ਰਜਨੀਕਾਂਤ ਦੀ ਧੀ ਐਸ਼ਵਰਿਆ ਦਾ ਪਤੀ ਧਨੁਸ਼ ਨਾਲ ਹੋ ਰਿਹੈ ਤਲਾਕ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

Tuesday, Jan 18, 2022 - 10:51 AM (IST)

ਰਜਨੀਕਾਂਤ ਦੀ ਧੀ ਐਸ਼ਵਰਿਆ ਦਾ ਪਤੀ ਧਨੁਸ਼ ਨਾਲ ਹੋ ਰਿਹੈ ਤਲਾਕ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

ਨਵੀਂ ਦਿੱਲੀ (ਬਿਊਰੋ) : ਸਾਊਥ ਦੇ ਸੁਪਰਸਟਾਰ ਧਨੁਸ਼ ਤੇ ਐਸ਼ਵਰਿਆ ਰਜਨੀਕਾਂਤ ਨੂੰ ਪਾਵਰ ਕਪਲਜ਼ ਮੰਨਿਆ ਜਾਂਦਾ ਹੈ ਪਰ ਹੁਣ ਦੋਵਾਂ ਨੇ ਵੱਖ ਹੋਣ ਦੇ ਆਪਣੇ ਫੈਸਲੇ ਨਾਲ ਆਪਣੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਸਾਊਥ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਧਨੁਸ਼ ਤੋਂ ਵੱਖ ਹੋਣ ਦੀ ਜਾਣਕਾਰੀ ਦਿੱਤੀ। ਦੋਵਾਂ ਦੇ ਵਿਆਹ ਨੂੰ 18 ਸਾਲ ਹੋ ਗਏ ਹਨ। ਐਸ਼ਵਰਿਆ ਰਜਨੀਕਾਂਤ ਤੋਂ ਇਲਾਵਾ ਧਨੁਸ਼ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਵੱਖ ਹੋਣ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਵੀ ਕੀਤੀ।

ਵਾਇਰਲ ਹੋ ਰਹੀ ਹੈ ਇਹ ਪੋਸਟ
ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਐਸ਼ਵਰਿਆ ਤੋਂ ਵੱਖ ਹੋਣ ਦੀ ਜਾਣਕਾਰੀ ਦਿੰਦੇ ਹੋਏ ਸੁਪਰਸਟਾਰ ਧਨੁਸ਼ ਨੇ ਲਿਖਿਆ, ''ਅਸੀਂ 18 ਸਾਲ ਇਕੱਠੇ ਰਹੇ, ਜਿਸ 'ਚ ਅਸੀਂ ਦੋਸਤਾਂ, ਮਾਤਾ-ਪਿਤਾ, ਕਪਲ ਤੇ ਇਕ-ਦੂਜੇ ਦੇ ਸਾਥੀ ਦੇ ਰੂਪ 'ਚ ਇਕੱਠੇ ਰਹੇ। ਇਸ ਸਫ਼ਰ 'ਚ ਅਸੀਂ ਇੱਕ ਦੂਜੇ ਨੂੰ ਸਮਝਦੇ ਹੋਏ ਅੱਗੇ ਵਧਦੇ ਹੋਏ ਬਹੁਤ ਕੁਝ ਦੇਖਿਆ। ਅੱਜ ਸਾਡੇ ਰਾਹ ਵੱਖ ਹੋ ਗਏ ਹਨ। ਮੈਂ ਤੇ ਐਸ਼ਵਰਿਆ ਇਕ ਕਪਲ ਦੇ ਰੂਪ 'ਚ ਹੁਣ ਵੱਖ ਹੋ ਰਹੇ ਹਾਂ ਅਤੇ ਚੀਜ਼ਾਂ ਨੂੰ ਵੱਖਰੇ ਤੌਰ 'ਤੇ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਰਪਾ ਕਰਕੇ ਸਾਡੇ ਫ਼ੈਸਲੇ ਦਾ ਸਤਿਕਾਰ ਕਰੋ ਅਤੇ ਸਾਨੂੰ ਪ੍ਰਾਈਵੈਸੀ ਦਿਓ।''

ਸੁਣ ਕੇ ਫੈਨਜ਼ ਦਾ ਟੁੱਟਿਆ ਦਿਲ
ਧਨੁਸ਼ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਜਨੀਕਾਂਤ ਨੇ ਵੀ ਆਪਣੇ ਤੇ ਧਨੁਸ਼ ਦੇ ਵੱਖ ਹੋਣ ਦੀ ਜਾਣਕਾਰੀ ਫੈਨਜ਼ ਨੂੰ ਦਿੱਤੀ। ਐਸ਼ਵਰਿਆ ਨੇ ਕੈਪਸ਼ਨ 'ਚ ਲਿਖਿਆ, ''ਕੋਈ ਕੈਪਸ਼ਨ ਦੀ ਲੋੜ ਨਹੀਂ। ਬਸ ਤੁਹਾਡੇ ਪਿਆਰ ਅਤੇ ਸਾਥ ਦੀ ਲੋੜ ਹੈ।'' ਉਨ੍ਹਾਂ ਦੇ ਫੈਨਜ਼ ਨੇ ਕੁਮੈਂਟ ਬਾਕਸ 'ਚ ਉਨ੍ਹਾਂ ਦੇ ਅੱਲਗ ਹੋਣ ਦੀ ਖਬਰ 'ਤੇ ਦੁੱਖ ਜਤਾਇਆ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਸ਼ਾਕਿੰਗ', ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਤੋੜਨ ਵਾਲਾ ਇਮੋਜੀ ਵੀ ਪਾਇਆ। ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਖਬਰ ਦਿਲ ਤੋੜਨ ਵਾਲੀ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਮਿਸਟਰ ਡੀ ਦੀ ਜ਼ਿੰਦਗੀ 'ਚ ਅਜਿਹਾ ਹੋਣ ਦੀ ਉਮੀਦ ਨਹੀਂ ਸੀ।'

PunjabKesari

2004 'ਚ ਹੋਇਆ ਸੀ ਵਿਆਹ
ਧਨੁਸ਼ ਤੇ ਐਸ਼ਵਰਿਆ ਰਾਜਨੀਕਾਂਤ ਦਾ ਵਿਆਹ 2004 'ਚ ਹੋਇਆ ਸੀ। ਜਦ ਇਸ ਕਪਲ ਨੇ ਵਿਆਹ ਕੀਤਾ ਸੀ ਤਾਂ ਧਨੁਸ਼ ਦੀ ਉਮਰ 21 ਸਾਲ ਤੇ ਐਸ਼ਵਰਿਆ ਦੀ ਉਮਰ 23 ਸਾਲ ਸੀ। ਦੋਵਾਂ ਦਾ ਵਿਆਹ ਤਾਮਿਲ ਰੀਤੀ-ਰਿਵਾਜ ਨਾਲ ਹੋਇਆ ਸੀ। ਧਨੁਸ਼ ਤੇ ਐਸ਼ਵਰਿਆ ਦੇ 2 ਪੁੱਤਰ ਹਨ। ਐਸ਼ਵਰਿਆ ਰਜਨੀਕਾਂਤ ਸੁਪਰਸਟਾਰ ਰਜਨੀਕਾਂਤ ਦੀ ਧੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News