ਕੰਗਨਾ ਦੀ ‘ਧਾਕੜ’ ’ਚ ਦਿਵਿਆ ਦੱਤਾ ਦਾ ਕਿਰਦਾਰ ਤੁਹਾਡੇ ਵੀ ਹੋਸ਼ ਉਡਾ ਦੇਵੇਗਾ

1/20/2021 8:19:47 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਅੱਜਕਲ ਮੱਧ ਪ੍ਰਦੇਸ਼ ’ਚ ਚੱਲ ਰਹੀ ਹੈ। ਉਧਰ ਸੋਸ਼ਲ ਮੀਡੀਆ ’ਚ ਫ਼ਿਲਮ ਦੇ ਮੁੱਖ ਕਿਰਦਾਰਾਂ ਨੂੰ ਜਾਣੂ ਕਰਵਾਉਣ ਦਾ ਸਿਲਸਿਲਾ ਜਾਰੀ ਹੈ। ਹੁਣ ਫ਼ਿਲਮ ਤੋਂ ਦਿਵਿਆ ਦੱਤਾ ਦੇ ਕਿਰਦਾਰ ਰੋਹੀਨੀ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ ਹੈ। ਪੋਸਟਰ ’ਤੇ ਦਿਵਿਆ ਦਾ ਅੰਦਾਜ਼ ਦੇਖ ਕੇ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ।

ਪੋਸਟਰ ’ਤੇ ਦਿਵਿਆ ਭਾਵਹੀਣ ਚਿਹਰਾ ਲਈ ਬੈਠੀ ਹੈ। ਇਕ ਪੈਰ ’ਚ ਗੋਡਿਆਂ ਤਕ ਚੜ੍ਹੀ ਸਾੜ੍ਹੀ ਤੇ ਉਂਗਲਾਂ ਦੇ ਵਿਚਕਾਰ ਸੁਲਗਦੀ ਸਿਗਰਟ ਉਨ੍ਹਾਂ ਦੇ ਕਿਰਦਾਰ ਦੀ ਬੇਪਰਵਾਹੀ ਤੇ ਨਿਡਰਤਾ ਨੂੰ ਦਰਸਾ ਰਹੀ ਹੈ। ਇਸ ਪੋਸਟਰ ਦੇ ਨਾਲ ਦਿਵਿਆ ਨੇ ਲਿਖਿਆ ਹੈ, ‘ਉਹ ਡਰਾਉਣੀ ਦਿਸਦੀ ਹੈ ਪਰ ਇਸ ਤੋਂ ਤਾਂ ਇਹ ਵੀ ਪਤਾ ਨਹੀਂ ਚੱਲਦਾ ਕਿ ਉਹ ਕਿੰਨੀ ਬੁਰੀ ਹੋ ਸਕਦੀ ਹੈ। ਰੋਹਿਣੀ ਦੇ ਕਿਰਦਾਰ ’ਚ ਮੇਰੀ ਝਲਕ ਪੇਸ਼ ਹੈ। ਧਾਕੜ 1 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।’

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਰਜੁਨ ਰਾਮਪਾਲ ਦੇ ਕਿਰਦਾਰ ਰੂਦਰਵੀਰ ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ। ਅਰਜੁਨ ਧਾਕੜ ’ਚ ਵਿਲੇਨ ਦੇ ਰੋਲ ’ਚ ਹਨ। ਉਨ੍ਹਾਂ ਦਾ ਕਿਰਦਾਰ ਮਰਸਿਨਰੀ ਵਰਗਾ ਹੈ। ‘ਧਾਕੜ’ ਇਕ ਸਪਾਈ-ਐਕਸ਼ਨ ਫ਼ਿਲਮ ਹੈ, ਜਿਸ ’ਚ ਕੰਗਨਾ ਸਪਾਈ ਏਜੰਟ ਅਗਨੀ ਦੇ ਕਿਰਦਾਰ ’ਚ ਹਨ। ਇਸ ਫ਼ਿਲਮ ’ਚ ਕੰਗਨਾ ਜ਼ਬਰਦਸਤ ਐਕਸ਼ਨ ਕਰਦੀ ਦਿਖਾਈ ਦੇਵੇਗੀ ਤੇ ਉਹ ‘ਧਾਕੜ’ ਨੂੰ ਹਿੰਦੀ ਸਿਨੇਮਾ ਦੀ ਪਹਿਲੀ ਮਹਿਲਾ-ਪ੍ਰਧਾਨ ਐਕਸ਼ਨ ਫ਼ਿਲਮ ਦੇ ਤੌਰ ’ਤੇ ਪ੍ਰਚਾਰਿਤ ਵੀ ਕਰ ਰਹੀ ਹਨ। ‘ਧਾਕੜ’ ਦੀ ਡਾਇਰੈਕਟਰ ਰਜਨੀਸ਼ ਰਾਜ਼ੀ ਘਈ ਕਰ ਰਹੇ ਹਨ, ਜਿਹੜੇ ਉਨ੍ਹਾਂ ਦਾ ਨਿਰਦੇਸ਼ਕੀ ਡੈਬਿਊ ਹੈ।

ਕੰਗਨਾ ਨੇ ਇਸ ਫ਼ਿਲਮ ’ਚ ਆਪਣੇ ਕਿਰਦਾਰ ਲਈ ਰੱਜ ਕੇ ਮਿਹਨਤ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਚ ਵੀਡੀਓਜ਼ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ’ਚ ਕੰਗਨਾ ਬਾਕਸਿੰਗ, ਕਿੱਕ ਬਾਕਸਿੰਗ ਕਰਦੀ ਦਿਸ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh