4 ਮਹੀਨੇ ਬਾਅਦ ਦਿਵਿਆ ਅਗਰਵਾਲ ਨੇ ਦੱਸੀ ਬ੍ਰੇਕਅੱਪ ਦੀ ਵਜ੍ਹਾ, ਜਾਣੋ ਕੀ ਕਿਹਾ

Tuesday, Jul 19, 2022 - 02:20 PM (IST)

4 ਮਹੀਨੇ ਬਾਅਦ ਦਿਵਿਆ ਅਗਰਵਾਲ ਨੇ ਦੱਸੀ ਬ੍ਰੇਕਅੱਪ ਦੀ ਵਜ੍ਹਾ, ਜਾਣੋ ਕੀ ਕਿਹਾ

ਮੁੰਬਈ- 'ਬਿਗ ਬੌਸ' ਓ.ਟੀ.ਟੀ ਦੀ ਜੇਤੂ ਰਹੀ ਦਿਵਿਆ ਅਗਰਵਾਲ ਪ੍ਰੇਮੀ ਵਰੁਣ ਸੂਦ ਨਾਲ ਬ੍ਰੇਕਅੱਪ ਤੋਂ ਬਾਅਦ ਚਰਚਾ 'ਚ ਆਈ ਸੀ। ਦੋਵਾਂ ਦੇ ਬ੍ਰੇਕਅੱਪ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਕਾਫੀ ਹੈਰਾਨ ਹੋ ਗਏ ਸਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਵੀ ਕੀਤਾ ਸੀ। ਹਾਲਾਂਕਿ ਦਿਵਿਆ ਨੇ ਹੁਣ ਤੱਕ ਵੀ ਲੋਕਾਂ ਨੂੰ ਇਹ ਗੱਲ ਨਹੀਂ ਦੱਸੀ ਕਿ ਆਖਿਰ ਉਨ੍ਹਾਂ ਦਾ ਬ੍ਰੇਕਅੱਪ ਕਿਸ ਕਾਰਨ ਹੋਇਆ ਸੀ। ਉਧਰ ਹੁਣ ਬ੍ਰੇਕਅੱਪ ਦੇ 4 ਮਹੀਨਿਆਂ ਬਾਅਦ ਅਦਾਕਾਰਾ ਨੇ ਆਪਣੇ ਬ੍ਰੇਕਅੱਪ 'ਤੇ ਵੱਡਾ ਬਿਆਨ ਦਿੱਤਾ ਹੈ। 

PunjabKesari
ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਦਿਵਿਆ ਅਗਰਵਾਲ ਨੇ ਦੱਸਿਆ ਕਿ ਮੈਨੂੰ ਵਰੁਣ ਸੂਦ ਦੇ ਨਾਲ ਆਪਣਾ ਭਵਿੱਖ ਨਹੀਂ ਨਜ਼ਰ ਆ ਰਿਹਾ ਸੀ। ਜਦੋਂ ਚੀਜ਼ਾਂ ਖਰਾਬ ਹੋਣ ਲੱਗੀਆਂ ਤਾਂ ਮੈਂ ਅਤੇ ਵਰੁਣ ਸੂਦ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ। 

PunjabKesari
ਅਦਾਕਾਰਾ ਨੇ ਅੱਗੇ ਕਿਹਾ-'ਮੈਂ ਆਪਣੇ ਰਿਸ਼ਤੇ ਨੂੰ ਇਕ ਚੰਗੇ ਨੋਟ 'ਤੇ ਖਤਮ ਕਰਨਾ ਚਾਹੁੰਦੀ ਸੀ। ਬ੍ਰੇਕਅੱਪ ਕਰਨ ਦਾ ਫ਼ੈਸਲਾ ਮੇਰਾ ਸੀ। ਮੈਂ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਲੋਕਾਂ ਨੇ ਮੈਨੂੰ ਇਸ ਗੱਲ ਲਈ ਟਰੋਲ ਕੀਤਾ। ਮੇਰੇ ਲਈ ਇਨਰ ਪੀਸ ਬਹੁਤ ਜ਼ਿਆਦਾ ਹੈ। ਮੈਨੂੰ ਜੋ ਠੀਕ ਲੱਗਿਆ ਮੈਂ ਉਹੀਂ ਕੀਤਾ। ਗੌਰਤਲੱਬ ਹੈ ਕਿ ਲੋਕਾਂ ਨੂੰ ਅੱਜ ਵੀ ਇਸ ਗੱਲ 'ਤੇ ਯਕੀਨ ਨਹੀਂ ਹੁੰਦਾ ਹੈ ਕਿ ਦਿਵਿਆ ਅਗਰਵਾਲ ਅਤੇ ਵਰੁਣ ਸੂਦ ਵੱਖਰੇ ਹੋ ਚੁੱਕੇ ਹਨ। 

PunjabKesari
ਦੱਸ ਦੇਈਏ ਕਿ ਦਿਵਿਆ ਅਗਰਵਾਲ-ਵਰੁਣ ਸੂਦ ਨੇ ਇਸ ਸਾਲ 7 ਮਾਰਚ ਨੂੰ ਆਪਣੇ ਬ੍ਰੇਕਅੱਪ ਦੀ ਘੋਸ਼ਣਾ ਕੀਤੀ ਸੀ। ਦੋਵਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਆਪਣੇ ਬ੍ਰੇਕਅੱਪ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਸੀ। ਦਿਵਿਆ ਅਗਰਵਾਲ ਇਨ੍ਹੀਂ ਦਿਨੀਂ ਕਈ ਆਉਣ ਵਾਲੇ ਪ੍ਰਾਜੈਕਟਸ 'ਤੇ ਕੰਮ ਕਰ ਰਹੀ ਹੈ ਅਤੇ ਵਰੁਣ ਸੂਦ ਨੇ ਵੀ ਬਾਲੀਵੁੱਡ 'ਚ ਐਂਟਰੀ ਕਰਨ ਦੀ ਤਿਆਰੀ ਕਰ ਲਈ ਹੈ। 


author

Aarti dhillon

Content Editor

Related News