ਵਿਆਹ ਦਾ ਖ਼ੁਆਬ ਸਜਾ ਕੇ ਪੰਜਾਬ ਤੋਂ ਅਮਰੀਕਾ ਪੁੱਜੇ ਕੁੜੀ-ਮੁੰਡਾ, ਚੂਰ-ਚੂਰ ਹੋ ਗਏ ਸੁਫ਼ਨੇ

Friday, Feb 07, 2025 - 08:55 AM (IST)

ਵਿਆਹ ਦਾ ਖ਼ੁਆਬ ਸਜਾ ਕੇ ਪੰਜਾਬ ਤੋਂ ਅਮਰੀਕਾ ਪੁੱਜੇ ਕੁੜੀ-ਮੁੰਡਾ, ਚੂਰ-ਚੂਰ ਹੋ ਗਏ ਸੁਫ਼ਨੇ

ਅੰਮ੍ਰਿਤਸਰ (ਇੰਦਰਜੀਤ)- ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਵਿਚ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਨਾ ਸਿਰਫ਼ ਅਣਗਿਣਤ ਪਰਿਵਾਰਾਂ ਨੂੰ ਕਰਜ਼ਦਾਰ ਬਣਾ ਦਿੱਤਾ, ਸਗੋਂ ਇਕ ਮੰਗੇਤਰ ਜੋੜੇ ਨੂੰ ਵੀ, ਜੋ ਜ਼ਿੰਦਗੀ ਭਰ ਦੇ ਸੁਪਨੇ ਸਜਾ ਕੇ ਉੱਥੇ ਪਹੁੰਚੇ ਸਨ, ਉਹ ਡਿਪੋਰਟ ਹੋ ਕੇ ਹਨੇਰੇ ਦੇ ਭਵਿੱਖ ਵਿਚ ਪਹੁੰਚ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਵੱਡੇ ਐਕਸ਼ਨ ਦੀ ਤਿਆਰੀ! ਗ੍ਰਿਫ਼ਤਾਰ ਹੋ ਸਕਦੇ ਨੇ ਕਈ 'ਪ੍ਰਵਾਸੀ'

ਇਸ ਸਬੰਧੀ ਦਰਦਨਾਕ ਕਹਾਣੀ ਆਕਾਸ਼ਦੀਪ ਨਾਮ ਦੇ ਪੀੜਤ ਇਕ ਨੌਜਵਾਨ ਦੀ ਹੈ, ਜੋ ਅਮਰੀਕਾ ਵਿਚੋਂ ਡਿਪੋਰਟ ਕੀਤੇ ਗਏ ਨਾਗਰਿਕਾਂ ਵਿੱਚੋਂ ਇਕ ਹੈ, ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਸਥਿਤ ਰਾਜਾਤਾਲ ਪਿੰਡ ਤੋਂ ਬਾਹਰਵਾਰ ਬਣੇ ਕੁਝ ਘਰਾਂ ਵਿੱਚੋਂ ਇਕ ਉਸ ਦੇ ਪਰਿਵਾਰ ਦਾ ਹੈ। 23 ਸਾਲਾ ਆਕਾਸ਼ਦੀਪ ਲਗਭਗ 7 ਮਹੀਨੇ ਪਹਿਲਾਂ ਘਰੋਂ ਚਲਾ ਗਿਆ ਸੀ। ਉਹ ਪਹਿਲਾਂ ਦੁਬਈ ਗਿਆ ਅਤੇ ਉੱਥੋਂ ਏਜੰਟ ਉਸ ਨੂੰ ‘ਡੌਂਕੀ ਰੂਟ’ ਰਸਤੇ ਰਾਹੀਂ ਅਮਰੀਕਾ ਲੈ ਗਏ। ਅੰਮ੍ਰਿਤਸਰ ਦੀ ਇਕ ਲੜਕੀ ਜੋ ਵਿਆਹ ਦਾ ਸੁਪਨਾ ਲੈ ਕੇ ਵਿਦੇਸ਼ ਗਈ ਸੀ। ਉਸ ਨੂੰ ਆਪਣੀ ਮੰਗੇਤਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੜ ਲਿਆ ਗਿਆ ਅਤੇ ਡਿਪੋਰਟ ਕਰ ਦਿੱਤਾ ਗਿਆ।

ਆਕਾਸ਼ਦੀਪ ਦੇ ਪਿਤਾ ਨੇ ਜ਼ਮੀਨ ਵੇਚੀ, ਹੁਣ ਕਰਜ਼ੇ ’ਚ ਡੁੱਬੇ

ਆਕਾਸ਼ਦੀਪ ਦੇ ਘਰ ਵਿਚ ਮੌਜੂਦ ਉਸ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ 5 ਲੱਖ ਰੁਪਏ ਖਰਚ ਕਰ ਕੇ ਦੁਬਈ ਗਿਆ ਸੀ। ਉੱਥੇ ਉਸ ਨੇ ਸਾਢੇ 5 ਮਹੀਨੇ ਵੱਖ-ਵੱਖ ਕੰਮ ਕੀਤੇ। ਇਸ ਤੋਂ ਬਾਅਦ ਉਸ ਨੇ ਫ਼ੋਨ ਕਰ ਕੇ ਦੱਸਿਆ ਕਿ ਹੁਣ ਉਹ ਅਮਰੀਕਾ ਜਾਣਾ ਚਾਹੁੰਦਾ ਹੈ। ਸਵਰਨ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਸਿਰਫ਼ ਢਾਈ ਕਿਲੇ ਜ਼ਮੀਨ ਸੀ ਜਿਸ ਵਿੱਚੋਂ ਉਸ ਨੇ 6 ਕਨਾਲ ਜ਼ਮੀਨ ਵੇਚ ਦਿੱਤੀ ਅਤੇ ਬਾਕੀ ਜ਼ਮੀਨ ਗਿਰਵੀ ਰੱਖ ਕੇ ਕਰਜ਼ਾ ਲਿਆ ਅਤੇ ਆਪਣੀ ਮਾਂ ਦੇ ਨਾਮ ’ਤੇ ਲਿਮਟ ਕਰਵਾ ਕੇ ਕੁਝ ਪੈਸੇ ਚੁੱਕੇ। ਕਿਸੇ ਤਰ੍ਹਾਂ ਉਸ ਨੇ 45 ਲੱਖ ਰੁਪਏ ਦਾ ਪ੍ਰਬੰਧ ਕੀਤਾ ਅਤੇ ਆਕਾਸ਼ਦੀਪ ਨੂੰ ਭੇਜ ਦਿੱਤੇ। ਅਮਰੀਕਾ ਪਹੁੰਚਣ ਦੇ 10 ਦਿਨਾਂ ਅੰਦਰ ਹੀ ਇਹ ਪਤਾ ਲੱਗ ਗਿਆ ਕਿ ਆਕਾਸ਼ਦੀਪ ਨੂੰ ਉੱਥੋਂ ਦੀ ਪੁਲਸ ਨੇ ਇਕ ਕੈਂਪ ਵਿਚ ਪਾ ਦਿੱਤਾ ਹੈ। ਸਵਰਨ ਸਿੰਘ ਪ੍ਰੇਸ਼ਾਨ ਹਨ ਕਿ ਉਹ ਬੈਂਕ ਦਾ ਕਰਜ਼ਾ ਕਿਵੇਂ ਚੁਕਾਏਗਾ? ਜ਼ਮੀਨ ਤੋਂ ਲਏ ਕਰਜ਼ੇ ਦੀਆਂ ਇੰਨੀਆਂ ਕਿਸ਼ਤਾਂ ਵਾਪਸ ਕਰਨਾ ਅਸੰਭਵ ਹੈ।

ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)

ਵਿਆਹ ਦਾ ਸੁਫ਼ਨਾ ਲੈ ਕੇ ਅਮਰੀਕਾ ਪੁੱਜੀ ਲੜਕੀ 

ਅੰਮ੍ਰਿਤਸਰ ਦੀ 26 ਸਾਲਾ ਬੇਟੀ ਨੂੰ 2 ਜਨਵਰੀ ਨੂੰ ਵੀਜ਼ੇ ’ਤੇ ਸਪੇਨ ਭੇਜਿਆ ਗਿਆ ਸੀ, ਇਸ ਉਮੀਦ ਨਾਲ ਕਿ ਇਕ ਵਾਰ ਜਦੋਂ ਉਹ ਅਮਰੀਕਾ ਪਹੁੰਚ ਜਾਵੇਗੀ ਤਾਂ ਉਹ ਆਪਣੇ ਮੰਗੇਤਰ ਨਾਲ ਵਿਆਹ ਕਰੇਗੀ ਅਤੇ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ। ਸਪੇਨ ਪਹੁੰਚਣ ਤੋਂ ਬਾਅਦ ਉਹ 20 ਦਿਨਾਂ ਵਿਚ ਅਮਰੀਕਾ ਪਹੁੰਚ ਗਈ ਪਰ ਇਕ ਮਹੀਨੇ ਅੰਦਰ ਹੀ ਉਸ ਨੂੰ ਡਿਪੋਰਟ ਕਰ ਗਿਆ। ਪੀੜਤ ਲੜਕੀ ਦੇ ਮਾਤਾ-ਪਿਤਾ ਖੇਤੀਬਾੜੀ ਕਰਦੇ ਹਨ। ਪਰਿਵਾਰ ਨੇ ਬੇਟੀ ਨੂੰ ਅਮਰੀਕਾ ਭੇਜਣ ਲਈ ਲਗਭਗ 40 ਲੱਖ ਰੁਪਏ ਖਰਚ ਕੀਤੇ। ਇਸ ਵਿਚੋਂ ਕੁਝ ਪੈਸੇ ਉਸ ਦੇ ਮੰਗੇਤਰ ਨੇ ਵੀ ਦਿੱਤੇ ਸਨ, ਪਰ ਹੁਣ ਬੇਟੀ ਘਰ ਵਾਪਸ ਆ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News