ICU ''ਚ ਦਾਖ਼ਲ ਦਿਲੀਪ ਕੁਮਾਰ ਦੀ ਆਈ ਵੱਡੀ ਖ਼ਬਰ, ਦੋਸਤ ਨੇ ਦੱਸੀ ਕੀ ਹੈ ਸਮੱਸਿਆ

Thursday, Jul 01, 2021 - 06:50 PM (IST)

ICU ''ਚ ਦਾਖ਼ਲ ਦਿਲੀਪ ਕੁਮਾਰ ਦੀ ਆਈ ਵੱਡੀ ਖ਼ਬਰ, ਦੋਸਤ ਨੇ ਦੱਸੀ ਕੀ ਹੈ ਸਮੱਸਿਆ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਿੱਗਜ ਸਿਤਾਰਿਆਂ ਵਿਚੋਂ ਇਕ ਦਿਲੀਪ ਕੁਮਾਰ ਨੂੰ ਬੁੱਧਵਾਰ ਨੂੰ ਹਿੰਦੂਜਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਮਹੀਨੇ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਅਦਾਕਾਰ ਨੂੰ ਸਾਹ ਦੀ ਕਮੀ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ਤੋਂ ਅਦਾਕਾਰ ਦੀ ਸਿਹਤ ਬਾਰੇ ਦੱਸਿਆ ਹੈ। ਇੱਕ ਟਵੀਟ ਵਿਚ ਫੈਸਲ ਫਾਰੂਕੀ ਨੇ ਕਿਹਾ, ''ਅਦਾਕਾਰ ਨੂੰ ਉਮਰ ਨਾਲ ਜੁੜੇ ਮਸਲਿਆਂ ਕਾਰਨ ਹਿੰਦੂਜਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦਿਲੀਪ ਸਹਿਬ ਦੀ ਉਮਰ 98 ਸਾਲ ਹੈ, ਜਿਸ ਕਾਰਨ ਉਸ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬ੍ਹ ਨੇ ਤੁਹਾਡੇ ਪਿਆਰ ਅਤੇ ਅਰਦਾਸਾਂ ਦੀ ਸਰਾਹਨਾ ਕੀਤੀ ਹੈ।' ਫਾਰੂਕ ਦੇ ਇਸ ਟਵੀਟ ਤੋਂ ਇਹ ਵੀ ਸਪਸ਼ੱਟ ਹੋ ਗਿਆ ਹੈ ਕਿ ਹੁਣ ਦਿਲੀਪ ਕੁਮਾਰ ਪਹਿਲਾਂ ਨਾਲੋਂ ਠੀਕ ਹੈ।

ਇਹ ਖ਼ਬਰ ਵੀ ਪੜ੍ਹੋ - ਮੰਦਿਰਾ ਬੇਦੀ ਨੇ ਪਰਿਵਾਰ ਖ਼ਿਲਾਫ਼ ਜਾ ਕੇ ਕੀਤਾ ਸੀ ਰਾਜ ਕੌਸ਼ਲ ਨਾਲ ਵਿਆਹ, ਦੇਖੋ ਯਾਦਗਰ ਤਸਵੀਰਾਂ

ਇਸ ਤੋਂ ਪਹਿਲਾਂ ਵੀ ਜੂਨ ਮਹੀਨੇ ਵਿਚ ਦਿਲੀਪ ਕੁਮਾਰ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਨੂੰ ਕੁਝ ਦਿਨਾਂ ਤੱਕ ਆਕਸੀਜਨ ਸਪੋਰਟ 'ਤੇ ਵੀ ਰੱਖਿਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ 11 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਹੈਪੀ ਰਾਏਕੋਟੀ ਦਾ ਗੀਤ 'ਮਾਂ ਦਾ ਦਿਲ' ਰਿਲੀਜ਼, ਬਿਆਨ ਕੀਤਾ ਮਾਪਿਆਂ ਨਾਲ ਹੋ ਰਹੇ ਬਸਲੂਕ ਨੂੰ (ਵੀਡੀਓ)

ਹਸਪਤਾਲ ਦੇ ਇਕ ਸੂਤਰ ਅਨੁਸਾਰ ਦਿਲੀਪ ਕੁਮਾਰ ਫਿਲਹਾਲ ਠੀਕ ਹਨ। ਹਸਪਤਾਲ ਦੇ ਸੂਤਰ ਨੇ ਨਿਊਜ਼ ਏਜੰਸੀ ਪੀ. ਟੀ. ਆਈ. ਨੂੰ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਕਾਰਨ ਬੁੱਧਵਾਰ ਦੁਪਹਿਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਉਮਰ ਨੂੰ ਵੇਖਦਿਆਂ ਪਰਿਵਾਰ ਕਿਸੇ ਕਿਸਮ ਦਾ ਜੋਖਮ (ਰਿਸਕ) ਨਹੀਂ ਲੈਣਾ ਚਾਹੁੰਦਾ। ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਸਮੇਂ ਉਹ ਆਈ. ਸੀ. ਯੂ. ਵਿਚ ਹੈ ਅਤੇ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਫਰਕ ਹੈ।

ਇਹ ਖ਼ਬਰ ਵੀ ਪੜ੍ਹੋ - ਪਤੀ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਈ ਮੰਦਿਰਾ ਬੇਦੀ, ਦੋਸਤਾਂ ਨੇ ਦਿੱਤਾ ਸਹਾਰਾ

ਦਿਲੀਪ ਕੁਮਾਰ ਦੀ ਪਤਨੀ ਅਤੇ ਅਦਾਕਾਰਾ ਸਾਇਰਾ ਬਾਨੋ ਅਕਸਰ ਅਦਾਕਾਰ ਦੀ ਸਿਹਤ ਸਬੰਧੀ ਅਪਡੇਟ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਦਿਲੀਪ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸਾਇਰਾ ਨੇ ਇਹ ਜਾਣਕਾਰੀ ਦਿਲੀਪ ਕੁਮਾਰ ਦੇ ਟਵਿੱਟਰ ਹੈਂਡਲ ਰਾਹੀਂ ਵੀ ਦਿੱਤੀ।

ਨੋਟ -ਦਿਲੀਪ ਕੁਮਾਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News