ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ''ਤੇ ਮੁੜ ਬੋਲੇ ਦਿਲਜੀਤ ਦੋਸਾਂਝ, ਟਵੀਟ ਕਰਕੇ ਆਖੀ ਇਹ ਵੱਡੀ ਗੱਲ

08/17/2020 9:37:20 AM

ਜਲੰਧਰ (ਵੈੱਬ ਡੈਸਕ) : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੋ ਵਾਰ ਮਿਲੇ ਸਨ ਅਤੇ ਉਹਨਾਂ ਦੀ ਖ਼ੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ। ਦਰਅਸਲ, ਇੱਕ ਟਵਿਟਰ ਯੂਜ਼ਰ ਨੇ ਦਿਲਜੀਤ ਦੋਸਾਂਝ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਆਵਾਜ਼ ਚੁੱਕਣ ਲਈ ਕਿਹਾ ਸੀ। ਇਸ ਦੇ ਜਵਾਬ 'ਚ ਦਿਲਜੀਤ ਦੋਸਾਂਝ ਨੇ ਕਿਹਾ, "ਮੈ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੋ ਵਾਰ ਮਿਲਿਆ ਸੀ, ਖ਼ੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ, ਜਾਨਦਾਰ ਬੰਦਾ ਸੀ ਉਹ, ਬਾਕੀ ਮੈਂ ਜਾਣਦਾ ਹਾਂ, ਕਿ ਪੁਲਸ ਆਪਣਾ ਕੰਮ ਕਰ ਰਹੀ ਹੈ। ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਸੱਚ ਸਭ ਦੇ ਸਾਹਮਣੇ ਜ਼ਰੂਰ ਆਏਗਾ।"

ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਗੱਲ ਕਰ ਚੁੱਕੇ ਹਨ। 30 ਜੂਨ ਨੂੰ ਕੀਤੀ ਆਪਣੀ ਇੱਕ ਇੰਸਟਾਗਰਾਮ ਪੋਸਟ 'ਚ ਦਿਲਜੀਤ ਦੋਸਾਂਝ ਨੇ ਸੁਸ਼ਾਂਤ ਨੂੰ ਇੱਕ 'ਜਾਨਦਾਰ ਬੰਦਾ' ਕਹਿ ਕੇ ਬੁਲਾਇਆ ਸੀ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ਉਦਯੋਗ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਵੀ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਆਪਣੀ ਰਾਏ ਤੇ ਉਸ ਲਈ ਨਿਆਂ ਦੀ ਮੰਗ ਕਰ ਚੁੱਕੀਆਂ ਹਨ।
PunjabKesari


sunita

Content Editor

Related News