ਕੋਰੋਨਾ ਕਾਲ ’ਚ ਉਦਾਸੀ ਦੂਰ ਕਰਨ ਲਈ ਧਰਮਿੰਦਰ ਕਰ ਰਹੇ ਹਨ ਇਹ ਕੰਮ (ਵੀਡੀਓ)

Thursday, Apr 15, 2021 - 11:41 AM (IST)

ਕੋਰੋਨਾ ਕਾਲ ’ਚ ਉਦਾਸੀ ਦੂਰ ਕਰਨ ਲਈ ਧਰਮਿੰਦਰ ਕਰ ਰਹੇ ਹਨ ਇਹ ਕੰਮ (ਵੀਡੀਓ)

ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਇਨ੍ਹੀਂ ਦਿਨੀਂ ਮੁੰਬਈ ਦੀ ਭੀੜ ਤੋਂ ਦੂਰ ਆਪਣੇ ਫਾਰਮਹਾਊਸ ਵਿਚ ਸਮਾਂ ਬਿਤਾ ਰਹੇ ਹਨ। ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੇ ਪ੍ਰਸ਼ੰਸਕਾਂ ਨਾਲ ਨਵੀਆਂ-ਨਵੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਉਨ੍ਹਾਂ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਆਖਿਰ ਕਿੰਝ ਅਸੀਂ ਕੋਰੋਨਾ ਕਾਰਨ ਲੋਕਾਂ ਵਿਚ ਫੈਲੀ ਉਦਾਸੀ ਅਤੇ ਦੁੱਖ ਨੂੰ ਦੂਰ ਭਜਾ ਸਕਦੇ ਹਾਂ। ਧਰਮਿੰਦਰ ਦੀ ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫ਼ੀ ਪਿਆਰ ਲੁਟਾ ਰਹੇ ਹਨ।

 

ਧਰਮਿੰਦਰ ਨੇ ਦੱਸਿਆ ਪ੍ਰਸ਼ੰਸਕਾਂ ਨੂੰ ਉਦਾਸੀ ਭਜਾਉਣ ਦਾ ਤਰੀਕਾ
ਧਰਮਿੰਦਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਵਧਦੇ ਕੋਰੋਨਾ ਵਾਇਰਸ ਦੀ ਖ਼ਬਰ ਸੁਣ ਕੇ ਮਨ ਉਦਾਸ ਹੋ ਜਾਂਦਾ ਹੈ ਤਾਂ ਇੱਥੇ ਆ ਜਾਂਦਾ ਹਾਂ, ਪਲੀਜ਼ ਟੇਕ ਕੇਅਰ। ਇਸ ਤੋਂ ਇਲਾਵਾ ਵੀਡੀਓ ਵਿੱਚ ਉਹ ਆਪਣੀ ਗਾਂ ਅਤੇ ਉਸ ਦੀ ਵੱਛੀ ਨੂੰ ਲਾਡ ਕਰਦੇ ਦਿਖਾਈ ਦੇ ਰਹੇ ਹਨ। ਧਰਮਿੰਦਰ ਨੇ ਵੀਡੀਓ ਰਾਹੀਂ ਇਹ ਵੀ ਕਿਹਾ ਹੈ ਕਿ ਇਹ ਗਾਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ। 
ਸੋਸ਼ਲ ਮੀਡੀਆ 'ਤੇ ਹਮੇਸ਼ਾ ਵੀਡੀਓ ਸਾਂਝੀਆਂ ਕਰਦੇ ਹਨ ਧਰਮਿੰਦਰ
ਇਸ ਤੋਂ ਪਹਿਲਾਂ ਵੀ ਧਰਮਿੰਦਰ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਫਾਰਮਹਾਊਸ ਦੀ ਝਲਕ ਦਿਖਾ ਚੁੱਕੇ ਹਨ। ਇਸ ਦੀਆਂ ਕਈ ਵੀਡੀਓਜ਼ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੇਖੀਆਂ ਜਾ ਸਕਦੀਆਂ ਹਨ। ਉਹ ਕਈ ਵਾਰ ਇੰਸਟਾਗ੍ਰਾਮ 'ਤੇ ਸਬਜ਼ੀਆਂ ਉਗਾਉਂਦੇ ਹੋਏ ਜਾਂ ਜਾਨਵਰਾਂ ਕੋਲ ਬੈਠੇ ਦਿਖਾਈ ਦਿੰਦੇ ਹਨ।

 

PunjabKesari
ਵਹੀਦਾ ਰਹਿਮਾਨ ਦੇ ਇਲਜ਼ਾਮਾਂ ਦਾ ਧਰਮਿੰਦਰ ਨੇ ਦਿੱਤਾ ਜਵਾਬ
ਉੱਧਰ, ਕੁਝ ਸਮਾਂ ਪਹਿਲਾਂ 'ਡਾਂਸ ਦੀਵਾਨੇ 3' ਨਾਂ ਦੇ ਰਿਐਲਿਟੀ ਸ਼ੋਅ ਵਿੱਚ ਜਦ ਧਰਮਿੰਦਰ ਪਹੁੰਚੇ ਸੀ ਤਾਂ ਮੇਜ਼ਬਾਨ ਰਾਘਵ ਨੇ ਉਨ੍ਹਾਂ ਪੁੱਛਿਆ ਸੀ ਕਿ ਜਦ ਵਹੀਦਾ ਰਹਿਮਾਨ ਆਈ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਤੁਸੀਂ ਦੇਖਣ 'ਚ ਤਾਂ ਸਿੱਧੇ ਸੀ ਪਰ ਫਲਰਟ ਬਹੁਤ ਕਰਦੇ ਸਨ। ਇਸ ਦੇ ਜਵਾਬ ਵਿੱਚ ਧਰਮਿੰਦਰ ਨੇ ਕਿਹਾ ਕਿ ਅਜਿਹੇ ਇਲਜ਼ਾਮ ਤਾਂ ਰੋਜ਼ ਲੱਗਦੇ ਰਹਿੰਦੇ ਨੇ ਯਾਰ..! ਧਰਮਿੰਦਰ ਦੇ ਫੈਨ ਵੀ ਉਨ੍ਹਾਂ ਦੇ ਇਸ ਅੰਦਾਜ਼ ਦੇ ਦੀਵਾਨੇ ਹਨ। 


author

Aarti dhillon

Content Editor

Related News