ਦਿਲਜੀਤ ਦੇ ‘ਦਿਲ ਲੂਮਿਨਾਟੀ ਟੂਰ’ ਵਿਚਾਲੇ ਆਈ ਵੱਡੀ ਖ਼ਬਰ, ਹਰ ਪਾਸੇ ਛਿੜ ਗਈ ਚਰਚਾ
Friday, Nov 22, 2024 - 01:39 PM (IST)
ਮੁੰਬਈ (ਬਿਊਰੋ) - ਪੰਜਾਬੀ ਇੰਡਸਟਰੀ ਤੋਂ ਆਉਣ ਵਾਲੇ ਦਿਲਜੀਤ ਦੋਸਾਂਝ ਨੇ ਬਹੁਤ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕੀਤੀ। ‘ਉੜਤਾ ਪੰਜਾਬ’ ਅਤੇ ‘ਬੈਡ ਨਿਊਜ਼’ ਨੇ ਉਨ੍ਹਾਂ ਨੂੰ ਬਾਲੀਵੁੱਡ ਦੇ ਸਰਵੋਤਮ ਅਦਾਕਾਰਾਂ ਦੀ ਸ਼੍ਰੇਣੀ ਵਿਚ ਲਿਆਇਆ। ਗੀਤਾਂ ਤੋਂ ਇਲਾਵਾ ਉਨ੍ਹਾਂ ਦੀ ਸਾਦਗੀ ਨੇ ਵੀ ਲੋਕਾਂ ਦਾ ਦਿਲ ਜਿੱਤ ਲਿਆ ਹੈ ਪਰ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦਾ ਇੱਕ ਵਿਵਾਦ ਜੁੜ ਗਿਆ ਹੈ। ਇਹ ਵਿਵਾਦ ਉਨ੍ਹਾਂ ਦੇ ‘ਦਿਲ ਲੂਮਿਨਾਟੀ ਟੂਰ’ ਨਾਲ ਜੁੜਿਆ ਹੋਇਆ ਹੈ। ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ- ਦਿੱਲੀ, ਜੈਪੁਰ, ਅਹਿਮਦਾਬਾਦ, ਹੈਦਰਾਬਾਦ ਅਤੇ ਕਈ ਵੱਡੇ ਸ਼ਹਿਰਾਂ ਵਿਚ ਸ਼ੋਅ ਕਰ ਰਿਹਾ ਹੈ।
ਉਥੇ ਹੀ ਬਹੁਤ ਉਡੀਕੀ ਜਾ ਰਹੀ ਫਿਲਮ ‘ਬੇਬੀ ਜਾਨ’ ਦਾ ਪਹਿਲਾ ਗਾਣਾ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਟੀਜ਼ਰ ਤੋਂ ਬਾਅਦ ‘ਬੇਬੀ ਜਾਨ’ ਦੀ ਚਰਚਾ ਜ਼ੋਰਾਂ ’ਤੇ ਹੈ। ਹੁਣ ਇਹ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਨਿਰਮਾਤਾ 25 ਨਵੰਬਰ ਨੂੰ ਰਿਲੀਜ਼ ਹੋਣ ਵਾਲੇ ਪਹਿਲੇ ਗਾਣੇ ‘ਨੈਣ ਮਟੱਕਾ’ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ - ਹਰਭਜਨ ਮਾਨ ਨੇ ਹਿੰਮਤ ਸੰਧੂ ਨੂੰ ਇੰਝ ਦਿੱਤੀ ਵਿਆਹ ਵਧਾਈ, ਸਾਂਝੀ ਕੀਤੀ ਖ਼ਾਸ ਪੋਸਟ
ਮੁਰਾਦ ਖੇਤਾਨੀ, ਪ੍ਰਿਆ ਏਟਲੀ ਅਤੇ ਜੋਤੀ ਦੇਸ਼ਪਾਂਡੇ ਦੁਆਰਾ ਰਚਿਆ ਗਿਆ, ਫਿਲਮ ਦਾ ਸਨਸਨੀਖੇਜ਼ ਗਾਣਾ ‘ਨੈਣ ਮਟੱਕਾ’ ਇਕ ਸ਼ਾਨਦਾਰ ਡਾਂਸ ਐਂਥਮ ਹੋਣ ਦਾ ਵਾਅਦਾ ਕਰਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੋ ਗਲੋਬਲ ਸਨਸਨੀਜ਼ ਦਿਲਜੀਤ ਦੋਸਾਂਝ ਅਤੇ ਦੀਕਸ਼ਿਤਾ ਵੈਂਕਡੇਸਨ ਉਰਫ ‘ਧੀ’ ਨੇ ਇਕ ਸਾਂਗ ਲਈ ਸਹਿਯੋਗ ਕੀਤਾ ਹੈ। ਗਾਣੇ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ ਅਤੇ ਸੰਗੀਤ ਐੱਸ. ਥਮਨ ਨੇ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ