ਦਿਵਿਆ ਨਾਲ ਵਾਪਸੀ ਕਰੇਗੀ ਈਲੂ ਈਲੂ ਗਰਲ

08/03/2015 3:33:56 PM

ਮੁੰਬਈ- ਈਲੂ ਈਲੂ ਗਰਲ ਮਨੀਸ਼ਾ ਕੋਇਰਾਲਾ ਅਤੇ ਦਿਵਿਆ ਦੱਤਾ ਦੀ ਲੀਡ ਰੋਲ ਵਾਲੀ ਫਿਲਮ ''ਚਿਹਰੇ'' ਛੇਤੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿਚ ਦੋਹਾਂ ਮਸ਼ਹੂਰ ਅਭਿਨੇਤਰੀਆਂ ਨੇ ਇਕ-ਦੂਜੇ ਨਾਲ ਹੀ ਕੰਪੀਟੀਸ਼ਨ ਕਰਨ ਵਾਲੀਆਂ ਭੈਣਾਂ ਦਾ ਰੋਲ ਨਿਭਾਇਆ ਹੈ । ਦਿਵਿਆ ਨੇ ਫਿਲਮ ਦੇ ਸੰਗੀਤ ਲਾਂਚ ਦੇ ਮੌਕੇ ਪੱਤਰਕਾਰਾਂ ਨੂੰ ਕਿਹਾ ਕਿ ਫਿਲਮ ਵਿਚ ਮੈਂ ਅਤੇ ਮਨੀਸ਼ਾ ਨੇ ਭੈਣਾਂ ਦੀ ਭੂਮਿਕਾ ਅਦਾ ਕੀਤੀ ਹੈ ਪਰ ਦੋਹਾਂ ਭੈਣਾਂ ਵਿਚ ਬਹੁਤ ਕੰਪੀਟੀਸ਼ਨ ਹੈ ਅਤੇ ਇਹੀ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਂਦਾ ਹੈ । ਫਿਲਮ ਇਕ ਮਨੋਵਿਗਿਆਨਕ ਥਰਿਲਰ ਹੈ, ਜਿਸ ਵਿਚ ਰਿਰਸ਼ਿਤਾ ਭੱਟ ਦਾ ਕਿਰਦਾਰ ਵੀ ਖਾਸ ਹੈ । ਰਿਰਸ਼ਿਤਾ ਨੇ ਕਿਹਾ ਕਿ ਫਿਲਮ ਵਿਚ ਮੇਰਾ ਕਿਰਦਾਰ ਇਕ ਨਵੀਂ ਅਦਾਕਾਰਾ ਦਾ ਹੈ, ਜਦੋਂਕਿ ਮਨੀਸ਼ਾ ਜੀ ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਦੇ ਕਿਰਦਾਰ ਵਿਚ ਹਨ ।
ਇਹ ਤਿੰਨ ਔਰਤਾਂ ਦੀ ਕਹਾਣੀ ਹੈ, ਜੋ ਅਭਿਨੇਤਰੀਆਂ ਹਨ । ਜੈਕੀ ਸ਼ਰਾਫ ਨੇ ਫਿਲਮ ਵਿਚ ਨਿਰਮਾਤਾ ਦੀ ਭੂਮਿਕਾ ਨਿਭਾਈ ਹੈ । ਫਿਲਮ ਵਿਚ ਗੁਲਸ਼ਨ ਗਰੋਵਰ ਵੀ ਹਨ, ਪਰ ਇਸ ਵਾਰ ਨੈਗੇਟਿਵ ਰੋਲ ਵਿਚ ਨਹੀਂ, ਸਗੋਂ ਇਕ ਪਾਜ਼ੇਟਿਵ ਅਤੇ ਰੋਮਾਂਟਿਕ ਭੂਮਿਕਾ ਵਿਚ । ਇਹ ਫਿਲਮ ਪਹਿਲਾਂ ਹੀ ਰਿਲੀਜ਼ ਹੋਣੀ ਸੀ, ਪਰ ਕੁੱਝ ਕਾਰਨਾਂ ਕਰਕੇ ਇਸ ਵਿਚ ਦੇਰੀ ਹੋਈ । ਹੁਣ ਇਹ ਅਗਸਤ ਵਿਚ ਰਿਲੀਜ਼ ਹੋਣ ਵਾਲੀ ਹੈ । ਇਸ ਦਾ ਨਿਰਦੇਸ਼ਨ ਰੋਹਿਤ ਕੌਸ਼ਿਕ ਨੇ ਕੀਤਾ ਹੈ।


Related News