ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

Wednesday, Jan 11, 2023 - 04:03 PM (IST)

ਦਿਲਜੀਤ ਦੋਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਦੀ ਪ੍ਰਸਿੱਧੀ ਵੱਡੇ-ਵੱਡੇ ਹਾਲੀਵੁੱਡ ਸਿਤਾਰਿਆਂ ਤੋਂ ਘੱਟ ਨਹੀਂ ਹੈ। ਦਿਲਜੀਤ ਨੇ ਉਨ੍ਹਾਂ ਥਾਵਾਂ ’ਤੇ ਸੋਲਡਆਊਟ ਸ਼ੋਅਜ਼ ਲਗਾਏ ਹਨ, ਜਿਥੇ ਪ੍ਰਫਾਰਮ ਕਰਨ ਦਾ ਸੁਪਨਾ ਹਰ ਕਿਸੇ ਆਰਟਿਸਟ ਦਾ ਹੁੰਦਾ ਹੈ।

ਇਸੇ ਲਿਸਟ ’ਚ ਦਿਲਜੀਤ ਦੋਸਾਂਝ ਨੇ ਇਕ ਹੋਰ ਵੱਡੀ ਉਪਲੱਬਧੀ ਹਾਸਲ ਕਰ ਲਈ ਹੈ। ਦਿਲਜੀਤ ਦੋਸਾਂਝ ਵਿਸ਼ਵ ਪ੍ਰਸਿੱਧ ਕੋਚੇਲਾ ਫੈਸਟੀਵਲ ’ਚ ਪੇਸ਼ਕਾਰੀ ਦੇਣ ਜਾ ਰਹੇ ਹਨ। ਅਜਿਹਾ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ।

ਇਹ ਖ਼ਬਰ ਵੀ ਪੜ੍ਹੋ : 'RRR' ਨੇ ਰਚਿਆ ਇਤਿਹਾਸ, ਗੋਲਡਨ ਗਲੋਬ 'ਚ 'ਨਾਟੂ ਨਾਟੂ' ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ

ਦਿਲਜੀਤ ਦੋਸਾਂਝ 15 ਅਪ੍ਰੈਲ, 2023 ਨੂੰ ਇਸ ਫੈਸਟੀਵਲ ’ਚ ਪੇਸ਼ਕਾਰੀ ਦੇਣਗੇ। ਦਿਲਜੀਤ ਤੋਂ ਇਲਾਵਾ ਬੈਡ ਬਨੀ, ਫਰੈਂਕ ਓਸ਼ੀਅਨ, ਕੇ-ਪੋਪ ਬੈਂਡ ਬਲੈਕਪਿੰਕ, ‘ਪਸੂਰੀ’ ਗੀਤ ਵਾਲੇ ਅਲੀ ਸੇਠੀ, ਗੋਰੀਲਾਜ਼, ਰੋਸਾਲੀਆ ਤੇ ਬਜਾਰਕ ਸਣੇ ਕਈ ਮਸ਼ਹੂਰ ਕਲਾਕਾਰ ਪੇਸ਼ਕਾਰੀ ਦੇਣ ਵਾਲੇ ਹਨ।

PunjabKesari

ਦਿਲਜੀਤ ਦੋਸਾਂਝ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਉਤਸ਼ਾਹ ਦਾ ਟਿਕਾਣਾ ਨਹੀਂ ਰਿਹਾ। ਦਿਲਜੀਤ ਦੇ ਪ੍ਰਸ਼ੰਸਕ ਉਸ ਦੀ ਕੋਚੇਲਾ ਫੈਸਟੀਵਲ ’ਚ ਪੇਸ਼ਕਾਰੀ ਲਈ ਹੁਣੇ ਤੋਂ ਉਤਸ਼ਾਹਿਤ ਹਨ ਤੇ ਸੋਸ਼ਲ ਮੀਡੀਆ ’ਤੇ ਕੁਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News