‘ਤਾਰਕ ਮਹਿਤਾ...’ ਦੇ ਜੇਠਾ ਲਾਲ ਦੀ ਧੀ ਦਾ ਹੋਇਆ ਵਿਆਹ, ਨਜ਼ਰ ਆਇਆ ਪਿਓ-ਧੀ ਦਾ ਪਿਆਰ

Thursday, Dec 16, 2021 - 10:56 AM (IST)

‘ਤਾਰਕ ਮਹਿਤਾ...’ ਦੇ ਜੇਠਾ ਲਾਲ ਦੀ ਧੀ ਦਾ ਹੋਇਆ ਵਿਆਹ, ਨਜ਼ਰ ਆਇਆ ਪਿਓ-ਧੀ ਦਾ ਪਿਆਰ

ਮੁੰਬਈ (ਬਿਊਰੋ)– ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਮੁੱਖ ਅਦਾਕਾਰ ਦਿਲੀਪ ਜੋਸ਼ੀ (ਜੇਠਾ ਲਾਲ) ਨੇ ਆਪਣੀ ਧੀ ਨਿਯਤੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਿਯਤੀ ਦਾ ਵਿਆਹ 11 ਦਸੰਬਰ ਨੂੰ ਯਸ਼ੋਵਰਧਨ ਨਾਲ ਹੋਇਆ।

ਇਹ ਖ਼ਬਰ ਵੀ ਪੜ੍ਹੋ : ਰੈੱਡ ਡਰੈੱਸ ’ਚ ਆਲੀਆ ਭੱਟ ਦੀ ਇਸ ਲੁੱਕ ਨੇ ਖਿੱਚਿਆ ਸਭ ਦਾ ਧਿਆਨ

ਇਨ੍ਹਾਂ ਭਾਵਨਾਤਮਕ ਪਲਾਂ ਨੂੰ ਅਦਾਕਾਰ ਵਲੋਂ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਗਿਆ ਹੈ। ਦਿਲੀਪ ਜੋਸ਼ੀ, ਉਨ੍ਹਾਂ ਦੀ ਪਤਨੀ ਮਾਲਾ, ਧੀ ਨਿਯਤੀ ਤੇ ਪੁੱਤਰ ਰਿਤਵਿਕ ਦੀਆਂ ਇਹ ਤਸਵੀਰਾਂ ਦਿਲ ਨੂੰ ਛੂਹਣ ਵਾਲੀਆਂ ਹਨ। ਇਨ੍ਹਾਂ ਪਲਾਂ ਨੂੰ ਸਾਂਝਾ ਕਰਦਿਆਂ ਦਿਲੀਪ ਨੇ ਲਿਖਿਆ, ‘ਤੁਸੀਂ ਗੀਤਾਂ ਤੇ ਫ਼ਿਲਮਾਂ ਤੋਂ ਭਾਵਨਾਵਾਂ ਉਧਾਰ ਲੈ ਸਕਦੇ ਹੋ ਪਰ ਜਦੋਂ ਇਹ ਸਭ ਤੁਹਾਡੇ ਨਾਲ ਹੁੰਦਾ ਹੈ... ਉਹ ਅਨੁਭਵ ਬੇਮਿਸਾਲ ਹੁੰਦੇ ਹਨ ਤੇ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।’

PunjabKesari

ਅੱਗੇ ਲਿਖਿਆ, ‘ਮੇਰੀ ਛੋਟੀ ਕੁੜੀ, ਨਿਯਤੀ ਤੇ ਪਰਿਵਾਰ ’ਚ ਸਭ ਤੋਂ ਨਵੇਂ ਮੈਂਬਰ ਯਸ਼ੋਵਰਧਨ ਨੂੰ ਜ਼ਿੰਦਗੀ ਦੇ ਇਸ ਨਵੇਂ ਤੇ ਸ਼ਾਨਦਾਰ ਸਫਰ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਸਾਨੂੰ ਸ਼ੁਭਕਾਮਨਾਵਾਂ ਦੇ ਸੰਦੇਸ਼ ਭੇਜਣ ਵਾਲੇ ਤੇ ਸਾਡੀ ਖੁਸ਼ੀ ਸਾਂਝੀ ਕਰਨ ਵਾਲੇ ਹਰ ਕਿਸੇ ਦਾ ਧੰਨਵਾਦ। ਜੈ ਸਵਾਮੀਨਾਰਾਇਣ।’ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਕ ਤਸਵੀਰ ’ਚ ਨਿਯਤੀ ਦੀ ਮਾਂ ਉਸ ਨੂੰ ਦੁਲਹਨ ਦੇ ਰੂਪ ’ਚ ਦੇਖ ਰਹੀ ਹੈ, ਇਹ ਇਕ ਅਨਮੋਲ ਪਲ ਹੈ, ਜੋ ਕਾਫੀ ਭਾਵੁਕ ਕਰਨ ਵਾਲਾ ਸੀ।

PunjabKesari

ਵਿਆਹ ਗੁਜਰਾਤੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਤੇ ਦਿਲੀਪ ਜੋਸ਼ੀ ਨੇ ਸਾਰਾ ਪ੍ਰਬੰਧ ਸੰਭਾਲਿਆ। ਤਸਵੀਰਾਂ ’ਚ ਦਿਲੀਪ ਤੇ ਉਨ੍ਹਾਂ ਦੀ ਪਤਨੀ ਇਥੇ ਵਿਆਹ ਦੀਆਂ ਰਸਮਾਂ ਦੌਰਾਨ ਨਜ਼ਰ ਆਏ। ਇਸ ਮੌਕੇ ‘ਤਾਰਕ ਮਹਿਤਾ...’ ਦੇ ਨਿਰਦੇਸ਼ਕ ਮਾਲਵ ਰਾਜਦਾ, ਪਤਨੀ ਪ੍ਰਿਆ ਆਹੂਜਾ, ਅਦਾਕਾਰਾ ਸੁਨਯਨਾ ਫੋਜ਼ਦਾਰ, ਪਲਕ ਸਿੰਧਵਾਨੀ, ਕੁਸ਼ ਸ਼ਾਹ, ਸਮਯ ਸ਼ਾਹ ਤੇ ਕਈ ਹੋਰ ਹਾਜ਼ਰ ਸਨ।

PunjabKesari

ਵਿਆਹ ਲਈ ਜੋੜੇ ਨੇ ਰਵਾਇਤੀ ਗੁਜਰਾਤੀ ਪਹਿਰਾਵੇ ਪਹਿਨੇ ਹੋਏ ਸਨ। ਨਿਯਤੀ ਤੇ ਯਸ਼ੋਵਰਧਨ ਦੀ ਮੰਗਣੀ ਇਸ ਸਾਲ ਮਾਰਚ ’ਚ ਹੋਈ ਸੀ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News