ਨਸ਼ੇ ਦੇ ਮਾਮਲੇ ''ਚ ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਗ੍ਰਿਫ਼ਤਾਰ, ਹੱਥ ਲੱਗੇ ਅਹਿਮ ਸਬੂਤ
Saturday, Sep 26, 2020 - 04:16 PM (IST)

ਮੁੰਬਈ (ਬਿਊਰੋ) : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ 'ਚ ਪੁੱਛਗਿੱਛ ਲਈ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਐੱਨ. ਸੀ. ਬੀ. ਦੇ ਦਫ਼ਤਰ ਪਹੁੰਚੀ। ਉਥੇ ਹੀ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਸ ਮਾਮਲੇ 'ਚ ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਕਸ਼ੀਤੀਜ ਪ੍ਰਸਾਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਕਸ਼ੀਤੀਜ ਪ੍ਰਸਾਦ ਨੂੰ ਕੁਝ ਦਿਨ ਪਹਿਲਾਂ ਸੰਮਨ ਜਾਰੀ ਕੀਤਾ ਸੀ, ਜਿਸ ਤੋਂ ਬੀਤੇ ਦਿਨੀਂ ਐੱਨ. ਸੀ. ਬੀ. ਦੇ ਮੁੰਬਈ ਦਫ਼ਤਰ 'ਚ ਪੁੱਛਗਿੱਛ ਹੋਈ ਸੀ। ਸੂਤਰਾਂ ਦੀ ਮੰਨੀਏ ਤਾਂ ਐੱਨ. ਸੀ. ਬੀ. ਨੂੰ ਕੁਝ ਅਹਿਮ ਸੁਰਾਗ ਹੱਥ ਮਿਲੇ ਸਨ, ਜਿਸ ਮੁਤਾਬਕ ਕਸ਼ੀਤੀਜ ਪ੍ਰਸਾਦ ਕੁਝ ਨਸ਼ਾ ਤਸਕਰਾਂ ਦੇ ਸੰਪਰਕ ਸਨ। ਅਜਿਹੇ 'ਚ ਸਵਾਲ ਇਹ ਹੈ ਕੀ ਐੱਨ. ਸੀ. ਬੀ. ਦੀ ਟੀਮ ਕਸ਼ੀਤੀਜ ਪ੍ਰਸਾਦ ਦੇ ਜਰੀਏ ਕਰਨ ਜੌਹਰ ਦੀ ਪਾਰਟੀ ਦੇ ਸੱਚ ਨੂੰ ਸਾਹਮਣੇ ਲਿਆਵੇਗੀ?
ਕਰਨ ਜੌਹਰ ਦੇ ਬੇਹੱਦ ਕਰੀਬ ਹੈ ਕਸ਼ੀਤੀਜ
ਦੱਸਿਆ ਜਾ ਰਿਹਾ ਹੈ ਕਿ ਕਸ਼ੀਤੀਜ ਕਰਨ ਜੌਹਰ ਦੇ ਬੇਹੱਦ ਕਰੀਬ ਹੈ। ਕਰਨ ਜੌਹਰ ਦੇ ਘਰ ਸਾਲ 2019 'ਚ ਇਕ ਪਾਰਟੀ ਹੋਈ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਲੈ ਕੇ ਸ਼ਿਕਾਇਤ ਮਿਲਣ ਤੋਂ ਬਾਅਦ ਮੁੰਬਈ ਐੱਨ. ਸੀ. ਬੀ. ਦੀ ਟੀਮ ਵੀਡੀਓ ਨੂੰ ਲੈ ਕੇ ਡਰੱਗ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ। ਇਸ ਵੀਡੀਓ 'ਚ ਕਰਨ ਜੌਹਰ ਤੋਂ ਇਲਾਵਾ ਦੀਪਿਕਾ ਪਾਦੂਕੋਣ, ਮਲਾਇਕਾ ਅਰੋੜਾ, ਰਣਵੀਰ ਕਪੂਰ, ਵਰੁਣ ਧਵਨ, ਸ਼ਾਹਿਦ ਕਪੂਰ ਤੇ ਵਿੱਕੀ ਕੌਸ਼ ਸਮੇਤ ਕਈ ਸਿਤਾਰੇ ਮੌਜ਼ੂਦ ਸਨ।
Dharma Productions executive producer Kshitij Ravi Prasad to be arrested by Narcotics Control Bureau soon, in connection with a drug probe. Formalities are being completed.
— ANI (@ANI) September 26, 2020
ਜਲਦ ਹੀ ਸਿਤਾਰਿਆਂ ਤੱਕ ਵੀ ਪਹੁੰਚ ਸਕਦੀ ਹੈ ਐੱਨ. ਸੀ. ਬੀ.
ਐੱਨ. ਸੀ. ਬੀ. ਅੱਜ ਕਸ਼ੀਤੀਜ ਤੋਂ ਪੁੱਛਗਿੱਛ 'ਚ ਇਹ ਜਾਣਨਾ ਚਾਹੁੰਦੀ ਹੈ ਕਿ ਆਖਿਰ ਕਰਨ ਜੌਹਰ ਦੀ ਇਸ ਪਾਰਟੀ 'ਚ ਕੀ ਨਸ਼ਾ ਵੀ ਪਹੁੰਚਿਆ ਸੀ? ਜੇਕਰ ਹਾਂ, ਤਾਂ ਕਿਸ ਨੇ ਪਹੁੰਚਾਇਆ ਇਹ ਨਸ਼ਾ? ਸੂਤਰਾਂ ਮੁਤਾਬਕ, ਇਨ੍ਹਾਂ ਸ਼ੁਰੂਆਤੀ ਕੜੀਆਂ ਨੂੰ ਜੋੜਦੇ ਹੋਏ ਐੱਨ. ਸੀ. ਬੀ. ਜਲਦ ਦੀ ਇਨ੍ਹਾਂ ਕਲਾਕਾਰਾਂ ਤੱਕ ਵੀ ਪਹੁੰਚ ਸਕਦੀ ਹੈ।