ਦਿਲਜੀਤ ਦੋਸਾਂਝ ਨੇ ਸ਼ੁਰੂ ਕੀਤੀ ਨਵੀਂ EP ਦੀ ਸ਼ੂਟਿੰਗ, ਵੀਡੀਓ ਤੇ ਤਸਵੀਰਾਂ ਆਈਆਂ ਸਾਹਮਣੇ

Thursday, Jan 27, 2022 - 10:39 AM (IST)

ਦਿਲਜੀਤ ਦੋਸਾਂਝ ਨੇ ਸ਼ੁਰੂ ਕੀਤੀ ਨਵੀਂ EP ਦੀ ਸ਼ੂਟਿੰਗ, ਵੀਡੀਓ ਤੇ ਤਸਵੀਰਾਂ ਆਈਆਂ ਸਾਹਮਣੇ

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ ਹੈ। ਦਿਲਜੀਤ ਦੋਸਾਂਝ ਨੇ ਆਪਣੀ ਨਵੀਂ EP ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦਿਲਜੀਤ ਨੇ ਵੀਡੀਓ ਤੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਨੇ ਤਿਰੰਗੇ ਝੰਡੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਤਸਵੀਰਾਂ ’ਚ ਦਿਲਜੀਤ ਦੋਸਾਂਝ ਕਾਲੇ ਰੰਗ ਦੇ ਕੱਪੜਿਆਂ ’ਚ ਨਜ਼ਰ ਆ ਰਹੇ ਹਨ। ਇਹ ਕੱਪੜੇ ਮਸ਼ਹੂਰ ਬਰੈਂਡ ਅਮੀਰੀ ਦੇ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ’ਚ ਹੈ।

ਉਥੇ ਜੋ ਵੀਡੀਓ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਹੈ, ਉਸ ’ਚ ਉਹ ਫੀਮੇਲ ਡਾਂਸਰਸ ਨਾਲ ਆਪਣੇ ਹਿੱਟ ਗੀਤ ‘ਲਵਰ’ ’ਤੇ ਪੇਸ਼ਕਾਰੀ ਦਿੰਦੇ ਨਜ਼ਰ ਆ ਰਹੇ ਹਨ। ਨਾਲ ਹੀ ਦੇਖਿਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਘਬਰਾਉਣ ਵਾਲੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਨਵੀਂ EP ਦਾ ਨਾਂ ‘ਡਰਾਈਵ ਥਰੂ’ ਹੈ। ਦਿਲਜੀਤ ਦੋਸਾਂਝ ਨੇ ਇਸੇ ਮਹੀਨੇ ਆਪਣੇ ਜਨਮਦਿਨ ਮੌਕੇ ਇਸ ਦਾ ਐਲਾਨ ਕੀਤਾ ਸੀ। ਇਸ ’ਚ ਕੁਲ 5 ਗੀਤ ਹੋਣ ਵਾਲੇ ਹਨ, ਜੋ ਬਹੁਤ ਜਲਦ ਰਿਲੀਜ਼ ਹੋਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News