵਿਵਹਾਰ ਹੋ ਚੁੱਕਾ ਹੈ ਤੇ ਉਸ ਨੂੰ ਅਫਸੋਸ ਹੈ ਕਿ ਉਸ ਸਮੇਂ ਉਸ ਨੇ ਕੋਈ ਕਦਮ ਨਹੀਂ ਉਠਾਇਆ ਸੀ।

ਦਿਵਿਆਂਕਾ ਤ੍ਰਿਪਾਠੀ ਦੱਸਦੀ ਹੈ, ‘ਹਾਲ ਹੀ ’ਚ ਮੇਰੇ ਨਾਲ ਅਜਿਹੀ ਘਟਨਾ ਵਾਪਰੀ ਸੀ, ਜਿਥੇ ਕਿਸੇ ਅਦਾਕਾਰ ਨੇ ਮੇਰੇ ਨਾਲ ਇਤਰਾਜ਼ਯੋਗ ਵਿਵਹਾਰ ਕੀਤਾ ਸੀ, ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਮੈਂ ਇਕ ਮੰਨੀ-ਪ੍ਰਮੰਨੀ ਅਦਾਕਾਰਾ ਹਾਂ, ਅਜਿਹੇ ’ਚ ਸਾਹਮਣੇ ਵਾਲੇ ਨੂੰ ਡਰਨਾ ਚਾਹੀਦਾ ਸੀ। ਉਸ ਨੂੰ ਇਹ ਸਮਝਣਾ ਚਾਹੀਦਾ ਸੀ ਕਿ ਮੈਂ ਆਪਣੀ ਆਵਾਜ਼ ਉਠਾ ਸਕਦੀ ਸੀ। ਉਸ ਦੇ ਖ਼ਿਲਾਫ਼ ਮੈਂ ਮੀਡੀਆ ’ਚ ਵੀ ਆਵਾਜ਼ ਉਠਾ ਸਕਦੀ ਸੀ ਪਰ ਸਾਹਮਣੇ ਵਾਲਾ ਡਰਿਆ ਹੀ ਨਹੀਂ। ਉਸ ਨੇ ਮੇਰੇ ਉਪਰ ਇਤਰਾਜ਼ਯੋਗ ਕੁਮੈਂਟ ਪਾਸ ਕੀਤਾ ਤੇ ਮੈਂ ਹੈਰਾਨ ਹੋ ਗਈ ਸੀ। ਜਦੋਂ ਤਕ ਮੈਂ ਕੁਝ ਬੋਲ ਪਾਉਂਦੀ, ਸਾਹਮਣੇ ਵਾਲਾ ਨਿਕਲ ਗਿਆ ਸੀ। ਮੈਨੂੰ ਅੱਜ ਵੀ ਦੁੱਖ ਹੁੰਦਾ ਹੈ ਕਿ ਮੈਂ ਉਸ ਸਮੇਂ ਉਸ ਨੂੰ ਮੁੜ ਕੇ ਜਵਾਬ ਕਿਉਂ ਨਹੀਂ ਦਿੱਤਾ ਸੀ।’

ਦਿਵਿਆਂਕਾ ਨੇ ਅੱਗੇ ਕਿਹਾ, ‘ਮੇਰੇ ਨਾਲ ਅਜਿਹੀ ਘਟਨਾ ਇਕ ਨਹੀਂ, ਸਗੋਂ ਦੋ ਵਾਰ ਵਾਪਰ ਚੁੱਕੀ ਹੈ। ਇਕ ਬਹੁਤ ਮੰਨੇ-ਪ੍ਰਮੰਨੇ ਅਦਾਕਾਰ ਨੇ ਵੀ ਮੇਰੇ ’ਤੇ ਕੁਮੈਂਟ ਪਾਸ ਕੀਤਾ ਸੀ। ਉਦੋਂ ਵੀ ਮੈਂ ਕੁਝ ਬੋਲ ਨਹੀਂ ਸਕੀ ਸੀ। ਦੋਵਾਂ ਵਾਰ ਮੈਂ ਇਹ ਸੋਚ ਕੇ ਚੁੱਪ ਰਹਿ ਗਈ ਸੀ ਕਿ ਸ਼ਾਇਦ ਮੇਰਾ ਕੰਮ ਖਰਾਬ ਹੋ ਜਾਵੇਗਾ। ਅੱਜ ਜਦੋਂ ਸੋਚਦੀ ਹਾਂ ਤਾਂ ਬਹੁਤ ਪਛਤਾਵਾ ਹੁੰਦਾ ਹੈ। ਮੈਨੂੰ ਆਪਣੇ ਆਪ ’ਤੇ ਗੁੱਸਾ ਆਉਂਦਾ ਹੈ ਇਹ ਸੋਚ ਕੇ ਕਿ ਮੈਂ ਕਿਉਂ ਆਵਾਜ਼ ਨਹੀਂ ਚੁੱਕੀ ਸੀ। ਜੇਕਰ ਮੈਂ ਬੋਲਦੀ ਤਾਂ ਸ਼ਾਇਦ ਉਹ 10 ਹੋਰ ਲੜਕੀਆਂ ਨਾਲ ਅਜਿਹਾ ਨਹੀਂ ਕਰਦੇ। ਮੈਂ ਆਪਣੀ ਗਲਤੀ ਨੂੰ ਹੁਣ ਇਸ ਸ਼ੋਅ ਰਾਹੀਂ ਸੁਧਾਰਨਾ ਚਾਹੁੰਦੀ ਹਾਂ। ਲੜਕੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਉਹ ਅਜਿਹੀ ਕੋਈ ਹਾਲਾਤ ’ਚ ਫਸਣ ਤਾਂ ਆਪਣੀ ਆਵਾਜ਼ ਉਠਾਉਣ ਤੇ ਸਮਾਜ ’ਚ ਜਾਗਰੂਕਤਾ ਫੈਲਾਉਣ।’

ਨੋਟ– ਦਿਵਿਆਂਕਾ ਤ੍ਰਿਪਾਠੀ ਨਾਲ ਵਾਪਰੀ ਇਸ ਘਟਨਾ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News