ਹਿੱਟ ਫ਼ਿਲਮਾਂ ਦੇ ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਬਾਲੀਵੁੱਡ ਨੂੰ ਕਿਹਾ ਅਲਵਿਦਾ

7/23/2020 10:04:54 AM

ਜਲੰਧਰ (ਬਿਊਰੋ) — 'ਗੁਲਾਬੀ ਗੈਂਗ', 'ਮੁਲਕ', 'ਥੱਪੜ' ਤੇ 'ਆਰਟੀਕਲ 15' ਵਰਗੀਆਂ ਹਿੱਟ ਫ਼ਿਲਮਾਂ ਦੇ ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਐਲਾਨ ਕੀਤਾ ਕੀ ਉਹ ਹੁਣ ਬਾਲੀਵੁੱਡ ਫ਼ਿਲਮਾਂ ਨਹੀਂ ਬਣਾਉਣਗੇ। ਅਨੁਭਵ ਸਿਨ੍ਹਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਪੋਸਟ ਪਾ ਇਸ ਦੀ ਜਾਣਕਾਰੀ ਦਿੱਤੀ ਕਿ ਉਹ ਬਾਲੀਵੁੱਡ ਤੋਂ ਅਸਤੀਫ਼ਾ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵਿਟਰ ਪ੍ਰੋਫ਼ਾਈਲ 'ਤੇ ਵੀ 'ਅਨੁਭਵ ਸਿਨ੍ਹਾ (Not 2ollywood)' ਕਰ ਦਿੱਤਾ ਹੈ।

ਦੱਸ ਦਈਏ ਕਿ ਬਾਲੀਵੁੱਡ 'ਚ ਚੱਲ ਰਹੇ ਨੈਪੋਟਿਜ਼ਮ ਤੇ ਧੜੇਬੰਦੀ 'ਤੇ ਅਨੁਭਵ ਸਿਨ੍ਹਾ ਨੇ ਹਮੇਸ਼ਾ ਆਪਣੀ ਰਾਏ ਰੱਖੀ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਇਹ ਮੁੱਦਾ ਕਾਫ਼ੀ ਭਖਿਆ ਵੀ ਹੋਇਆ ਹੈ। ਹਰ ਕੋਈ ਸੋਸ਼ਲ ਮੀਡੀਆ 'ਤੇ ਨੈਪੋਟਿਜ਼ਮ ਤੇ ਧੜੇਬੰਦੀ ਖ਼ਿਲਾਫ਼ ਬੋਲਦਾ ਨਜ਼ਰ ਆ ਰਿਹਾ ਹੈ। ਅੱਜ ਅਨੁਭਵ ਸਿਨ੍ਹਾ ਨੇ ਬਾਲੀਵੁੱਡ ਤੋਂ ਅਸਤੀਫ਼ਾ ਦੇ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਅਨੁਭਵ ਸਿਨ੍ਹਾ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਉਹ ਬਾਲੀਵੁੱਡ ਫ਼ਿਲਮ ਉਦਯੋਗ ਛੱਡ ਰਹੇ ਹਨ ਪਰ ਹਿੰਦੀ ਫ਼ਿਲਮਾਂ ਉਹ ਬਣਾਉਂਦੇ ਰਹਿਣਗੇ। ਅਨੁਭਵ ਸਿਨ੍ਹਾ ਦੇ ਇਸ ਟਵੀਟ ਤੋਂ ਬਾਅਦ ਨਿਰਦੇਸ਼ਕ ਹੰਸਲ ਮਹਿਤਾ ਤੇ ਸੁਧੀਰ ਮਿਸ਼ਰਾ ਨੇ ਉਨ੍ਹਾਂ ਦਾ ਸਾਥ ਦੇ ਬਾਲੀਵੁੱਡ ਇੰਡਸਟਰੀ ਛੱਡਣ ਦਾ ਫ਼ੈਸਲਾ ਕੀਤਾ ਹੈ।


sunita

Content Editor sunita