ਕਪਿਲ ਸ਼ਰਮਾ ਦੀ ਸ਼ਿਕਾਇਤ ’ਤੇ ਧੋਖਾਧੜੀ ਕਰਨ ਵਾਲਾ ਸ਼ਖਸ ਪੁਲਸ ਨੇ ਕੀਤਾ ਕਾਬੂ, ਇਹ ਸੀ ਮਾਮਲਾ

01/12/2021 1:22:38 PM

ਮੁੰਬਈ (ਬਿਊਰੋ) : ਕਾਰ ਡਿਜ਼ਾਈਨਰ ਦਿਲੀਪ ਛਾਬੜਿਆ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਦਿਲੀਪ ਛਾਬੜਿਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਪਿਲ ਦੀ ਸ਼ਿਕਾਇਤ 'ਤੇ ਮੁੰਬਈ ਦੇ ਵਰਸੋਵਾ ਪੁਲਸ ਸਟੇਸ਼ਨ 'ਤੇ ਮਾਮਲਾ ਦਰਜ ਕੀਤਾ ਸੀ। ਕਪਿਲ ਨੇ ਸਤੰਬਰ 2020 'ਚ ਸ਼ਿਕਾਇਤ ਕੀਤੀ ਸੀ। ਮੁੰਬਈ ਪੁਲਸ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਸਚਿਨ ਵਾਜੇ ਅਨੁਸਾਰ ਡੀ. ਸੀ. ਕਾਰ ਡਿਜ਼ਾਈਨ ਕੰਪਨੀ ਦੇ ਸੰਸਥਾਪਕ, ਦਿਲੀਪ ਛਾਬੜੀਆ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੀ ਧੋਖਾਧੜੀ ਦੇ ਮਾਮਲੇ 'ਚ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਛਾਬੀਆ ਨੂੰ ਕਈ ਰਾਜਾਂ 'ਚ ਇੱਕੋ ਵਾਹਨ ਨੂੰ ਰਜਿਸਟਰ ਕਰਨ ਅਤੇ ਕਰਜ਼ੇ ਲੈਣ ਦੀ ਧੋਖਾਧੜੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ ਨੇ ਦਿਲੀਪ ਛਾਬੀਆ ਦੀ ਕੰਪਨੀ ਡੀ. ਸੀ. ਡਿਜ਼ਾਈਨ ਨੂੰ ਮਾਰਚ 2017 'ਚ ਵੈਨਿਟੀ ਵੈਨ ਡਿਜ਼ਾਈਨ ਕਰਨ ਲਈ 5 ਕਰੋੜ 30 ਲੱਖ ਰੁਪਏ ਦਿੱਤੇ ਸਨ, ਜਿਸ ਤੋਂ ਬਾਅਦ ਡੀ. ਸੀ. ਡਿਜ਼ਾਈਨ ਕੰਪਨੀ ਨੇ ਉਸ ਨੂੰ ਵੈਟ ਤਹਿਤ 50 ਲੱਖ ਰੁਪਏ ਅਦਾ ਕਰਨ ਲਈ ਕਿਹਾ।

ਉਸ ਤੋਂ ਬਾਅਦ ਡੀ. ਸੀ. ਡਿਜ਼ਾਈਨ ਨੇ 60 ਲੱਖ ਰੁਪਏ ਨਕਦ ਮੰਗੇ, ਜਿਸ ਨੂੰ ਕਪਿਲ ਸ਼ਰਮਾ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਮੁੰਬਈ ਪੁਲਸ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਸਚਿਨ ਵਾਜੇ ਦੇ ਅਨੁਸਾਰ, ਦਿਲੀਪ ਛਾਬੀਆ ਨੇ ਵੈਨਿਟੀ ਵੈਨ ਦਾ ਪਾਰਕਿੰਗ ਬਿੱਲ ਦਿੱਤਾ, ਜੋ ਕਿ ਅਜੇ ਕਪਿਲ ਸ਼ਰਮਾ ਨੂੰ ਨਹੀਂ ਬਣਾਇਆ ਗਿਆ ਸੀ। ਇਹ ਬਿੱਲ 1 ਕਰੋੜ 20 ਲੱਖ ਰੁਪਏ ਸੀ। ਇਸ ਮਾਮਲੇ 'ਚ ਕਪਿਲ ਸ਼ਰਮਾ ਨੇ ਦਿਲੀਪ ਛਾਬੀਆ ਖ਼ਿਲਾਫ਼ ਮੁੰਬਈ ਪੁਲਸ ਦੇ ਈ. ਡਬਲਯੂਉ ਉਕਤ ਮਾਮਲੇ ਦੀ ਜਾਂਚ ਚੱਲ ਰਹੀ ਸੀ, ਜਿਸ 'ਚ ਸੀ. ਆਈ. ਯੂ. ਨੇ ਹਾਲ ਹੀ 'ਚ ਇਕ ਨਵੀਂ ਐਫ. ਆਈ. ਆਰ. ਦਰਜ ਕੀਤੀ ਸੀ, ਜਿਸ ਦੀ ਸੀ. ਆਈ. ਯੂ. ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਸੀ. ਆਈ. ਯੂ. ਨੇ ਦੁਬਾਰਾ ਦਿਲੀਪ ਛਾਬੜਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਕਪਿਲ ਸ਼ਰਮਾ ਦੀ ਸ਼ਿਕਾਇਤ ਤੋਂ ਬਾਅਦ 6 ਹੋਰ ਪੀੜਤ ਪੁਲਸ ਕੋਲ ਆਏ ਹਨ। ਪੁਲਸ ਅਨੁਸਾਰ ਇਹ ਧੋਖਾਧੜੀ ਦਾ ਕੇਸ ਕਰੀਬ 1 ਹਜ਼ਾਰ ਕਰੋੜ ਰੁਪਏ ਦਾ ਹੋ ਸਕਦਾ ਹੈ।

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News