ਅਕਸ਼ੈ ਕੁਮਾਰ ਦੀ ਫ਼ਿਲਮ ''ਖੇਲ ਖੇਲ ਮੈਂ'' ''ਚ ਦਿਲਜੀਤ ਦੋਸਾਂਝ ਦੀ ਐਂਟਰੀ! ਪ੍ਰਮੋਸ਼ਨਲ ਗੀਤ ਹੋਵੇਗਾ ਸ਼ੂਟ
Saturday, Aug 03, 2024 - 10:49 AM (IST)

ਜਲੰਧਰ (ਬਿਊਰੋ) : ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ Dil-Illuminati ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਵਿਚਾਲੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਦਾ ਗੀਤ 'Do You Know' ਅਕਸ਼ੈ ਕੁਮਾਰ ਦੀ ਫ਼ਿਲਮ 'ਖੇਲ ਖੇਲ ਮੇਂ' ਦਾ ਪ੍ਰਮੋਸ਼ਨਲ ਗੀਤ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬੀ ਇੰਡਸਟਰੀ 'ਚ ਲੰਮੇਂ ਸਮੇਂ ਤੱਕ ਸੰਘਰਸ਼ ਕਰਨ ਮਗਰੋਂ ਅੱਜ ਦਿਲਜੀਤ ਦੋਸਾਂਝ ਅਜਿਹੇ ਮੁਕਾਮ 'ਤੇ ਹਨ ਕਿ ਦੇਸ਼-ਵਿਦੇਸ਼ 'ਚ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹਨ। ਇੱਥੋਂ ਤੱਕ ਕੀ ਉਨ੍ਹਾਂ ਦੇ ਸ਼ੋਅ ਲਈ ਪੂਰਾ ਸਟੇਡੀਅਮ ਤੇ ਪੂਰੇ ਦਾ ਪੂਰਾ ਸ਼ੋਅ ਸੋਲਡ ਆਊਟ ਹੋ ਰਿਹਾ ਹੈ। ਹਾਲ ਹੀ 'ਚ ਖ਼ਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਦਾ ਗੀਤ 'Do You Know' ਅਕਸ਼ੈ ਕੁਮਾਰ ਦੀ ਫ਼ਿਲਮ 'ਖੇਲ-ਖੇਲ ਮੇਂ' ਦਾ ਪ੍ਰਮੋਸ਼ਨਲ ਗੀਤ ਬਨਣ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦੇ ਇਸ ਗੀਤ ਨੂੰ ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣਾ ਮਿਊਜ਼ਿਕਲ ਟੂਰ 'ਚ ਰੁੱਝੇ ਹੋਏ ਹਨ। ਗਾਇਕ ਆਪਣੇ ਇਸ ਸ਼ੋਅ ਦੇ ਚੱਲਦੇ ਸੁਰਖੀਆਂ 'ਚ ਹਨ। ਦਿਲਜੀਤ ਦੇ ਫੈਨਜ਼ ਇਹ ਖ਼ਬਰ ਸੁਣ ਕੇ ਕਾਫੀ ਖੁਸ਼ ਹਨ ਤੇ ਬੇਸਬਰੀ ਨਾਲ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਦਿਲਜੀਤ ਦੋਸਾਂਝ ਦੀ ਫ਼ਿਲਮ ਅਮਰ ਸਿੰਘ ਚਮਕੀਲਾ ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਇਸ ਵਿਚਾਲੇ ਦਿਲਜੀਤ ਦੋਸਾਂਝ ਜਲਦ ਹੀ ਸੰਨੀ ਦਿਓਲ ਦੀ ਫ਼ਿਲਮ 'ਬਾਰਡਰ 2' 'ਚ ਵੀ ਨਜ਼ਰ ਆਉਣ ਵਾਲੇ ਹਨ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਸਟਾਰਰ ਕਾਮੇਡੀ-ਡਰਾਮਾ ਫਿਲਮ ‘ਖੇਲ ਖੇਲ ਮੈਂ’ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਫਨ ਫੈਮਿਲੀ ਐਂਟਰਟੇਨਰ ਦੀ ਇਕ ਝਲਕ ਹੈ, ਜਿਸ ਵਿਚ ਖਿਡਾਰੀ ਕੁਮਾਰ ਦੇ ਨਾਲ ਤਾਪਸੀ ਪੰਨੂ, ਵਾਣੀ ਕਪੂਰ, ਐਮੀ ਵਿਰਕ, ਆਦਿਤਿਆ ਸੀਲ, ਪ੍ਰਗਿਆ ਜੈਸਵਾਲ ਅਤੇ ਫਰਦੀਨ ਖਾਨ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਆਪਣੇ ਮਜ਼ੇਦਾਰ ਅੰਦਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਵਾਅਦਾ ਕਰਦੇ ਹਨ। ਫਿਲਮ ਦੇ ਨਿਰਮਾਤਾਵਾਂ ਨੇ ਇਕ ਅਨੋਖੇ ਇਵੈਂਟ ਨਾਲ ਫਿਲਮ ਦੇ ਟ੍ਰੇਲਰ ਤੋਂ ਪਰਦਾ ਚੁੱਕਿਆ, ਜਿਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿਤਾ। ਇਸ ਦੌਰਾਨ ਅਕਸ਼ੇ ਕੁਮਾਰ, ਵਾਣੀ ਕਪੂਰ, ਆਦਿਤਿਆ ਸੀਲ, ਪ੍ਰਗਿਆ ਜੈਸਵਾਲ, ਫਰਦੀਨ ਖਾਨ ਅਤੇ ਐਮੀ ਵਿਰਕ ਦੇ ਨਾਲ ਬੱਸ ਦੀ ਸਵਾਰੀ ਬਹੁਤ ਮਜ਼ੇਦਾਰ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।