19 ਦਿਨਾਂ ਬਾਅਦ ਦੀਪਿਕਾ ਕੱਕੜ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਸਾਹਮਣੇ ਆਈ ਨੰਨ੍ਹੇ ਪੁੱਤਰ ਦੀ ਪਹਿਲੀ ਝਲਕ

Tuesday, Jul 11, 2023 - 10:39 AM (IST)

19 ਦਿਨਾਂ ਬਾਅਦ ਦੀਪਿਕਾ ਕੱਕੜ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਸਾਹਮਣੇ ਆਈ ਨੰਨ੍ਹੇ ਪੁੱਤਰ ਦੀ ਪਹਿਲੀ ਝਲਕ

ਨਵੀਂ ਦਿੱਲੀ (ਬਿਊਰੋ) : 'ਸਸੁਰਾਲ ਸਿਮਰ ਕਾ' ਫੇਮ ਅਦਾਕਾਰਾ ਦੀਪਿਕਾ ਕੱਕੜ ਤੇ ਪਤੀ ਸ਼ੋਏਬ ਇਬਰਾਹਿਮ ਬੀਤੇ ਕੁਝ ਦਿਨ ਪਹਿਲਾ ਹੀ ਮਾਤਾ-ਪਿਤਾ ਬਣੇ ਸਨ। 21 ਜੂਨ, 2023 ਨੂੰ ਜੋੜੇ ਨੇ ਇੱਕ ਛੋਟੇ ਮਹਿਮਾਨ ਦਾ ਸਵਾਗਤ ਕੀਤਾ। ਦੀਪਿਕਾ ਕੱਕੜ ਦੀ ਪ੍ਰੀ-ਮੈਚਿਓਰ ਡਿਲੀਵਰੀ ਹੋਈ ਸੀ। ਹੁਣ ਬੱਚੇ ਦੇ ਜਨਮ ਤੋਂ ਬਾਅਦ ਦੀਪਿਕਾ ਨੂੰ ਪਹਿਲੀ ਵਾਰ ਦੇਖਿਆ ਗਿਆ। ਦਰਅਸਲ, ਦੀਪਿਕਾ ਕੱਕੜ ਦਾ ਪੁੱਤਰ NICU ਤੋਂ ਬਾਹਰ ਆ ਗਿਆ ਹੈ ਅਤੇ ਹੁਣ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

PunjabKesari

ਦੀਪਿਕਾ ਅਤੇ ਸ਼ੋਏਬ ਨੂੰ ਆਪਣੇ ਬੱਚੇ ਦੇ ਨਾਲ ਹਸਪਤਾਲ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਇਸ ਦੌਰਾਨ 'ਅਜੂਨੀ' ਅਦਾਕਾਰ ਨੇ ਆਪਣੇ ਨਵਜੰਮੇ ਬੱਚੇ ਨੂੰ ਆਪਣੀ ਗੋਦ 'ਚ ਚੁੱਕਿਆ ਹੋਇਆ ਸੀ। ਸ਼ੋਏਬ ਅਤੇ ਦੀਪਿਕਾ ਨੇ ਆਪਣੇ ਬੱਚੇ ਨਾਲ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ।

PunjabKesari

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੀਪਿਕਾ ਕੱਕੜ ਪਾਪਰਾਜ਼ੀ ਨੂੰ ਰੌਲਾ ਨਾ ਪਾਉਣ ਲਈ ਆਖ ਰਹੀ ਹੈ। ਦਰਅਸਲ, ਤਸਵੀਰਾਂ ਕਲਿੱਕ ਕਰਦੇ ਸਮੇਂ ਪਾਪਰਾਜ਼ੀ ਚੀਕ ਰਹੇ ਸਨ ਅਤੇ ਅਦਾਕਾਰਾ ਨੇ ਉਨ੍ਹਾਂ ਨੂੰ ਰੌਲਾ ਨਾ ਪਾਉਣ ਲਈ ਕਿਹਾ ਕਿਉਂਕਿ ਉਨ੍ਹਾਂ ਦਾ ਬੱਚਾ ਸੌਂ ਰਿਹਾ ਸੀ। ਸ਼ੋਏਬ ਅਤੇ ਦੀਪਿਕਾ ਨੇ ਅਜੇ ਤੱਕ ਆਪਣੇ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਦੀ 8ਵੇਂ ਮਹੀਨੇ ਹੀ ਡਿਲੀਵਰੀ ਹੋ ਗਈ ਸੀ। ਪ੍ਰੀ-ਮੈਚਿਓਰ ਡਿਲੀਵਰੀ ਕਾਰਨ ਬੱਚਾ ਬਹੁਤ ਕਮਜ਼ੋਰ ਸੀ, ਇਸ ਲਈ ਉਸ ਨੂੰ  ਕਰੀਬ 19 ਦਿਨਾਂ ਤੱਕ ਐੱਨ. ਆਈ. ਸੀ. ਯੂ. 'ਚ ਰੱਖਿਆ ਗਿਆ ਸੀ।

PunjabKesari

ਪਿਛਲੇ ਦਿਨੀਂ ਸ਼ੋਏਬ ਇਬਰਾਹਿਮ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਨੂੰ NICU ਤੋਂ ਛੁੱਟੀ ਮਿਲ ਗਈ ਹੈ। ਸ਼ੋਏਬ ਇਬਰਾਹਿਮ ਅਤੇ ਦੀਪਿਕਾ ਕੱਕੜ ਦਾ ਵਿਆਹ ਸਾਲ 2018 'ਚ ਹੋਇਆ ਸੀ। 
PunjabKesari


author

sunita

Content Editor

Related News