ਸ਼ਬਾਨਾ ਆਜ਼ਮੀ ਨਾਲ ਕਿਸਿੰਗ ਸੀਨ ਕਰਨ ’ਤੇ ਬੋਲੇ ਧਰਮਿੰਦਰ, ਕਿਹਾ– ਪੋਤੇ ਨੇ ਇੰਨੇ ਕੀਤੇ...’

Tuesday, Oct 24, 2023 - 03:28 PM (IST)

ਸ਼ਬਾਨਾ ਆਜ਼ਮੀ ਨਾਲ ਕਿਸਿੰਗ ਸੀਨ ਕਰਨ ’ਤੇ ਬੋਲੇ ਧਰਮਿੰਦਰ, ਕਿਹਾ– ਪੋਤੇ ਨੇ ਇੰਨੇ ਕੀਤੇ...’

ਮੁੰਬਈ (ਬਿਊਰੋ)– ਧਰਮਿੰਦਰ ਆਪਣੀ ਪੀੜ੍ਹੀ ਦੇ ਸਭ ਤੋਂ ਖ਼ੂਬਸੂਰਤ ਕਲਾਕਾਰਾਂ ’ਚੋਂ ਇਕ ਹਨ। ਉਨ੍ਹਾਂ ਨੇ 1960 ’ਚ ਫ਼ਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਬਾਅਦ ’ਚ ਉਨ੍ਹਾਂ ਨੇ ‘ਸ਼ੋਅਲੇ’, ‘ਅਪਨੇ’, ‘ਸੀਤਾ ਔਰ ਗੀਤਾ’, ‘ਆਂਖੇ’, ‘ਯਮਲਾ ਪਗਲਾ ਦੀਵਾਨਾ’, ‘ਬਗਾਵਤ’, ‘ਡ੍ਰੀਮ ਗਰਲ’ ਤੇ ਹੋਰ ਬਹੁਤ ਸਾਰੀਆਂ ਬਲਾਕਬਸਟਰ ਫ਼ਿਲਮਾਂ ’ਚ ਕੰਮ ਕੀਤਾ। ਧਰਮਿੰਦਰ ਹਾਲ ਹੀ ’ਚ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਸ਼ਬਾਨਾ ਆਜ਼ਮੀ ਦੇ ਨਾਲ ਕਿਸਿੰਗ ਸੀਨ ਕਰਕੇ ਸੁਰਖ਼ੀਆਂ ’ਚ ਆਏ ਸਨ ਤੇ ਹੁਣ ਧਰਮਿੰਦਰ ਨੇ ਆਪਣੇ ਆਨਸਕ੍ਰੀਨ ਕਿਸਿੰਗ ਸੀਨ ਦੀ ਤੁਲਨਾ ਫ਼ਿਲਮ ‘ਦੋਨੋਂ’ ’ਚ ਆਪਣੇ ਪੋਤੇ ਰਾਜਵੀਰ ਦਿਓਲ ਦੇ ਕਿਸਿੰਗ ਸੀਨ ਨਾਲ ਕੀਤੀ ਹੈ।

ਧਰਮਿੰਦਰ ਨੇ ਹਾਲ ਹੀ ’ਚ ਦੁਰਗਾ ਪੂਜਾ ਪੰਡਾਲ ’ਚ ਮੀਡੀਆ ਨਾਲ ਗੱਲਬਾਤ ਕੀਤੀ ਤੇ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਆਪਣੀ ਭੂਮਿਕਾ ਬਾਰੇ ਗੱਲ ਕੀਤੀ। ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਸ਼ਬਾਨਾ ਆਜ਼ਮੀ ਨਾਲ ਆਪਣੇ ਕਿਸਿੰਗ ਸੀਨ ’ਤੇ ਕਿਹਾ ਕਿ ਉਹ ਸਿਰਫ਼ ਉਹੀ ਰੋਲ ਕਰਦੇ ਹਨ, ਜੋ ਉਨ੍ਹਾਂ ਦੇ ਦਿਲ ਨਾਲ ਜੁੜਦੇ ਹਨ। ਧਰਮਿੰਦਰ ਨੇ ਫ਼ਿਲਮ ‘ਦੋਨੋਂ’ ’ਚ ਆਪਣੇ ਪੋਤੇ ਰਾਜਵੀਰ ਦਿਓਲ ਦੇ ਕਿਸਿੰਗ ਸੀਨ ਨਾਲ ਆਪਣੇ ਕਿਸਿੰਗ ਸੀਨ ਦੀ ਤੁਲਨਾ ਵੀ ਕੀਤੀ ਤੇ ਕਿਹਾ, ‘‘ਫ਼ਿਲਮਾਂ ਦਰਸ਼ਕਾਂ ਨਾਲ ਜੁੜਨ ਦਾ ਸਾਡਾ ਮਾਧਿਅਮ ਹਨ। ਮੈਂ ਉਹ ਭੂਮਿਕਾਵਾਂ ਚੁਣਦਾ ਹਾਂ, ਜੋ ਮੇਰੇ ਦਿਲ ਨਾਲ ਗੂੰਜਦੀਆਂ ਹਨ। ਮੈਨੂੰ ਨਹੀਂ ਪਤਾ ਕਿ ਮੇਰੇ ਪੋਤੇ ਨੇ ਆਪਣੀ ਫ਼ਿਲਮ ’ਚ ਕਿੰਨੇ ਕਿਸਿੰਗ ਸੀਨ ਕੀਤੇ ਸਨ ਪਰ ਮੇਰੇ ਇਕ ਕਿਸਿੰਗ ਸੀਨ ਨੇ ਰੌਲਾ ਪਾ ਦਿੱਤਾ ਸੀ।’’

ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਇੰਦਰਜੀਤ ਨਿੱਕੂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਖ਼ੂਬ ਵਾਇਰਲ ਹੋ ਰਹੀ ਹੈ ਵੀਡੀਓ

ਲੋਕਾਂ ਦੇ ਸੁਨੇਹੇ ਆਉਣ ਲੱਗੇ
ਇਸ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਧਰਮਿੰਦਰ ਨੇ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਸ਼ਬਾਨਾ ਆਜ਼ਮੀ ਨਾਲ ਆਪਣੇ ਕਿਸਿੰਗ ਸੀਨ ਬਾਰੇ ਗੱਲ ਕੀਤੀ ਸੀ। ਇਸ ਬਾਰੇ ਗੱਲ ਕਰਦਿਆਂ ਦਿੱਗਜ ਅਦਾਕਾਰ ਨੇ ਖ਼ੁਲਾਸਾ ਕੀਤਾ ਕਿ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਤੋਂ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਦੇ ਕਾਲ ਤੇ ਸੰਦੇਸ਼ ਆ ਰਹੇ ਹਨ। ਉਨ੍ਹਾਂ ਦੇ ਕਿਸਿੰਗ ਸੀਨ ’ਤੇ ਸਵਾਲ ਉਠਾਉਣ ਵਾਲਿਆਂ ’ਤੇ ਮਜ਼ਾਕੀਆ ਨਿਸ਼ਾਨਾ ਲਗਾਉਂਦਿਆਂ ਧਰਮਿੰਦਰ ਨੇ ਕਿਹਾ, ‘‘ਮੈਸੇਜ ਆ ਰਿਹਾ ਹੈ ਕਿ ਧਰਮ ਜੀ ਤੁਸੀਂ ਇਹ ਕੀਤਾ ਹੈ। ਇਹ ਮੇਰੇ ਸੱਜੇ ਹੱਥ ਦੀ ਖੇਡ ਹੈ।’’

ਨਫੀਸਾ ਅਲੀ ਨਾਲ ਕਿੱਸ ਸੀਨ
ਇਸ ਤੋਂ ਪਹਿਲਾਂ ਧਰਮਿੰਦਰ ਨੇ ਦੱਸਿਆ ਸੀ ਕਿ ਕਿਵੇਂ ਸ਼ਬਾਨਾ ਨਾਲ ਉਨ੍ਹਾਂ ਦੇ ਕਿਸਿੰਗ ਸੀਨ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਕਿਉਂਕਿ ਉਨ੍ਹਾਂ ਨੂੰ ਇਸ ਦੀ ਉਮੀਦ ਨਹੀਂ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੀ ਵਾਰ ਉਨ੍ਹਾਂ ਨੇ ਫ਼ਿਲਮ ‘ਲਾਈਫ ਇਨ ਏ ਮੈਟਰੋ’ ’ਚ ਨਫੀਸਾ ਅਲੀ ਨਾਲ ਕਿਸਿੰਗ ਸੀਨ ਕੀਤਾ ਸੀ ਤੇ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News