ਦਿਲਜੀਤ ਦੋਸਾਂਝ ਨੇ ਜਿੱਤਿਆ ਦਿਲ, ਗਾਇਬ ਲੇਖਕ ਦਾ ਗਾਇਆ ਗੀਤ

Thursday, Sep 26, 2024 - 09:36 AM (IST)

ਜਲੰਧਰ- ਹਾਲ ਹੀ 'ਚ ਦਿਲਜੀਤ ਦੋਸਾਂਝ ਨੇ 'ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ' ਗੀਤ ਗਾਇਆ ਸੀ ਅਤੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਪਰ ਉਹ ਇਸ ਗੀਤ ਦੇ ਲੇਖਕ ਨੂੰ ਕ੍ਰੈਡਿਟ ਦੇਣਾ ਭੁੱਲ ਗਏ, ਜੋ ਲੰਬੇ ਸਮੇਂ ਤੋਂ ਇਸ ਮਸ਼ਹੂਰ ਗੀਤ ਦੀ ਤਾਰੀਫ ਦੇ ਭੁੱਖੇ ਸਨ। ਕਿਉਂਕਿ ਇੱਕ ਕਲਾਕਾਰ ਤਾਰੀਫ ਦਾ ਹੀ ਭੁੱਖਾ ਹੁੰਦਾ ਹੈ, ਜਿਸ ਤੋਂ ਬਾਅਦ ਲੇਖਕ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

ਇਹ ਖ਼ਬਰ ਵੀ ਪੜ੍ਹੋ- ਭਾਜਪਾ ਦੇ ਬਿਆਨ 'ਤੇ ਕੰਗਨਾ ਨੇ ਕੱਸਿਆ ਤੰਜ, ਕਿਹਾ- ਮੈਂ ਜੋ ਬੋਲਦੀ ਹਾਂ...

ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਦਰਦ ਹਸੀਬ ਦਾ ਗੀਤ ਦੁਬਾਰਾ ਆਪਣੇ ਇੰਸਟਾਗ੍ਰਾਮ 'ਤੇ ਸਾਂਝਾਂ ਕੀਤਾ ਅਤੇ ਇੰਸਟਾ ਸਟੋਰੀ 'ਚ ਉਨ੍ਹਾਂ ਦਾ ਨਾਮ ਲਿਖਿਆ। ਜਿਸ ਤੋਂ ਬਾਅਦ ਦਰਦ ਹਸੀਬ ਦੇ ਦਰਦ ਨੂੰ ਰਾਹਤ ਮਿਲੀ।

 

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਹੁਣ ਦਰਦ ਹਸੀਬ ਦਿਲਜੀਤ ਦਾ ਤਹਿ ਦਿਲੋਂ ਧੰਨਵਾਦ ਕਰ ਰਿਹਾ ਹੈ ਅਤੇ ਨਾਲ ਹੀ ਦਰਦ ਹਸੀਬ ਨੇ ਕਿਹਾ ਕਿ 20 ਸਾਲਾਂ 'ਚ ਕਿਸੇ ਨੇ ਮੈਨੂੰ ਇਸ ਗੀਤ ਦਾ ਪੂਰਾ ਕ੍ਰੈਡਿਟ ਨਹੀਂ ਦਿੱਤਾ। ਇਹ ਕਹਿ ਕੇ ਲੇਖਕ ਰੋਣ ਲੱਗ ਪਿਆ ਅਤੇ ਦਲਜੀਤ ਨੂੰ ਮਿਲਣ ਦੀ ਇੱਛਾ ਵੀ ਪ੍ਰਗਟਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News