ਹੇਟਰ ਦੇ ਇਸ ਕੁਮੈਂਟ ਨੇ ਸੱਤਵੇਂ ਆਸਮਾਨ ''ਤੇ ਚਾੜ੍ਹਿਆ ਦਿਲਜੀਤ ਦੋਸਾਂਝ ਦਾ ਪਾਰਾ, ਕਿਹਾ ''ਮੂੰਹ ਸੰਭਾਲ ਕੇ...''
Monday, Aug 17, 2020 - 01:44 PM (IST)

ਜਲੰਧਰ (ਵੈੱਬ ਡੈਸਕ) : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਟਵਿਟਰ ਯੂਜ਼ਰ ਦੇ ਟਵੀਟ 'ਤੇ ਗੁੱਸਾ ਜਾਹਿਰ ਕਰਦਆਿਂ ਉਸ ਦਾ ਜੁਆਬ ਦਿੱਤਾ। ਉਨ੍ਹਾਂ ਨੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ 'ਉਨ੍ਹਾਂ ਨੇ ਬਾਲੀਵੁੱਡ ਤੋਂ ਕੋਈ ਪੈਸਾ ਨਹੀਂ ਕਮਾਇਆ ਅਤੇ ਨਾ ਹੀ ਉਨ੍ਹਾਂ ਨੂੰ ਲੋੜ ਹੈ।' ਦਰਅਸਲ ਇੱਕ ਯੂਜ਼ਰ ਨੇ ਦਿਲਜੀਤ ਦੋਸਾਂਝ ਨੂੰ ਇਹ ਕਿਹਾ ਦਿੱਤਾ ਕਿ ਤੁਹਾਡੇ ਇਮੋਸ਼ਨਜ਼ ਫੇਕ ਹਨ ਤੇ ਕੰਮ ਲੈਣ ਲਈ ਇੰਡਸਟਰੀ 'ਤੇ ਡਿਪੇਂਡ ਕਰਦੇ ਹੋ। ਇਸ ਕਰਕੇ ਤੁਸੀਂ ਉਨ੍ਹਾਂ ਖ਼ਿਲਾਫ਼ ਕੁਝ ਨਹੀਂ ਬੋਲ ਰਹੇ। ਇਸ 'ਤੇ ਦਿਲਜੀਤ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ। ਦਿਲਜੀਤ ਨੇ ਰਿਪਲਾਈ ਕਰਦਿਆਂ ਲਿਖਿਆ, 'ਭਰਾਵਾਂ ਪੰਜਾਬ ਤੋਂ ਹਾਂ ਮੈਂ। ਸਿੰਗਿੰਗ ਦੇ ਸਿਰ 'ਤੇ ਕਮਾਇਆ, ਜੋ ਵੀ ਕਮਾਇਆ। ਬਾਲੀਵੁੱਡ ਤੋਂ ਪੈਸਾ ਨਹੀਂ ਕਮਾਇਆ ਤੇ ਨਾਂ ਹੀ ਲੋੜ ਆ। ਮਰਜ਼ੀ ਨਾਲ ਕੰਮ ਕਰਦੇ ਆ। ਬਾਲੀਵੁੱਡ ਤੋਂ ਪਹਿਲਾ ਪੰਜਾਬ 'ਚ ਫ਼ਿਲਮਾਂ ਹਿੱਟ ਸੀ। ਮੂੰਹ ਸੰਭਾਲ ਕੇ। ਮੈਂ ਕੋਈ ਸਟਾਰ ਸਟੂਰ ਨਹੀਂ, ਜੋ ਗੱਲਾਂ ਸੁਣਾਂਗਾ। ਪਿੰਡਾਂ ਵਾਲਾ ਆ, ਜਵਾਬ ਵੀ ਮਿਲੂਗਾ।'
ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਤੋਂ ਪਹਿਲਾ ਵੀ ਆਪਣੇ ਹੈਟਰਸ ਨੂੰ ਜਵਾਬ ਦਿੰਦੇ ਆਏ ਹਨ ਪਰ ਦਿਲਜੀਤ ਵੱਲੋਂ ਇਸ ਤਰ੍ਹਾਂ ਦਾ ਜਵਾਬ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ।
Oh Bharava Punjab Ton Mai.. Singing te SER te Kamaya Jo Kamaya .. Bollywood ton Paisa Ni Kamaya .. na Hee Lodd aa Marzi naal Kam Karde an .. Bollywood ton phelan v Punjab Ch Filma HIT c .. Mooh Samabal Ke .. Mai Koi STAR STOOR NI JO GALLAN SUNUGA PINDAAN WALA .. Jawab v Miluga https://t.co/I6tQrf7bfr
— DILJIT DOSANJH (@diljitdosanjh) August 15, 2020
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਤੇ ਦਿਲਜੀਤ ਦੋਸਾਂਝ ਨੇ ਟਵੀਟ ਕਰਦਿਆਂ ਕਿਹਾ, 'ਮੈ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੋ ਵਾਰ ਮਿਲਿਆ ਸੀ, ਖ਼ੁਦਕੁਸ਼ੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ, ਜਾਨਦਾਰ ਬੰਦਾ ਸੀ ਉਹ, ਬਾਕੀ ਮੈਂ ਜਾਣਦਾ ਹਾਂ, ਕਿ ਪੁਲਸ ਆਪਣਾ ਕੰਮ ਕਰ ਰਹੀ ਹੈ। ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਸੱਚ ਸਭ ਦੇ ਸਾਹਮਣੇ ਜ਼ਰੂਰ ਆਏਗਾ।' ਦਰਅਸਲ, ਇੱਕ ਟਵਿਟਰ ਯੂਜ਼ਰ ਨੇ ਦਿਲਜੀਤ ਦੋਸਾਂਝ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਆਵਾਜ਼ ਚੁੱਕਣ ਲਈ ਕਿਹਾ ਸੀ।