''ਮੇਰੇ ਪੈਸੇ ਨਹੀਂ ਦਿੱਤੇ... ਇਸ ਨਿਰਦੇਸ਼ਕ ਨੇ ਸੰਨੀ ਦਿਓਲ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ

Tuesday, Aug 19, 2025 - 02:10 PM (IST)

''ਮੇਰੇ ਪੈਸੇ ਨਹੀਂ ਦਿੱਤੇ... ਇਸ ਨਿਰਦੇਸ਼ਕ ਨੇ ਸੰਨੀ ਦਿਓਲ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ

ਐਟਰਟੇਨਮੈਂਟ ਡੈਸਕ- ਹਾਲ ਹੀ ਵਿੱਚ ਹਿੰਦੀ ਫ਼ਿਲਮ ਨਿਰਦੇਸ਼ਕ-ਨਿਰਮਾਤਾ ਸੁਨੀਲ ਦਰਸ਼ਨ ਨੇ ਅਕਸ਼ੈ ਕੁਮਾਰ ਬਾਰੇ ਕਈ ਖੁਲਾਸੇ ਕੀਤੇ ਸਨ। ਹੁਣ ਉਨ੍ਹਾਂ ਨੇ ਅਦਾਕਾਰ ਸੰਨੀ ਦਿਓਲ ਨਾਲ ਆਪਣੇ ਖਰਾਬ ਵਰਕਿੰਗ ਐਕਸਪੀਰੀਅਨਸ ਬਾਰੇ ਗੱਲ ਕੀਤੀ ਹੈ। ਦਰਸ਼ਨ ਨੇ ਸੰਨੀ ਦਿਓਲ 'ਤੇ ਉਸਨੂੰ ਪੈਸੇ ਨਾ ਦੇਣ ਦਾ ਦੋਸ਼ ਲਗਾਇਆ। ਤਾਂ ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ..
ਸੁਨੀਲ ਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਸੰਨੀ ਦਿਓਲ ਨੇ ਫਿਲਮ ਦੇ ਵਿਦੇਸ਼ੀ ਅਧਿਕਾਰ ਖਰੀਦੇ ਸਨ, ਬਦਲੇ ਵਿੱਚ ਉਹ ਪੈਸੇ ਦੇਣ ਵਾਲੇ ਸਨ। ਉਨ੍ਹਾਂ ਕਿਹਾ ਸੀ ਕਿ ਇਸ ਸਮੇਂ ਕ੍ਰਿਸਮਸ ਦਾ ਸਮਾਂ ਹੈ, ਯੂਕੇ ਵਿੱਚ ਬੈਂਕ ਬੰਦ ਹਨ। ਮੈਂ ਤੁਹਾਨੂੰ ਬਾਅਦ ਵਿੱਚ ਦੇਵਾਂਗਾ, ਪਰ ਜਦੋਂ ਉਨ੍ਹਾਂ ਨੂੰ ਦੁਬਾਰਾ ਪੈਸੇ ਦੇਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਕਿਹਾ, ਮੈਨੂੰ ਮਾਫ਼ ਕਰਨਾ, ਮੇਰੇ ਕੋਲ ਪੈਸੇ ਨਹੀਂ ਹਨ। ਪਰ ਮੈਂ ਦੇਣਾ ਚਾਹੁੰਦਾ ਹਾਂ, ਹੁਣੇ ਮੇਰੀ ਮਦਦ ਕਰੋ। ਉਸ ਸਮੇਂ ਉਹ ਗੁਰਿੰਦਰ ਚੱਢਾ ਨਾਲ ਫਿਲਮ 'ਲੰਡਨ' ਸ਼ੁਰੂ ਕਰ ਰਹੇ ਸਨ। 1995 ਵਿੱਚ, ਜਦੋਂ ਉਹ ਫਿਲਮ 'ਬਰਸਾਤ' ਦਾ ਨਿਰਮਾਣ ਕਰ ਰਹੇ ਸਨ, ਤਾਂ ਮੈਂ ਉਨ੍ਹਾਂ ਦਾ ਬਹੁਤ ਸਮਰਥਨ ਕੀਤਾ ਸੀ। ਜੇਕਰ ਉਨ੍ਹਾਂ ਦੀ ਯਾਦਦਾਸ਼ਤ ਖਰਾਬ ਨਹੀਂ ਹੈ, ਤਾਂ ਉਨ੍ਹਾਂ ਨੂੰ ਜ਼ਰੂਰ ਇਹ ਗੱਲਾਂ ਯਾਦ ਹੋਣਗੀਆਂ।''
ਉਨ੍ਹਾਂ ਨੇ ਅਕਸ਼ੈ ਬਾਰੇ ਵੀ ਖੁਲਾਸਾ ਕੀਤਾ ਸੀ
ਇਸ ਤੋਂ ਪਹਿਲਾਂ, ਸੁਨੀਲ ਦਰਸ਼ਨ ਨੇ ਅਕਸ਼ੈ ਕੁਮਾਰ ਬਾਰੇ ਕਿਹਾ ਸੀ ਕਿ ਉਨ੍ਹਾਂ ਦੀਆਂ 14 ਫਿਲਮਾਂ ਫਲਾਪ ਹੋ ਗਈਆਂ ਸਨ। ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸੁਨੀਲ ਦਰਸ਼ਨ 'ਅੰਦਾਜ਼ 2' ਲੈ ਕੇ ਆਏ ਹਨ। ਇਹ ਫਿਲਮ ਇਹ ਉਨ੍ਹਾਂ ਦੀ ਫਿਲਮ 'ਅੰਦਾਜ਼' ਦਾ ਦੂਜਾ ਭਾਗ ਹੈ ਜੋ 22 ਸਾਲ ਪਹਿਲਾਂ ਆਈ ਸੀ। 'ਅੰਦਾਜ਼' ਦੇ ਪਹਿਲੇ ਭਾਗ ਵਿੱਚ, ਪ੍ਰਿਯੰਕਾ ਚੋਪੜਾ ਅਤੇ ਲਾਰਾ ਦੱਤਾ ਵਰਗੀਆਂ ਅਭਿਨੇਤਰੀਆਂ ਨੇ ਅਕਸ਼ੈ ਕੁਮਾਰ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਬਹੁਤ ਵੱਡੀ ਹਿੱਟ ਰਹੀ, ਪਰ 'ਅੰਦਾਜ਼ 2' ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਅਸਫਲ ਰਹੀ।


author

Aarti dhillon

Content Editor

Related News