''ਬਹੁਤ ਹੋ ਗਿਆ ਯਾਰ, ਹੁਣ ਯੁਵੀ ਦੀ ਛੁੱਟੀ''; ਪਤੀ ਯੁਵਰਾਜ ਸਿੰਘ ''ਤੇ ਕਿਉਂ ਭੜਕੀ ਹੇਜ਼ਲ ਕੀਚ? ਵੀਡੀਓ ਵਾਇਰਲ

Saturday, Jan 31, 2026 - 10:33 AM (IST)

''ਬਹੁਤ ਹੋ ਗਿਆ ਯਾਰ, ਹੁਣ ਯੁਵੀ ਦੀ ਛੁੱਟੀ''; ਪਤੀ ਯੁਵਰਾਜ ਸਿੰਘ ''ਤੇ ਕਿਉਂ ਭੜਕੀ ਹੇਜ਼ਲ ਕੀਚ? ਵੀਡੀਓ ਵਾਇਰਲ

ਮਨੋਰੰਜਨ ਡੈਸਕ - ਅਦਾਕਾਰਾ ਅਤੇ ਮਾਡਲ ਹੇਜ਼ਲ ਕੀਚ ਅਤੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ, ਪਰ ਹਾਲ ਹੀ ਵਿਚ ਹੇਜ਼ਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹ ਯੁਵਰਾਜ ਸਿੰਘ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਹੇਜ਼ਲ ਕਹਿੰਦੀ ਦਿਖਾਈ ਦੇ ਰਹੀ ਹੈ ਕਿ, "ਬਹੁਤ ਹੋ ਗਿਆ ਯਾਰ, ਹੁਣ ਯੁਵੀ ਦੀ ਤਾਂ ਛੁੱਟੀ।"

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਕੀ ਹੈ ਵੀਡੀਓ ਵਿਚ?
ਹੇਜ਼ਲ ਕੀਚ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦੇ ਚਿਹਰੇ 'ਤੇ ਗੁੱਸੇ ਦੇ ਭਾਵ ਦੇਖੇ ਜਾ ਸਕਦੇ ਹਨ। ਉਹ ਸ਼ਿਕਾਇਤ ਕਰ ਰਹੀ ਹੈ ਕਿ ਯੁਵਰਾਜ ਹਰ ਜਗ੍ਹਾ ਉਸ ਦੇ ਅੱਗੇ-ਪਿੱਛੇ ਹੀ ਨਜ਼ਰ ਆਉਂਦੇ ਹਨ। ਹੇਜ਼ਲ ਨੇ ਵੀਡੀਓ ਵਿਚ ਕਿਹਾ, "ਮੈਂ ਜਿੱਥੇ ਵੀ ਜਾਂਦੀ ਹਾਂ ਯੁਵੀ ਨਜ਼ਰ ਆਉਂਦਾ ਹੈ। ਅੱਗੇ-ਪਿੱਛੇ ਹਰ ਜਗ੍ਹਾ। ਘਰ ਦੇ ਅੰਦਰ, ਘਰ ਦੇ ਬਾਹਰ। ਬਹੁਤ ਹੋ ਗਿਆ ਯਾਰ। ਹੁਣ ਯੁਵੀ ਦੀ ਤਾਂ ਛੁੱਟੀ"। ਹਾਲਾਂਕਿ, ਇਹ ਸਭ ਕਹਿਣ ਤੋਂ ਥੋੜ੍ਹੀ ਦੇਰ ਬਾਅਦ ਹੇਜ਼ਲ ਖੁਦ ਮੁਸਕਰਾਉਣ ਲੱਗ ਜਾਂਦੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਭ ਉਸ ਨੇ ਸਿਰਫ਼ ਮਜ਼ਾਕੀਆ ਅੰਦਾਜ਼ ਵਿਚ ਕਿਹਾ ਸੀ।

ਨੇਟੀਜ਼ਨਸ ਦੇ ਮਜ਼ਾਕੀਆ ਪ੍ਰਤੀਕਰਮ
ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਦਿਲਚਸਪ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਯੂਜ਼ਰਸ ਲਿਖ ਰਹੇ ਹਨ ਕਿ ਯੁਵਰਾਜ ਸਿੰਘ ਵਰਗੇ ਕ੍ਰਿਕਟ ਦਿੱਗਜ ਵੀ ਘਰ ਦੀ ਡਾਂਟ ਤੋਂ ਨਹੀਂ ਬਚ ਸਕਦੇ।

ਨਿੱਜੀ ਜ਼ਿੰਦਗੀ 'ਤੇ ਇਕ ਝਾਤ
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ ਨਵੰਬਰ 2016 ਵਿਚ ਹੋਇਆ ਸੀ ਅਤੇ ਇਸ ਜੋੜੇ ਦੇ ਦੋ ਬੱਚੇ ਹਨ। ਹੇਜ਼ਲ ਕੀਚ ਨੇ ਕਈ ਭਾਰਤੀ ਫਿਲਮਾਂ ਅਤੇ ਸੀਰੀਅਲਾਂ ਵਿਚ ਕੰਮ ਕੀਤਾ ਹੈ ਅਤੇ ਉਹ ਫਿਲਮ 'ਬਾਡੀਗਾਰਡ' ਵਿਚ ਆਪਣੀ ਭੂਮਿਕਾ ਲਈ ਕਾਫੀ ਮਸ਼ਹੂਰ ਹੋਈ ਸੀ। ਵਿਆਹ ਤੋਂ ਬਾਅਦ ਉਹ ਸਕ੍ਰੀਨ 'ਤੇ ਘੱਟ ਹੀ ਨਜ਼ਰ ਆਉਂਦੀ ਹੈ, ਪਰ ਸੋਸ਼ਲ ਮੀਡੀਆ ਰਾਹੀਂ ਉਹ ਹਮੇਸ਼ਾ ਲਾਈਮਲਾਈਟ ਵਿਚ ਬਣੀ ਰਹਿੰਦੀ ਹੈ।


 


author

Sunaina

Content Editor

Related News