‘ਸੂਫੀ ਸੰਤ’ ਬਣੇ ਧਰਮਿੰਦਰ ਨੂੰ ਲੋਕਾਂ ਨੇ ਕੀਤਾ ਟ੍ਰੋਲ, ਅੱਗੋਂ ਮਿਲਿਆ ਇਹ ਜਵਾਬ

Thursday, Feb 16, 2023 - 01:20 PM (IST)

‘ਸੂਫੀ ਸੰਤ’ ਬਣੇ ਧਰਮਿੰਦਰ ਨੂੰ ਲੋਕਾਂ ਨੇ ਕੀਤਾ ਟ੍ਰੋਲ, ਅੱਗੋਂ ਮਿਲਿਆ ਇਹ ਜਵਾਬ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਹੀਮੈਨ ਵੈੱਬ ਸੀਰੀਜ਼ ‘ਤਾਜ : ਡਿਵਾਈਡਿਡ ਬਾਏ ਬਲੱਡ’ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਏ ਹਨ। ਬੁੱਧਵਾਰ ਨੂੰ ਧਰਮਿੰਦਰ ਨੇ ਆਪਣੇ ਆਉਣ ਵਾਲੇ ਵੈੱਬ ਸ਼ੋਅ ਦਾ ਪਹਿਲਾ ਲੁੱਕ ਸਾਂਝਾ ਕੀਤਾ, ਜਿਸ ਲਈ ਉਨ੍ਹਾਂ ਨੇ ਇਕ ਪਿਆਰੀ ਕੈਪਸ਼ਨ ਲਿਖੀ ਪਰ ਕੁਝ ਯੂਜ਼ਰਸ ਹੁਣ ਧਰਮਿੰਦਰ ਦੀ ਕੈਪਸ਼ਨ ’ਤੇ ਸਵਾਲ ਉਠਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ...’

15 ਫਰਵਰੀ ਨੂੰ ਧਰਮਿੰਦਰ ਨੇ ‘ਤਾਜ : ਡਿਵਾਈਡਿਡ ਬਾਏ ਬਲੱਡ’ ਦਾ ਪਹਿਲਾ ਲੁੱਕ ਸਾਂਝਾ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਵੈੱਬ ਸੀਰੀਜ਼ ’ਚ ਧਰਮਿੰਦਰ ਸੂਫੀ ਸੰਤ ਸ਼ੇਖ ਸਲੀਮ ਚਿਸ਼ਤੀ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਤਸਵੀਰ ’ਚ ਧਰਮਿੰਦਰ ਲੰਬੀ ਦਾੜ੍ਹੀ, ਸਿਰ ’ਤੇ ਪੱਗ, ਕਾਲਾ ਸ਼ਾਲ ਤੇ ਚੋਲਾ ਪਹਿਨੇ ਨਜ਼ਰ ਆ ਰਹੇ ਹਨ। ਪਹਿਲੀ ਨਜ਼ਰ ’ਚ ਧਰਮਿੰਦਰ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੈ।

PunjabKesari

ਪਹਿਲਾ ਲੁੱਕ ਸਾਂਝਾ ਕਰਦਿਆਂ ਧਰਮਿੰਦਰ ਨੇ ਲਿਖਿਆ, ‘‘ਦੋਸਤੋ, ਮੈਂ ਫ਼ਿਲਮ ‘ਤਾਜ’ ’ਚ ਸ਼ੇਖ ਸਲੀਮ ਚਿਸ਼ਤੀ ਹਾਂ। ਮੈਂ ਇਕ ਸੂਫੀ ਸੰਤ ਦਾ ਕਿਰਦਾਰ ਨਿਭਾਅ ਰਿਹਾ ਹਾਂ। ਇਕ ਛੋਟਾ ਪਰ ਮਹੱਤਵਪੂਰਨ ਪਾਤਰ। ਤੁਹਾਡੀਆਂ ਸ਼ੁਭਕਾਮਨਾਵਾਂ ਦੀ ਲੋੜ ਹੈ।’’ ਧਰਮਿੰਦਰ ਦੇ ਟਵੀਟ ਨੂੰ ਪੜ੍ਹ ਕੇ ਯੂਜ਼ਰਸ ਨੇ ਪੁੱਛਿਆ ਕਿ ਉਹ ਸੰਘਰਸ਼ਸ਼ੀਲ ਅਦਾਕਾਰ ਵਾਂਗ ਵਿਵਹਾਰ ਕਿਉਂ ਕਰ ਰਹੇ ਹਨ। ਯੂਜ਼ਰਸ ਦੀਆਂ ਟਿੱਪਣੀਆਂ ਨੂੰ ਪੜ੍ਹ ਕੇ ਧਰਮਿੰਦਰ ਨੇ ਵੀ ਸ਼ਾਂਤੀ ਨਾਲ ਉਨ੍ਹਾਂ ਦੇ ਟਵੀਟਸ ਦਾ ਜਵਾਬ ਦਿੱਤਾ।

PunjabKesari

ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦਿਆਂ ਧਰਮਿੰਦਰ ਲਿਖਦੇ ਹਨ, ‘‘ਜ਼ਿੰਦਗੀ ਹਮੇਸ਼ਾ ਖ਼ੂਬਸੂਰਤ ਸੰਘਰਸ਼ ਹੁੰਦੀ ਹੈ। ਤੁਸੀਂ, ਮੈਂ ਹਰ ਕੋਈ ਸੰਘਰਸ਼ ਕਰ ਰਿਹਾ ਹੈ। ਆਰਾਮ ਦਾ ਮਤਲਬ ਹੈ ਕਿ ਤੁਸੀਂ ਆਪਣੇ ਮਿੱਠੇ ਸੁਪਨਿਆਂ ਨੂੰ ਖ਼ਤਮ ਕਰ ਰਹੇ ਹੋ। ਹਾਡੀ ਸੁੰਦਰ ਯਾਤਰਾ ਦਾ ਅੰਤ।’’

PunjabKesari

ਧਰਮਿੰਦਰ ਦਾ ਟਵੀਟ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਸਮਰਥਨ ’ਚ ਆ ਗਏ ਤੇ ਕਿਹਾ ਕਿ ਸਰ ਅੱਜ-ਕੱਲ ਇਸ ਨਿਮਰਤਾ ਦੀ ਲੋੜ ਹੈ। ਪਿਆਰ ਫੈਲਾਉਂਦੇ ਰਹੋ ਜਨਾਬ। ਤੁਸੀਂ ਨਾ ਜਾਣੇ ਕਿੰਨੇ ਲੋਕਾਂ ਦੇ ਰੋਲ ਮਾਡਲ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News