ਗੁਰਦਾਸ ਮਾਨ ਤੇ ਦਿਲਜੀਤ ਦੁਸਾਂਝ ਨੇ ਪਾਈਆਂ ਧੁੰਮਾਂ, ਫੇਸਬੁੱਕ ''ਤੇ ਵੀ ਪਾਇਆ ਧਮਾਲ (ਵੀਡੀਓ)

Sunday, Aug 16, 2015 - 06:49 PM (IST)

ਗੁਰਦਾਸ ਮਾਨ ਤੇ ਦਿਲਜੀਤ ਦੁਸਾਂਝ ਨੇ ਪਾਈਆਂ ਧੁੰਮਾਂ, ਫੇਸਬੁੱਕ ''ਤੇ ਵੀ ਪਾਇਆ ਧਮਾਲ (ਵੀਡੀਓ)
ਜਲੰਧਰ- ਗੁਰਦਾਸ ਮਾਨ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਹਰ ਕੋਈ ਮਾਨ ਸਾਹਬ ਦੇ ਗੀਤਾਂ ਦਾ ਦੀਵਾਨਾ ਹੈ ਤੇ ਹੋਵੇ ਵੀ ਕਿਉਂ ਨਾ, ਉਨ੍ਹਾਂ ਦੇ ਗੀਤਾਂ ਵਿਚ ਮੋਹ ਹੀ ਅਜਿਹਾ ਭਰਿਆ ਹੁੰਦਾ ਹੈ ਕਿ ਸੁਣੇ ਬਿਨਾਂ ਕੋਈ ਰਹਿ ਹੀ ਨਹੀਂ ਸਕਦਾ। ਗੁਰਦਾਸ ਮਾਨ ਦਾ ਇਕ ਨਵਾਂ ਗੀਤ ਇਨ੍ਹੀਂ ਦਿਨੀਂ ਹਰ ਪਾਸੇ ਧੁੰਮਾਂ ਪਾ ਰਿਹਾ ਹੈ, ਜਿਸ ਵਿਚ ਦਿਲਜੀਤ ਦੁਸਾਂਝ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਜੋੜੀ ਨੇ ਇਸ ਗੀਤ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਹੈ, ਜਿਸ ਦਾ ਨਾਂ ਹੈ ''ਕੀ ਬਣੂੰ ਦੁਨੀਆ ਦਾ''। ਗੀਤ ਨੂੰ ਰਿਲੀਜ਼ ਹੋਇਆਂ ਅਜੇ 24 ਘੰਟਿਆਂ ਦਾ ਸਮਾਂ ਵੀ ਪੂਰਾ ਨਹੀਂ ਹੋਇਆ ਕਿ ਇਹ ਫੇਸਬੁੱਕ ''ਤੇ ਨੰਬਰ ਇਕ ਪੁਜ਼ੀਸ਼ਨ ''ਤੇ ਟਰੈਂਡ ਕਰ ਰਿਹਾ ਹੈ। ਗੀਤ ਦੇ ਬੋਲ ਗੁਰਦਾਸ ਮਾਨ ਦੇ ਹਨ, ਜਿਸ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਨੂੰ ਖਾਸ ਤੌਰ ''ਤੇ ਕੋਕ ਸਟੂਡੀਓ ਨੇ ਰਿਲੀਜ਼ ਕੀਤਾ ਹੈ, ਜਿਹੜਾ ਆਪਣੇ ਸ਼ਾਨਦਾਰ ਮਿਊਜ਼ਿਕ ਲਈ ਜਾਣਿਆ ਜਾਂਦਾ ਹੈ।

Related News