ਦਿਲਜੀਤ ਦੌਸਾਂਝ ਨੇ ਸਾਂਝਾ ਕੀਤਾ ''ਹੌਂਸਲਾ ਰੱਖ'' ਦਾ ਪੋਸਟਰ, ਸੋਨਮ ਬਾਜਵਾ ਦੇ ਨਾਲ ਸ਼ਹਿਨਾਜ਼ ਵੀ ਆਈ ਨਜ਼ਰ

09/26/2021 10:40:10 AM

ਮੁੰਬਈ : ਬਿਗ ਬੌਸ ਫੇਮ ਅਦਾਕਾਰ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਦੇ ਨਾਲ, ਸ਼ਹਿਨਾਜ਼ ਗਿੱਲ, ਜੋ ਉਸਦੀ ਖਾਸ ਦੋਸਤ ਸੀ ਵੀ ਟੁੱਟ ਗਈ ਹੈ। ਸ਼ਹਿਨਾਜ਼ ਗਿੱਲ ਨੂੰ ਆਖ਼ਰੀ ਵਾਰ ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ਮੌਕੇ ਦੇਖਿਆ ਗਿਆ ਸੀ। ਉਦੋਂ ਤੋਂ, ਸ਼ਹਿਨਾਜ਼ ਗਿੱਲ ਨਾ ਤਾਂ ਕਿਸੇ ਨੂੰ ਦਿਖਾਈ ਦਿੱਤੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਖ਼ਬਰ ਹੈ। ਪਰ ਹੁਣ ਛੇਤੀ ਹੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਨੂੰ ਪਰਦੇ 'ਤੇ ਦੇਖਣ ਜਾ ਰਹੇ ਹਨ। ਦਰਅਸਲ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਪਹਿਲੀ ਫਿਲਮ 'ਹੌਂਸਲਾ ਰੱਖ' ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

Shehnaaz Gill cradles baby bump as Diljit Dosanjh stares into her eyes; see  'Honsla Rakh' new poster
ਦਰਅਸਲ ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਸ਼ਹਿਨਾਜ਼ ਗਿੱਲ ਦੀ ਡੈਬਿਊ ਫਿਲਮ ‘ਹੌਂਸਲਾ ਰੱਖ’ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੁਸਾਂਝ ਨੇ ਫਿਲਮ ਦੀ ਰਿਲੀਜ਼ ਡੇਟ ਦੇ ਨਾਲ-ਨਾਲ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਦਿਲਜੀਤ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਰਾਹੀਂ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਦਿਲਜੀਤ ਦੁਸਾਂਝ ਬੱਚੇ ਨੂੰ ਗੋਦ ਵਿੱਚ ਲੈ ਕੇ ਵਿਚਾਲੇ ਖੜ੍ਹੇ ਹਨ। ਉਸ ਦੇ ਸੱਜੇ ਪਾਸੇ, ਸ਼ਹਿਨਾਜ਼ ਹੱਥ ਵਿੱਚ ਕੁਝ ਚੀਜ਼ਾਂ ਫੜੀ ਹੋਈ ਨਜ਼ਰ ਆ ਰਹੀ ਹੈ। ਦਿਲਜੀਤ ਦੇ ਖੱਬੇ ਪਾਸੇ ਸੋਨਮ ਬਾਜਵਾ ਨਜ਼ਰ ਆ ਰਹੀ ਹੈ।PunjabKesari
ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੁਸਾਂਝ ਨੇ ਦੱਸਿਆ ਹੈ ਕਿ ਫਿਲਮ ਦਾ ਪਹਿਲਾ ਟ੍ਰੇਲਰ ਸੋਮਵਾਰ, 27 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਪੋਸਟਰ ਦੇ ਰਿਲੀਜ਼ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਹਿਨਾਜ਼ ਗਿੱਲ, ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਸਟਾਰਰ ਫਿਲਮ 'ਹੌਸਲਾ ਰੱਖ' ਦੁਸਹਿਰੇ ਦੇ ਮੌਕੇ 'ਤੇ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਿਵੇਂ ਹੀ ਦਿਲਜੀਤ ਨੇ ਇਸ ਪੋਸਟਰ ਨੂੰ ਸਾਂਝਾ ਕੀਤਾ। ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਵੱਲੋਂ ਕੁਮੈਂਟਸ ਦਾ ਹੜ੍ਹ ਆ ਗਿਆ। ਕੋਈ ਇਸ ਫਿਲਮ ਲਈ ਸ਼ਹਿਨਾਜ਼ ਗਿੱਲ ਨੂੰ ਵਿਦਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਸ਼ਹਿਨਾਜ਼ ਨੂੰ ਹੌਂਸਲਾ ਦੇ ਰਹੇ ਹਨ।

Shehnaz Gill's father vows to never speak with her. Here's why
ਧਿਆਨ ਦੇਣ ਯੋਗ ਹੈ ਕਿ ਇਸ ਫਿਲਮ ਨੂੰ ਲੈ ਕੇ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ। ਅਖੀਰ ਦਿਲਜੀਤ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਕੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ ਹੈ। ਹਾਲਾਂਕਿ ਫਿਲਹਾਲ ਸ਼ਹਿਨਾਜ਼ ਗਿੱਲ ਫਿਲਮ ਦੇ ਪ੍ਰਮੋਸ਼ਨ 'ਚ ਮੌਜੂਦ ਨਹੀਂ ਰਹੇਗੀ। ਉਹ ਅਜੇ ਤੱਕ ਸਿਧਾਰਥ ਸ਼ੁਕਲਾ ਦੇ ਦੁੱਖ ਤੋਂ ਉਭਰ ਨਹੀਂ ਸਕੀ? ਅਜਿਹੇ ਵਿੱਚ ਉਨ੍ਹਾਂ ਦੇ ਸਹਿ-ਅਦਾਕਾਰ ਦਿਲਜੀਤ ਨੇ ਵੀ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਹੈ।


Aarti dhillon

Content Editor

Related News