ਦੂਜੀ ਵਾਰ ਵਿਆਹ ਦੇ ਬੰਧਨ ’ਚ ਬੱਝੇਗੀ ਦੀਆ ਮਿਰਜ਼ਾ, ਇਸ ਕਾਰੋਬਾਰੀ ਨਾਲ ਲਵੇਗੀ ਫੇਰੇ

Saturday, Feb 13, 2021 - 03:32 PM (IST)

ਦੂਜੀ ਵਾਰ ਵਿਆਹ ਦੇ ਬੰਧਨ ’ਚ ਬੱਝੇਗੀ ਦੀਆ ਮਿਰਜ਼ਾ, ਇਸ ਕਾਰੋਬਾਰੀ ਨਾਲ ਲਵੇਗੀ ਫੇਰੇ

ਮੁੰਬਈ : ਸਾਲ 2021 ਵਿਚ ਕਈ ਬੀ-ਟਾਊਨ ਹਸਤੀਆਂ ਵਿਆਹ ਦੇ ਬੰਧਨ ਵਿਚ ਬੱਝੀਆਂ ਹਨ। ਹੁਣ ਇਸੇ ਕੜੀ ਵਿਚ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦਾ ਨਾਮ ਵੀ ਜੁੜ ਗਿਆ ਹੈ। ਰਿਪੋਰਟਾਂ ਹਨ ਕਿ ਦੀਆ ਮਿਰਜ਼ਾ ਜਲਦ ਹੀ ਵਿਆਹ ਕਰਾਉਣ ਜਾ ਰਹੀ ਹੈ।

ਇਹ ਵੀ ਪੜ੍ਹੋ: ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ

PunjabKesari

ਸਪਾਟਬੁਆਏ ਦੀ ਰਿਪੋਰਟ ਮੁਤਾਬਕ ਦੀਆ 15 ਫਰਵਰੀ ਨੂੰ ਕਾਰੋਬਾਰੀ ਵੈਭਗ ਰੇਖੀ ਨਾਲ ਸੱਤ ਫੇਰੇ ਲਵੇਗੀ। ਵਿਆਹ ਵਿਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਣਗੇ। ਯਾਨੀ ਕਿ ਇਹ ਇਕ ਪ੍ਰਾਈਵੇਟ ਇਵੈਂਟ ਹੋਵੇਗਾ, ਜਿਸ ਵਿਚ ਪਰਿਵਾਰ ਦੇ ਕਰੀਬੀ ਹੀ ਸ਼ਿਰਕਤ ਕਰਣਗੇ। 

ਇਹ ਵੀ ਪੜ੍ਹੋ: ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ, ਜਾਣੋ ਕੀ ਕਿਹਾ

PunjabKesari

ਦੀਆ ਮਿਰਜ਼ਾ ਦਾ ਇਹ ਦੂਜਾ ਵਿਆਹ ਹੋਵੇਗਾ। ਦੀਆ ਅਤੇ ਸਾਹਿਲ ਸੰਘਾ ਨੇ 11 ਸਾਲ ਤੱਕ ਇਕੱਠੇ ਰਹਿਣ ਦੇ ਬਾਅਦ ਅਗਸਤ 2019 ਵਿਚ ਵੱਖ ਹੋਣ ਦਾ ਐਲਾਨ ਕੀਤਾ ਸੀ। ਦੀਆ ਮਿਰਜ਼ਾ ਅਤੇ ਸਾਹਿਲ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ‘ਅਸੀਂ ਵੱਖ ਹੋਣ ਜਾ ਰਹੇ ਹਾਂ ਪਰ ਅਸੀਂ ਹਮੇਸ਼ਾ ਚੰਗੇ ਦੋਸਤ ਬਣੇ ਰਹਾਂਗੇ ਅਤੇ ਇਕ-ਦੂਜੇ ਦਾ ਸਨਮਾਨ ਕਰਾਂਗੇ।’

ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News