ਦਿਲਜੀਤ ਦੋਸਾਂਝ ਦੀ ਇਸ ਆਦਤ ਤੋਂ ਬੇਹੱਦ ਪ੍ਰੇਸ਼ਾਨ ਰਹਿੰਦੇ ਨੇ ਕਰਨ ਜੌਹਰ

Wednesday, Jan 06, 2021 - 06:24 PM (IST)

ਦਿਲਜੀਤ ਦੋਸਾਂਝ ਦੀ ਇਸ ਆਦਤ ਤੋਂ ਬੇਹੱਦ ਪ੍ਰੇਸ਼ਾਨ ਰਹਿੰਦੇ ਨੇ ਕਰਨ ਜੌਹਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਗਾਇਕੀ ਤੋਂ ਇਲਾਵਾ ਦਿਲਜੀਤ ਬਾਲੀਵੁੱਡ ’ਚ ਵੀ ਆਪਣਾ ਲੋਹਾ ਮਨਵਾ ਚੁੱਕੇ ਹਨ। ਬਾਲੀਵੁੱਡ ’ਚ ਉਹ ਵੱਡੇ ਅਦਾਕਾਰਾਂ ਨੂੰ ਟੱਕਰ ਦਿੰਦੇ ਹਨ।

ਫੈਸ਼ਨ ਦੇ ਮਾਮਲੇ ’ਚ ਵੀ ਦਿਲਜੀਤ ਦਾ ਕੋਈ ਮੁਕਾਬਲਾ ਨਹੀਂ, ਜਿਸ ਦਾ ਖੁਲਾਸਾ ਕਰਨ ਜੌਹਰ ਇਕ ਇੰਟਰਵਿਊ ’ਚ ਕਰ ਚੁੱਕੇ ਹਨ। ਕਰਨ ਜੌਹਰ ਇਕ ਬਿਹਤਰੀਨ ਫ਼ਿਲਮਸਾਜ਼, ਐਂਕਰ ਤੇ ਡਾਇਰੈਕਟਰ ਹਨ ਪਰ ਇਸ ਦੇ ਨਾਲ ਹੀ ਉਹ ਫੈਸ਼ਨ ਦੇ ਮਾਮਲੇ ’ਚ ਵੀ ਹਰ ਇਕ ਨੂੰ ਟੱਕਰ ਦਿੰਦੇ ਹਨ, ਜਿਸ ਦਾ ਅੰਦਾਜ਼ਾ ਉਨ੍ਹਾਂ ਦੇ ਡਿਜ਼ਾਈਨਰ ਕੱਪੜਿਆਂ ਤੋਂ ਲਗਾਇਆ ਜਾ ਸਕਦਾ ਹੈ।

ਉਹ ਹਮੇਸ਼ਾ ਮਹਿੰਗੇ ਬਰੈਂਡ ਦੇ ਕੱਪੜਿਆਂ ’ਚ ਦਿਖਾਈ ਦਿੰਦੇ ਹਨ ਪਰ ਇਸ ਮਾਮਲੇ ’ਚ ਹੁਣ ਉਹ ਕੁਝ ਡਰਨ ਲੱਗੇ ਹਨ ਕਿਉਂਕਿ ਕੱਪੜਿਆਂ ਦੇ ਮਾਮਲੇ ’ਚ ਉਨ੍ਹਾਂ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ।

ਇਸ ਦਾ ਖੁਲਾਸਾ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਨੇਹਾ ਧੂਪੀਆ ਦੇ ਇਕ ਚੈਟ ਸ਼ੋਅ ’ਚ ਕੀਤਾ ਸੀ। ਕਰਨ ਜੌਹਰ ਨੇ ਕਿਹਾ ਸੀ, ‘ਉਹ ਹਮੇਸ਼ਾ ਨਵੇਂ ਕੱਪੜੇ ਸੰਭਾਲ ਕੇ ਰੱਖਦੇ ਹਨ ਤਾਂ ਜੋ ਉਹ ਇਨ੍ਹਾਂ ਕੱਪੜਿਆਂ ਨੂੰ ਕਿਸੇ ਖ਼ਾਸ ਮੌਕੇ ਜਾਂ ਫਿਰ ਫੰਕਸ਼ਨ ’ਤੇ ਪਹਿਨ ਸਕਣ ਪਰ ਉਨ੍ਹਾਂ ਦਾ ਉਦੋਂ ਦਿਲ ਟੁੱਟ ਜਾਂਦਾ ਹੈ ਜਦੋਂ ਦਿਲਜੀਤ ਉਸੇ ਤਰ੍ਹਾਂ ਦੇ ਕੱਪੜਿਆਂ ’ਚ ਕੋਈ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੰਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News