ਮਾਲਦੀਵ ’ਚ ਦਿਵਯੰਕਾ ਅਤੇ ਵਿਵੇਕ ਨੇ ਮਨਾਈ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ, ਦੋਖੋ ਰੋਮਾਂਟਿਕ ਤਸਵੀਰਾਂ

Sunday, Jul 10, 2022 - 02:11 PM (IST)

ਮਾਲਦੀਵ ’ਚ ਦਿਵਯੰਕਾ ਅਤੇ ਵਿਵੇਕ ਨੇ ਮਨਾਈ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ, ਦੋਖੋ ਰੋਮਾਂਟਿਕ ਤਸਵੀਰਾਂ

ਮੁੰਬਈ: ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ 8 ਜੁਲਾਈ ਨੂੰ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ਮਨਾਈ। ਜੋੜੇ ਨੇ ਇਹ ਖ਼ਾਸ ਦਿਨ ਮਾਲਦੀਵ ’ਚ ਮਨਾਇਆ। ਦਿਵਯੰਕਾ ਨੇ ਸੋਸ਼ਲ ਮੀਡੀਆਂ ’ਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸੈਟ ਤੋਂ ਵਾਇਰਲ ਹੋਈਆਂ ਆਲੀਆ ਦੇ ਬੇਬੀ ਬੰਪ ਦੀਆਂ ਤਸਵੀਰਾਂ, ਪ੍ਰੈਗਨੈਂਸੀ ’ਚ ਵੀ ਐਕਸ਼ਨ ਸੀਨ ਕਰ ਰਹੀ ਅਦਾਕਾਰਾ

ਤਸਵੀਰਾਂ ’ਚ ਦਿਵਯੰਕਾ ਕਾਲੇ ਰੰਗ ਦੀ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅੱਪ ਅਤੇ ਪੋਨੀ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਖੂਬਸੂਰਤ ਲੱਗ ਰਹੀ ਹੈ। 

PunjabKesari

ਦੂਜੇ ਪਾਸੇ ਵਿਵੇਕ ਬਲੈਕ ਸ਼ਰਟ ਅਤੇ ਕਰੀਮ ਪੈਂਟ ’ਚ ਖ਼ੂਬਸੂਰਤ ਲੱਗ ਰਹੇ ਹਨ। ਦੋਵੇਂ ਸਮੁੰਦਰ ਕੰਢੇ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿਵਯੰਕਾ ਨੇ ਲਿਖਿਆ ਕਿ ‘6 ਸਾਲ ਪਹਿਲਾਂ ਮੈਨੂੰ ਪਿਆਰ ਕਰਨ ਦਾ ਮੌਕਾ ਦੇਣ ਲਈ, ਆਪਣੀ ਕਿਸਮਤ ’ਚ ਵਿਸ਼ਵਾਸ ਰੱਖਣ ਲਈ, ਮੈਂ ਸਿਰਫ਼ ਧੰਨਵਾਦ ਕਰ ਸਕਦੀ ਹਾਂ, ਵਰ੍ਹੇਗੰਢ ਮੁਬਾਰਕ।’  ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਜ਼ਮੀਨ ’ਤੇ ਲੇਟ ਕੇ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਡਾਂਸ (ਦੇਖੋ ਵੀਡੀਓ)

ਤੁਹਾਨੂੰ ਦੱਸ ਦੇਈਏ ਕਿ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਸ਼ੋਅ ‘ਯੇ ਹੈ ਮੁਹੱਬਤੇ’ ਦੇ ਸੈੱਟ ’ਤੇ ਮਿਲੇ ਸਨ ਅਤੇ ਅਦਾਕਾਰਾ ਪਹਿਲੀ ਨਜ਼ਕ ’ਚ ਹੀ  ਵਿਵੇਕ ਨੂੰ ਦਿਲ ਦੇ ਚੁੱਕੀ ਸੀ। ਇਸ ਤੋਂ ਬਾਅਦ ਦੋਵਾਂ ਨੇ 8 ਜੁਲਾਈ 2016 ’ਚ ਵਿਆਹ ਕਰਵਾ ਲਿਆ।


author

Gurminder Singh

Content Editor

Related News