ਇੰਟਰਵਿਊ ''ਚ ਧਰਮਿੰਦਰ ਨੇ ਕਹੀ ਅਜਿਹੀ ਗੱਲ ਕਿ ਸੁਣ ਸ਼ਰਮਾ ਗਏ ਬੌਬੀ ਦਿਓਲ ! 8 ਸਾਲ ਪੁਰਾਣੀ ਵੀਡੀਓ ਮੁੜ ਵਾਇਰਲ
Wednesday, Nov 19, 2025 - 12:53 PM (IST)
ਮੁੰਬਈ- ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਆਪਣੀ ਨਾਜ਼ੁਕ ਸਿਹਤ ਦੇ ਬਾਵਜੂਦ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਦੌਰਾਨ ਉਨ੍ਹਾਂ ਦਾ 8 ਸਾਲ ਪੁਰਾਣਾ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਧਰਮਿੰਦਰ ਨਸਬੰਦੀ ਬਾਰੇ ਅਜਿਹੀ ਟਿੱਪਣੀ ਕਰਦੇ ਹਨ ਕਿ ਉਨ੍ਹਾਂ ਦੇ ਨਾਲ ਬੈਠੇ ਬੇਟੇ ਬੌਬੀ ਦਿਓਲ ਸ਼ਰਮਾ ਜਾਂਦੇ ਹਨ।
ਫਿਲਮ ਪ੍ਰਮੋਸ਼ਨ ਦੌਰਾਨ ਦਿੱਤਾ ਸੀ ਬਿਆਨ
ਇਹ ਵੀਡੀਓ ਸਾਲ 2017 ਦਾ ਹੈ, ਜਦੋਂ ਅਦਾਕਾਰ-ਨਿਰਦੇਸ਼ਕ ਸ਼੍ਰੇਅਸ ਤਲਪੜੇ ਦੀ ਫਿਲਮ 'ਪੋਸਟਰ ਬੁਆਏਜ਼' ਦਾ ਟ੍ਰੇਲਰ ਲਾਂਚ ਕੀਤਾ ਗਿਆ ਸੀ। ਇਸ ਫਿਲਮ ਵਿੱਚ ਸਨੀ ਦਿਓਲ ਅਤੇ ਬੌਬੀ ਦਿਓਲ ਦੋਵੇਂ ਨਜ਼ਰ ਆਏ ਸਨ ਅਤੇ ਧਰਮਿੰਦਰ ਆਪਣੇ ਬੇਟਿਆਂ ਦੀ ਫਿਲਮ ਨੂੰ ਪ੍ਰਮੋਟ ਕਰਨ ਲਈ ਇਸ ਈਵੈਂਟ ਵਿੱਚ ਪਹੁੰਚੇ ਸਨ।
ਧਰਮਿੰਦਰ ਦੀ ਵਿਵਾਦਤ ਟਿੱਪਣੀ
ਵਾਇਰਲ ਵੀਡੀਓ ਵਿੱਚ ਧਰਮਿੰਦਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਫਿਲਮ ਦੇ ਵਿਸ਼ੇ (ਨਸਬੰਦੀ) ਬਾਰੇ ਆਪਣੀ ਰਾਏ ਦਿੱਤੀ। ਉਨ੍ਹਾਂ ਨੇ ਕਿਹਾ, "ਅੱਛਾ ਸਬਜੈਕਟ ਹੈ, ਕਾਮੇਡੀ ਹੈ, ਬੜੀ ਖੂਬਸੂਰਤ ਲੱਗ ਰਿਹਾ ਹੈ"। ਉਨ੍ਹਾਂ ਨੇ ਅੱਗੇ ਕਿਹਾ, "ਮੇਰੀ ਤਾਂ ਨਸਬੰਦੀ ਕੁਦਰਤ ਵੀ ਨਹੀਂ ਕਰ ਸਕੀ"। ਇਹ ਗੱਲ ਸੁਣ ਕੇ ਉਨ੍ਹਾਂ ਦੇ ਨਾਲ ਬੈਠੇ ਬੌਬੀ ਦਿਓਲ ਸ਼ਰਮਾ ਗਏ।
ਧਰਮਿੰਦਰ ਨੇ ਸ਼੍ਰੇਅਸ ਤਲਪੜੇ ਨੂੰ ਮਜ਼ਾਕੀਆ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਉਹ ਕੋਈ ਅਜਿਹੀ ਕਹਾਣੀ ਲੱਭੇ, ਜਿਸ ਵਿੱਚ ਨਸਬੰਦੀ ਜਾਂ ਸ਼ਰਾਬਬੰਦੀ ਨਾ ਹੋਵੇ, ਸਗੋਂ ਕੋਈ ਅਜਿਹੀ 'ਬੰਦੀ' ਹੋਵੇ, ਜਿਸ ਨੂੰ ਬੰਦ ਕਰਨ ਨਾਲ ਤਕਲੀਫ਼ ਨਾ ਹੋਵੇ।
