ਫਲੈਟ ਦੀ EMI ਦਾ ਅੰਕਿਤਾ ਨੇ ਦੱਸਿਆ ਸੱਚ, ਸੁਸ਼ਾਂਤ ਦੀ ਭੈਣ ਤੇ ਜਿਗਰੀ ਦੋਸਤ ਨੇ ਕਿਹਾ 'ਸਾਨੂੰ ਤਹਾਡੇ 'ਤੇ ਮਾਣ ਹੈ'

08/15/2020 5:20:44 PM

ਮੁੰਬਈ (ਬਿਊਰੋ) - ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਈਡੀ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸੁਸ਼ਾਂਤ ਮਾਡਲ 'ਚ ਸਥਿਤ 4.5 ਕਰੋੜ ਦੇ ਇੱਕ ਫਲੈਟ ਲਈ ਇੰਸਟਾਲਮੈਂਟਸ ਭਰ ਰਹੇ ਹਨ। ਏਜੰਸੀ ਸੂਤਰਾਂ ਮੁਤਾਬਕਸ ਸ਼ਾਇਦ ਇਹ ਉਹੀ ਫਲੈਟ ਹੈ, ਜਿਸ 'ਚ ਅੰਕਿਤਾ ਲੋਖੰਡੇ ਰਹਿ ਰਹੀ ਹੈ। ਅੰਕਿਤਾ ਲੋਖੰਡੇ, ਸੁਸ਼ਾਂਚ ਸਿੰਘ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਹੈ। ਸੂਤਰਾਂ ਮੁਤਾਬਕ, ਰਿਆ ਚੱਕਰਵਰਤੀ ਨੇ ਵੀ ਪੁੱਛਗਿੱਛ ਦੌਰਾਨ ਫਲੈਟ ਦਾ ਜ਼ਿਕਰ ਕੀਤਾ ਸੀ ਤੇ ਉਸ ਨੇ ਦੱਸਿਆ ਸੀ ਕਿ ਸੁਸ਼ਾਂਤ ਚਾਹੁੰਦੇ ਹੋਏ ਵੀ ਅੰਕਿਤਾ ਤੋਂ ਇਹ ਫਲੈਟ ਖ਼ਾਲੀ ਨਹੀਂ ਕਰਨ ਨੂੰ ਨਹੀਂ ਕਹਿ ਸਕਦੇ ਸਨ।

ਹੁਣ ਬਾਲੀਵੁੱਡ ਤੇ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਨੇ ਆਪਣੀ ਸਫ਼ਾਈ 'ਚ ਦੋ ਪੋਸਟਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੈਂਕ ਅਕਾਊਂਟ ਤੋਂ ਹਰ ਮਹੀਨੇ ਕੱਟਣ ਵਾਲੀ ਕਿਸ਼ਤ ਅਤੇ ਫਲੈਟ ਦੇ ਕਾਗ਼ਜ਼ਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਰੋਜ਼ ਨਵੀਂ ਜਾਣਕਾਰੀਆਂ ਸਾਹਮਣੇ ਆ ਰਹਿਆਂ ਹਨ। 

ਹਾਲ ਹੀ 'ਚ ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਸੁਸ਼ਾਂਤ ਆਪਣੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਦੇ ਫਲੈਟ ਦੀ ਈ ਐਮ ਆਈ (EMI) ਭਰ ਰਹੇ ਸਨ।ਇਸ ਖ਼ਬਰ ਦੀ ਸੱਚਾਈ ਨੂੰ ਅੰਕਿਤਾ ਨੇ ਸਾਰੇ ਦੇ ਸਾਹਮਣੇ ਸਬੂਤ ਦੇ ਨਾਲ ਦਿੱਤਾ। ਉਨ੍ਹਾਂ ਨੇ ਆਪਣੇ ਫਲੈਟ ਦੀ ਰਜਿਸਟਰੀ ਦੇ ਕਾਗ਼ਜ਼ਾਤ ਅਤੇ ਆਪਣੇ ਬੈਂਕ ਖਾਤਿਆਂ ਦਾ ਇੱਕ ਸਾਲ ਦਾ ਟੀਕਾ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਤੇ ਫਿਰ ਇਸ ਗੱਲ ਨੂੰ ਦੁਹਰਾਇਆ ਕਿ ਸੁਸ਼ਾਂਤ ਨੂੰ ਨਿਆਂ ਮਿਲਣਾ ਚਾਹੀਦਾ ਹੈ। ਅੰਕਿਤਾ ਦੀ ਇਸ ਪੋਸਟ 'ਤੇ ਸੁਸ਼ਾਂਤ ਸਿੰਘ ਰਾਜਪੂਤ ਦਾ ਭੈਣ ਸ਼ਵੇਤਾ ਸਿੰਘ ਕੀਰਤੀ ਅਤੇ ਸੁਸ਼ਾਂਤ ਦੇ ਜਿਗਰੀ ਦੋਸਤ ਮਹੇਸ਼ ਸ਼ੈੱਟੀ ਨੇ ਪੋਸਟ 'ਤੇ ਕਮੈਂਟ ਕੀਤਾ ਹੈ।

ਦਰਅਸਲ ਸੋਸ਼ਲ ਮੀਡੀਆ 'ਤੇ ਅਚਾਨਕ ਇਹ ਚਰਚਾ ਹੋਣ ਲੱਗੀ ਕਿ ਸੁਸ਼ਾਂਤ ਦੀ ਜ਼ਿੰਦਗੀ 'ਚ ਜੋ ਕੁੜੀ ਸੀ, ਉਸ ਦੀ ਘਰ ਦੀ ਈ ਐਮ ਆਈ ਉਹ ਰਿਸ਼ਤਾ ਟੁੱਟ ਜਾਣ ਤੋਂ ਬਾਅਦ ਵੀ ਦਿੰਦੇ ਸਨ। ਇਸ ਖ਼ਬਰ ਦੇ ਨਾਲ ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਦਾ ਨਾਮ ਜੋੜਿਆ ਜਾਣ ਲੱਗਿਆ ਹੈ।
PunjabKesari
ਸ਼ਵੇਤਾ ਸਿੰਘ ਕੀਰਤੀ ਨੇ ਅੰਕਿਤਾ ਦੇ ਦੂਜੇ ਪੋਸਟ 'ਤੇ ਲਿਖਿਆ - ਤੂੰ ਇੱਕ ਆਜ਼ਾਦ ਮਹਿਲਾ ਹੈ ਅਤੇ ਮੈਨੂੰ ਤੁਹਾਡੇ 'ਤੇ ਮਾਣ ਹੈ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਹਾਰਟ ਵਾਲੀ ਇੱਕ ਇਮੋਜੀ ਵੀ ਸਾਂਝੀ ਕੀਤੀ ਹੈ। ਉੱਥੇ ਹੀ ਮਹੇਸ਼ ਸ਼ੈੱਟੀ ਨੇ ਕੁਮੇਂਟ ਕੀਤਾ ਅਤੇ ਲਿਖਿਆ- ਤੈਨੂੰ ਆਪਣੇ ਆਪ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹਨ।


sunita

Content Editor

Related News