ਦਿਲਜੀਤ ਦੋਸਾਂਝ 11 ਦਸੰਬਰ ਤੋਂ ਸ਼ੁਰੂ ਕਰਨਗੇ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ

Monday, Dec 05, 2022 - 04:52 PM (IST)

ਦਿਲਜੀਤ ਦੋਸਾਂਝ 11 ਦਸੰਬਰ ਤੋਂ ਸ਼ੁਰੂ ਕਰਨਗੇ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਮੁੰਬਈ ’ਚ ਹਨ। ਇਥੇ ਉਹ ਆਪਣੇ ਵਰਲਡ ਟੂਰ ‘ਬੌਰਨ ਟੂ ਸ਼ਾਈਨ’ ਦੇ ਸਿਲਸਿਲੇ ’ਚ ਪਹੁੰਚੇ ਹਨ। ਦਿਲਜੀਤ ਦੋਸਾਂਝ ਆਪਣੇ ਸ਼ੋਅਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਆਏ ਹਨ।

ਹਾਲ ਹੀ ’ਚ ਫ਼ਿਲਮ ਕੰਪੈਨੀਅਨ ਨਾਲ ਇਕ ਇੰਟਰਵਿਊ ਦੌਰਾਨ ਜਿਥੇ ਦਿਲਜੀਤ ਦੋਸਾਂਝ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ, ਉਥੇ ਨਾਲ ਹੀ ਆਪਣੀ ਆਗਾਮੀ ਫ਼ਿਲਮ ਬਾਰੇ ਵੀ ਦੱਸਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਟੈਟੂ ਖੁਣਵਾ ਕੇ ਮੂਸਾ ਪਿੰਡ ਪਹੁੰਚਿਆ ਫੈਨ, ਬਲਕੌਰ ਨੇ ਗਲੇ ਲਗਾ ਤੋਹਫ਼ੇ 'ਚ ਦਿੱਤੀ ਪੁੱਤ ਦੀ ਖ਼ਾਸ ਚੀਜ਼

ਦਿਲਜੀਤ 11 ਦਸੰਬਰ ਤੋਂ ਚਮਕੀਲਾ ਦੀ ਜ਼ਿੰਦਗੀ ’ਤੇ ਬਣਨ ਜਾ ਰਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਫ਼ਿਲਮ ਨੂੰ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰਨ ਵਾਲੇ ਹਨ।

ਦਿਲਜੀਤ ਨੇ ਦੱਸਿਆ ਕਿ ਰੋਜ਼ ਉਨ੍ਹਾਂ ਨੂੰ ਇਮਤਿਆਜ਼ ਅਲੀ ਵਲੋਂ ਕੋਈ ਨਾਲ ਕੋਈ ਈ-ਮੇਲ ਆਉਂਦੀ ਹੈ, ਜਿਸ ’ਚ ਚਮਕੀਲਾ ਦੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਲਿਖਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਚਮਕੀਲਾ ਬਾਰੇ ਉਨ੍ਹਾਂ ਨੂੰ ਕਾਫੀ ਜਾਣਕਾਰੀ ਹੈ ਪਰ ਇਮਤਿਆਜ਼ ਅਲੀ ਰੋਜ਼ ਕੁਝ ਨਾ ਕੁਝ ਨਵਾਂ ਉਨ੍ਹਾਂ ਨੂੰ ਦੱਸਦੇ ਰਹਿੰਦੇ ਹਨ।

ਦੱਸ ਦੇਈਏ ਕਿ ਇਸ ਫ਼ਿਲਮ ਦਾ ਸੰਗੀਤ ਦਿਲਜੀਤ ਦੋਸਾਂਝ ਨੇ ਲੈਜੰਡ ਏ. ਆਰ. ਰਹਿਮਾਨ ਨਾਲ ਬਣਾਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News