ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼

Thursday, Jan 06, 2022 - 11:39 AM (IST)

ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ 38 ਸਾਲਾਂ ਦੇ ਹੋ ਗਏ ਹਨ। ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ, 1984 ਨੂੰ ਦੋਸਾਂਝ ਕਲਾਂ ਵਿਖੇ ਹੋਇਆ। ਦਿਲਜੀਤ ਦੋਸਾਂਝ ਹੁਣ ਤਕ ਅਣਗਿਣਤ ਗੀਤ, ਐਲਬਮਾਂ ਤੇ ਫ਼ਿਲਮਾਂ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਵਿਵਾਦਿਤ ਬਿਆਨ, ਪੰਜਾਬ ਨੂੰ ਦੱਸਿਆ ਅੱਤਵਾਦੀ ਸਰਗਰਮੀਆਂ ਦਾ ਗੜ੍ਹ

ਉਥੇ ਅੱਜ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਆਪਣੇ ਚਾਹੁਣ ਵਾਲਿਆਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਵੀਂ ਈ. ਪੀ. (ਐਕਸਟੈਂਡਿਡ ਪਲੇਅ) ਦਾ ਐਲਾਨ ਕੀਤਾ ਹੈ। ਈ. ਪੀ. ਐਲਬਮ ਤੋਂ ਛੋਟੀ ਹੁੰਦੀ ਹੈ, ਜਿਸ ’ਚ 4 ਤੋਂ ਲੈ ਕੇ 7 ਟਰੈਕ ਹੁੰਦੇ ਹਨ।

ਦਿਲਜੀਤ ਦੋਸਾਂਝ ਦੀ ਇਸ ਈ. ਪੀ. ਦਾ ਨਾਂ ‘ਡਰਾਈਵ ਥਰੂ’ ਹੈ। ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਇਸ ’ਚ ਇਨਟੈਂਸ, ਰਾਜ ਰਣਜੋਧ ਤੇ ਚੰਨੀ ਨੱਤਾਂ ਨੂੰ ਟੈਗ ਕੀਤਾ ਹੈ।

ਦੱਸ ਦੇਈਏ ਕਿ ਟਰੈਕਲਿਸਟ ਨੂੰ ਦਿਲਜੀਤ ਦੋਸਾਂਝ ਨੇ ਮਿਰਚ, ਨੂਡਲਸ, ਅੰਬ ਆਦਿ ਦੀ ਤਸਵੀਰ ਸਾਂਝੀ ਕਰਕੇ ਬਿਆਨ ਕੀਤਾ ਹੈ। ਹੁਣ ਇਨ੍ਹਾਂ ਦੇ ਪੂਰੇ ਨਾਂ ਕੀ ਹੋਣਗੇ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।

ਨੋਟ– ਤੁਹਾਨੂੰ ਦਿਲਜੀਤ ਦੋਸਾਂਝ ਦੀ ਨਵੀਂ ਈ. ਪੀ. ਦੀ ਕਿੰਨੀ ਉਡੀਕ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News