ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
Saturday, Aug 12, 2023 - 10:59 AM (IST)
ਮੁੰਬਈ (ਬਿਊਰੋ– ‘ਪਸੂਰੀ’ ਗੀਤ ਨਾਲ ਪਾਕਿਸਤਾਨ ਦੇ ਨਾਲ-ਨਾਲ ਭਾਰਤ ’ਚ ਵੀ ਪ੍ਰਸਿੱਧੀ ਹਾਸਲ ਕਰਨ ਵਾਲੇ ਮਸ਼ਹੂਰ ਗਾਇਕ ਅਲੀ ਸੇਠੀ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਸ ਨੇ ਨਿਊਯਾਰਕ ’ਚ ਕਲਾਕਾਰ ਸਲਮਾਨ ਤੂਰ ਨਾਲ ਗੁਪਤ ਵਿਆਹ (ਗੇ ਮੈਰਿਜ) ਕਰ ਲਿਆ ਸੀ, ਜਿਸ ਤੋਂ ਬਾਅਦ ਹਰ ਪਾਸੇ, ਖ਼ਾਸ ਕਰਕੇ ਪਾਕਿਸਤਾਨ ’ਚ ਹੰਗਾਮਾ ਹੋ ਗਿਆ ਸੀ। ਹਾਲਾਂਕਿ ਹੁਣ ਗਾਇਕ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਇਨ੍ਹਾਂ ਅਫਵਾਹਾਂ ’ਤੇ ਚੁੱਪੀ ਤੋੜੀ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਬਾਲੀਵੁੱਡ ਅਦਾਕਾਰਾ ਨੂੰ ਹੋਈ 6 ਮਹੀਨੇ ਦੀ ਜੇਲ੍ਹ , ਜਾਣੋ ਕੀ ਹੈ ਮਾਮਲਾ
‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, ‘‘ਮੈਂ ਅਜੇ ਵਿਆਹਿਆ ਨਹੀਂ ਹਾਂ। ਮੈਨੂੰ ਨਹੀਂ ਪਤਾ ਕਿ ਇਹ ਅਫਵਾਹ ਕਿਸ ਨੇ ਸ਼ੁਰੂ ਕੀਤੀ ਸੀ।’’
ਅਲੀ ਸੇਠੀ ਇਕ ਗਾਇਕ ਹੋਣ ਦੇ ਨਾਲ-ਨਾਲ ਇਕ ਗੀਤਕਾਰ, ਸੰਗੀਤਕਾਰ ਤੇ ਲੇਖਕ ਵੀ ਹੈ। ਉਸ ਦੇ ਗੀਤ ਉਸ ਦੇ ਦੇਸ਼ ਦੇ ਨਾਲ-ਨਾਲ ਭਾਰਤ ’ਚ ਵੀ ਬਹੁਤ ਮਸ਼ਹੂਰ ਹਨ।
ਸਲਮਾਨ ਤੂਰ ਦੀ ਗੱਲ ਕਰੀਏ ਤਾਂ ਉਹ ਪਾਕਿਸਤਾਨ ’ਚ ਪੈਦਾ ਹੋਇਆ ਇਕ ਅਮਰੀਕੀ ਪੇਂਟਰ ਹੈ। ਉਹ ਨਿਊਯਾਰਕ ’ਚ ਰਹਿੰਦਾ ਹੈ ਤੇ ਉਥੇ ਕੰਮ ਕਰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਲੀ ਤੇ ਸਲਮਾਨ ਕਰੀਬੀ ਦੋਸਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।