ਗਾਇਕ ਦਿਲਜੀਤ ਦੋਸਾਂਝ ਨੇ ਯੋਗਾ ਤੇ ਮੈਡੀਟੇਸ਼ਨ ਨਾਲ ਬਦਲੀ ਜ਼ਿੰਦਗੀ, ਸਾਂਝਾ ਕੀਤਾ ਤਜ਼ਰਬਾ

Friday, Jun 21, 2024 - 02:15 PM (IST)

ਗਾਇਕ ਦਿਲਜੀਤ ਦੋਸਾਂਝ ਨੇ ਯੋਗਾ ਤੇ ਮੈਡੀਟੇਸ਼ਨ ਨਾਲ ਬਦਲੀ ਜ਼ਿੰਦਗੀ, ਸਾਂਝਾ ਕੀਤਾ ਤਜ਼ਰਬਾ

ਜਲੰਧਰ (ਬਿਊਰੋ) : ਅੱਜ ਇੰਟਰਨੈਸ਼ਨਲ ਯੋਗਾ ਡੇਅ ਮਨਾਇਆ ਜਾ ਰਿਹਾ ਹੈ। ਉਥੇ ਹੀ ਦਿਲਜੀਤ ਦੋਸਾਂਝ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਯੋਗਾ ਆਸਾਨ ਤੇ ਮੈਡੀਟੇਸ਼ਨ ਨਾਲ ਸਬੰਧਤ ਪੋਸਟ ਪਾਉਂਦੇ ਰਹਿੰਦੇ ਹਨ। ਅਕਸਰ ਹੀ ਦਿਲਜੀਤ ਦੋਸਾਂਝ ਆਪਣੀ ਫਿੱਟਨੈਸ ਤੇ ਯੋਗਾ ਬਾਰੇ ਗੱਲ ਕਰਦੇ ਅਤੇ ਆਪਣੀ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਹਨ।

PunjabKesari

ਬੀਤੇ ਦਿਨੀਂ ਮਸ਼ਹੂਰ ਯੂਟਿਊਰ ਰਣਵੀਰ ਇਲਾਹਾਬਾਦੀਆ ਦੇ ਪੋਡਕਾਸਟ ਦੌਰਾਨ ਦਿਲਜੀਤ ਦੋਸਾਂਝ ਨੇ ਯੋਗਾ 'ਤੇ ਖਾਸ ਗੱਲਬਾਤ ਕੀਤੀ। ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਯੋਗ ਨੇ ਬਹੁਤ ਚੇਂਜ਼ ਲਿਆਂਦਾ ਹੈ। ਉਹ ਕਹਿੰਦੇ ਹਨ ਕਿ ਮੌਜੂਦਾ ਸਮੇਂ 'ਚ ਬਹੁਤ ਹੀ ਖੁਸ਼ਨਸੀਬ ਹਨ, ਉਨ੍ਹਾਂ ਕੋਲ ਸਿੱਖਣ ਲਈ ਬਹੁਤ ਸਾਰੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਗਾਇਕ ਨੇ ਕਿਹਾ ਕਿ ਉਹ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੇ ਹਨ।

ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਗੁਰਬਾਣੀ ਦੇ ਪਾਠ ਤੇ ਨਿਤਨੇਮ ਕਰਨ ਨਾਲ ਯੋਗ ਤੇ ਮੈਡੀਟੇਸ਼ਨ ਨੂੰ ਵੀ ਕਾਫ਼ੀ ਤਵਜ਼ੋ ਦਿੰਦੇ ਹਨ ਕਿਉਂਕਿ ਯੋਗ ਇੱਕ ਤਾਂ ਵਿਅਕਤੀ ਨੂੰ ਸਰੀਰਕ ਤੌਰ ਨੂੰ ਫਿੱਟ ਰਹਿਣ ਅਤੇ ਮਨ ਦੀ ਆਤਮਾ ਦੀ ਸ਼ਾਂਤੀ ਲਈ ਜ਼ਰੂਰੀ ਹੈ।

PunjabKesari

ਉਨ੍ਹਾਂ ਨੇ ਦੱਸਿਆ ਕਿ ਮੈਡੀਟੇਸ਼ਨ ਵੀ ਯੋਗ ਦੀ ਇੱਕ ਅਹਿਮ ਕਿਰਿਆ ਹੈ। ਉਹ ਰੋਜ਼ਾਨਾ ਮੈਡੀਟੇਸ਼ਨ ਵੀ ਕਰਦੇ ਹਨ ਕਿਉਂਕਿ ਦਿਲਜੀਤ ਮੁਤਾਬਕ, ਇੱਕ ਕਲਾਕਾਰ ਲਈ ਸ਼ਾਂਤ, ਆਤਮਿਕ ਸਕੂਨ ਨਾਲ ਸਰੀਰਕ ਫਿੱਟਨੈਸ ਵੀ ਬਹੁਤ ਜ਼ਰੂਰੀ ਹੈ। 

PunjabKesari

ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਆਪਣੀ ਫੂਡ ਹੈਬਿਟਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਵੀ ਉਹ ਨਾਸ਼ਤਾ ਕਰਦੇ ਹਨ ਤਾਂ ਉਹ ਬਹੁਤ ਹੀ ਲਿਮਟਿਡ ਤੇ ਲੰਚ 'ਚ ਚੁਣੀਂਦਾ ਚੀਜ਼ਾਂ ਹੀ ਖਾਂਦੇ ਹਨ।

PunjabKesari

ਇਸ ਦੇ ਨਾਲ ਹੀ ਉਹ ਜ਼ਿਆਦਾਤਰ ਡਿਨਰ ਨਹੀਂ ਕਰਦੇ। ਉਹ ਖਾਣ 'ਚ ਆਮਲੇਟ ਤੇ ਬ੍ਰੈਡ ਅਤੇ ਇਸ ਨਾਲ ਪੋਹਾਂ ਖਾਣਾ ਪਸੰਦ ਕਰਦੇ ਹਨ।  ਗਾਇਕ ਨੇ ਆਪਣੇ ਫੈਨਜ਼ ਨੂੰ ਵੀ ਸਿਹਤਮੰਦ ਰਹਿਣ ਲਈ ਯੋਗ ਤੇ ਮੈਡੀਟੇਸ਼ਨ ਕਰਨ ਦੀ ਸਲਾਹ ਦਿੰਦੇ ਨਜ਼ਰ ਆਏ।

PunjabKesari


author

sunita

Content Editor

Related News