ਨੰਬਰ 1 ਇੰਡੀਅਨ ਡਿਜੀਟਲ ਸਟਾਰ ਬਣੇ ਦਿਲਜੀਤ ਦੋਸਾਂਝ, ਛਿੜੀ ਹਰ ਪਾਸੇ ਚਰਚਾ

08/04/2020 3:38:08 PM

ਜਲੰਧਰ (ਬਿਊਰੋ) : ਸੁਪਰਸਟਾਰ ਦਿਲਜੀਤ ਦੋਸਾਂਝ ਦੀ ਗਾਇਕੀ ਅਤੇ ਉਨ੍ਹਾਂ ਦਾ ਲਾਜਵਾਬ ਸਟਾਇਲ ਕਿਸੇ ਵੀ ਐਲਬਮ ਨੂੰ ਅੰਬਰਾਂ ਦੀ ਉਚਾਈ 'ਤੇ ਲੈ ਕੇ ਜਾ ਸਕਦਾ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਰਿਲੀਜ਼ ਹੋਈ ਨਵੀਂ ਐਲਬਮ 'G.O.A.T' ਦੀ ਕਾਮਯਾਬੀ ਦੀ ਕਹਾਣੀ ਇਸ ਤੋਂ ਵੱਖਰੀ ਨਹੀਂ ਹੈ। ਦਿਲਜੀਤ ਦੀ ਇਸ ਐਲਬਮ ਨੂੰ ਰਿਕਾਰਡ ਤੋੜ ਓਪਨਿੰਗ ਮਿਲੀ ਹੈ ਅਤੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਵੱਖ-ਵੱਖ ਦੇਸ਼ਾਂ 'ਚ ਨੰਬਰ ਵਨ ਟ੍ਰੈਂਡਿੰਗ 'ਤੇ ਇਸ ਐਲਬਮ ਨੇ ਆਪਣੀ ਜਗ੍ਹਾ ਬਣਾਈ।

 
 
 
 
 
 
 
 
 
 
 
 
 
 

G.O.A.T. See Kehnde Pagg Aaley Da Ni Scope.. Ah Ley Dekh La .. BILLBOARD 🦾 Punjabi on TIMES SQUARE Billboards. If You are in the Area Make Sure to Take a Picture or Video and Tag Me 🤗 #diljitdosanjh #goat #greatestofalltime #timesquare #usa #newyorktimesquare🗽🇺🇸

A post shared by DILJIT DOSANJH (@diljitdosanjh) on Aug 3, 2020 at 9:40am PDT

ਦਿਲਜੀਤ ਦੋਸਾਂਝ ਨੇ ਆਪਣੀ ਨਵੀ ਐਲਬਮ 'G.O.A.T' ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਚਾਰਟਬਸਟਰ ਦੇ ਰਾਹੀਂ ਹੋਰ ਉਚਾਈਆਂ ਨੂੰ ਛੂਹਿਆ ਹੈ। ਹਾਲੇ ਵੀ ਇਸ ਪੂਰੀ ਐਲਬਮ ਦਾ ਪੂਰੇ ਵਰਲਡ 'ਚ ਕ੍ਰੇਜ਼ ਬਣਿਆ ਹੋਇਆ ਹੈ, ਜਿਸ ਨਾਲ ਦਿਲਜੀਤ ਦੋਸਾਂਝ ਗਲੋਬਲ ਮਿਊਜ਼ਿਕ ਮੈਪ 'ਤੇ ਸਭ ਤੋਂ ਵੱਧ ਡਿਮਾਂਡ ਵਾਲੇ ਇੰਡੀਅਨ ਗਾਇਕ ਬਣ ਗਏ ਹਨ।

ਐਲਬਮ 'G.O.A.T' ਨੂੰ ਦਿਲਜੀਤ ਦੇ ਚਾਹੁੰਣ ਵਾਲਿਆਂ ਵਲੋਂ ਬਹੁਤ ਪਿਆਰ ਦਿੱਤਾ ਕਿਉਂਕਿ ਇਹ ਐਲਬਮ ਦਿਲਜੀਤ ਨੇ ਆਪਣੀ ਜਰਨੀ ਨੂੰ ਡੈਡੀਕੇਟ ਕੀਤੀ ਅਤੇ ਐਲਬਮ ਰਾਹੀਂ ਆਪਣੇ ਸਫ਼ਰ ਬਾਰੇ ਦੱਸਿਆ, ਜੋ ਫੈਨਜ਼ ਨੂੰ ਖ਼ੂਬ ਪਸੰਦ ਆ ਰਹੀ ਹੈ।
PunjabKesari
ਐਲਬਮ ਦੇ ਸਕਸੈਸ ਜਸ਼ਨ ਨੂੰ ਹੋਰ ਯਕੀਨੀ ਬਣਾਉਣ ਲਈ ਇੱਕ ਹੋਰ ਅਨਾਊਸਮੈਂਟ ਦਾ ਐਲਾਨ ਹੋਇਆ ਹੈ ਕਿ ਦਿਲਜੀਤ ਦੋਸਾਂਝ Kworb.net ਦੀ ਪ੍ਰਸਿੱਧੀ ਲਿਸਟ ਵਿੱਚ ਨੰਬਰ 1 ਇੰਡੀਅਨ ਡਿਜੀਟਲ ਸਟਾਰ ਹਨ। ਇਹ ਲਿਸਟ ਦੁਨੀਆ ਭਰ ਦੇ ਟ੍ਰੈਂਡਿੰਗ ਗੀਤਾਂ ਦਾ ਐਲਾਨ ਆਪਣੀ ਲਿਸਟ ਰਾਹੀ ਕਰਦੀ ਹੈ ਅਤੇ ਦਿਲਜੀਤ ਦੋਸਾਂਝ ਦਾ ਇੰਡੀਅਨ ਲਿਸਟ 'ਚ ਨਾਂ ਸਭ ਤੋਂ ਟਾਪ ਤੇ ਹੈ।
PunjabKesari


 


sunita

Content Editor

Related News