‘ਡਿਜ਼ਾਈਨਰ’ ਗੀਤ ਦੀ ਸ਼ੂਟਿੰਗ ਦੌਰਾਨ ਦਿਵਿਆ ਖੋਸਲਾ ਨੂੰ ਮੈਟਲ ਡਰੈੱਸ ਪਾਉਣੀ ਪਈ ਮਹਿੰਗੀ, ਵਾਪਰੀ ਇਹ ਘਟਨਾ

05/21/2022 12:15:58 PM

ਬਾਲੀਵੁੱਡ ਡੈਸਕ: ਦਿਵਿਆ ਖੋਸਲਾ ਆਪਣੇ ਸੁਪਰ ਹਿੱਟ ਗੀਤ ‘ਡਿਜ਼ਾਈਨਰ’ ਗੀਤ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਇਹ ਗੀਤ ’ਚ ਗੁਰੂ ਰੰਧਾਵਾ ਅਤੇ ਹਨੀ ਸਿੰਘ ਵੱਲੋਂ ਗਾਇਆ ਗਿਆ ਹੈ।  ‘ਡਿਜ਼ਾਈਨਰ’ ਗੀਤ ਟੀ- ਸੀਰੀਜ਼ ਦੇ ਲੇਬਲ ਦੇ ਤਹਿਤ ਨਿਰਮੀਤ ਕੀਤਾ ਗਿਆ ਹੈ। ਇਸ ਗੀਤ ਨੇ ਰਿਲੀਜ਼ ਦੇ ਨਾਲ ਹੀ ਧੂਮ ਮਚਾ ਦਿੱਤੀ ਅਤੇ ਗੀਤ ਨੂੰ ਜ਼ਬਰਦਸਤ ਵਿਊਜ਼ ਵੀ ਮਿਲੇ।

PunjabKesari

ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਪੁੱਤਰ ਨੂੰ ਗਿਫ਼ਟ ਕੀਤੀ ਸ਼ਾਨਦਾਰ 'ਲੈਂਡ ਰੋਵਰ ਡਿਫੈਂਡਰ' ਕਾਰ, ਨੰਬਰ ਦਾ ਕਰਨ ਨਾਲ ਹੈ ਖ਼ਾਸ ਸਬੰਧ

ਇਸ ਗੀਤ ਨੂੰ ਵੱਡੇ ਪੈਮਾਨੇ ’ਤੇ ਸ਼ੂਟ ਕੀਤਾ ਗਿਆ ਹੈ ਅਤੇ ਟੀਮ ਨੇ ਇਹ ਵੀ ਯਕੀਨੀ ਬਣਾਇਆ ਕਿ ‘ਡਿਜ਼ਾਈਨਰ’ ਗੀਤ ਦੀ ਵੀਡੀਓ ਅੰਤਰਰਾਸ਼ਟਰੀ ਸਾਉਂਡਟ੍ਰੈਕ ਦੀ ਬਰਾਬਰੀ ਕਰ ਸਕੇ। ਇਸ ਗੀਤ ’ਚ ਵਿਦਿਆ ਖੋਸਲਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦਿਵਿਆ ਨੇ ਗਾਣੇ ਲਈ ਆਪਣੇ ਸਟਾਈਲ ਅਤੇ ਫੈਸ਼ਨ ਵਿਕਲਪਾਂ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕੀਤਾ ਅਤੇ ਅਜਿਹਾ ਪਹਿਰਾਵਾ ਪਹਿਨਿਆ ਜਿਸ ਨਾਲ ਗੀਤ ’ਚ ਉਸ ਦੀ ਖੂਬਸੂਰਤੀ ਵੱਖਰੀ ਹੀ ਦੇਖੀ ਜਾ ਰਹੀ ਹੈ। ਹਾਲਾਂਕਿ ਦਿਵਿਆ ਲਈ ਇਸ ਤਰ੍ਹਾਂ ਦੇ ਗੀਤ ’ਚ ਖੁਦ ਨੂੰ ਪੇਸ਼ ਕਰਨਾ ਬੇਹੱਦ ਮੁਸ਼ਕਲ ਰਿਹਾ ਹੈ।

ਇਹ ਵੀ ਪੜ੍ਹੋ: ਅਕਸ਼ੇੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦੀ ‘ਮੇਜਰ’ ਨਾਲ ਹੋਵੇਗੀ ਟੱਕਰ? ਅਦੀਵੀ ਸ਼ੇਸ਼ ਨੇ ਦਿੱਤਾ ਕਮਾਲ ਦਾ ਜਵਾਬ

ਇਸ ਗੀਤ ਲਈ ਗੱਲ ਕਰਦੇ ਦਿਵਿਆ ਖੋਸਲਾ ਕਹਿੰਦੀ ਹੈ ਕਿ ‘ਇਸ ਗੀਤ ’ਚ ਇਕ ਅਜਿਹੀ ਡਰੈੱਸ ਸੀ ਜੋ ਸਟੋਨ ਦੀ ਤਰ੍ਹਾਂ ਦਿਖਦੀ ਹੈ ਅਤੇ ਜਿਵੇਂ ਡਰੈੱਸ ਮੈਟਲ ਦੀ ਬਣੀ ਹੋਵੇ। ਇਸ ਦੇ ਨਾਲ ਮੈਂ ਇਕ ਇੰਚ ਲੰਬੇ  ਨੇਲ ਐਕਸਟੈਂਸ਼ਨ ਲਗਾਏ ਸੀ। ਇਸ ਗੀਤ ਲਈ ਮੈਨੂੰ ਬਾਹਰ ਜਾਣਾ ਪਿਆ ਅਤੇ ਮੈਂ ਇਸ ਕਿਰਦਾਰ ’ਚ ਕਦਮ ਰੱਖਣ ਲਈ ਬਹੁਤ ਉਤਸ਼ਾਹਿਤ ਸੀ। ਜਦੋਂ ਸ਼ੂਟਿੰਗ ਤੋਂ ਬਾਅਦ ਕੈਮਰਾ ਬੰਦ ਹੋ ਗਿਆ ਤਾਂ ਮੈਂ ਇਸ ਗੋਲਡ ਮੈਟਲ ਲੁੱਕ ’ਚ ਹੋਣ ਕਾਰਨ ਬੈਠ ਨਾ ਸਕੀ। ਇਸ ਲੁੱਕ ’ਚ ਸੱਤ ਘੰਟੇ ਦਾ ਲੰਬਾ ਸ਼ੂਟ ਸੀ ਅਤੇ ਇਸ ਆਊਟਫ਼ਿਟ ਕਾਰਨ ਮੈਨੂੰ ਸ਼ੂਟ ਦੌਰਾਨ ਪੂਰਾ ਸਮਾਂ ਖੜ੍ਹੇ ਰਹਿਣਾ ਪਿਆ। ਇਸ ਗੀਤ ਲਈ ਮੈਨੂੰ ਡਾਂਸ ਕਰਨਾ ਪਿਆ ਜਿਸ ਕਾਰਨ ਮੇਰੀਆਂ ਬਾਹਾਂ ਅਤੇ ਲੱਤਾਂ ’ਤੇ ਕਈ ਝਰੀਟਾਂ ਪੈ ਗਈਆਂ।

ਇਹ ਵੀ ਪੜ੍ਹੋ: ਬਾਕਸ ਆਫ਼ਿਸ ’ਤੇ ਮਾਰਚ ਮਹੀਨੇ ਨੇ ਬਣਾਇਆ ਰਿਕਾਰਡ, ਕਮਾਏ 1,500 ਕਰੋੜ ਰੁਪਏ

ਇਹ ਕਹਿ ਸਕਦੇ ਹਾਂ ਕਿ ਗੀਤ ਲਈ ਸ਼ੂਟ ਬਿਲਕੁਲ ਵੀ ਆਸਾਨ ਨਹੀਂ ਸੀ ਪਰ ਫ਼ਿਰ ਵੀ ਇਕ ਚੰਗੇ ਪ੍ਰੋਫ਼ੈਸ਼ਨ ਹੋਣ ਕਾਰਨ ਦਿਵਿਆ ਖੋਸਲਾ ਕੁਮਾਰ ਨੇ ਬੇਹੱਦ ਮੁਸਕਾਨ ਨਾਲ ਸਿਰਫ਼ ਸ਼ੂਟ ਪੂਰਾ ਨਹੀਂ ਕੀਤਾ ਸਗੋਂ ਆਪਣੀ ਖੂਬਸੂਰਤੀ ਦੇ ਜਲਵੇ ਵੀ ਦਿਖਾਏ। ਗੁਰੂ ਰੰਧਾਵਾ, ਹਨੀ ਸਿੰਘ ਅਤੇ ਦਿਵਿਆ ਖੋਸਲਾ ਕੁਮਾਰ ਦਾ ‘ਡਿਜ਼ਾਈਨਰ’ ਗੀਤ ਹੁਣ ਭੂਸ਼ਣ ਕੁਮਾਰ ਦੇ ਟੀ-ਸਿਰੀਜ਼ ਯੂਟਿਊਬ ਚੈਨਲ ’ਤੇ ਹੈ।


Anuradha

Content Editor

Related News