‘ਧਮਾਕਾ’ ਦੇ ਟਰੇਲਰ ’ਚ ਦਿਸਿਆ ਕਾਰਤਿਕ ਆਰੀਅਨ ਦਾ ਧਮਾਲ (ਵੀਡੀਓ)

Wednesday, Oct 20, 2021 - 12:58 PM (IST)

‘ਧਮਾਕਾ’ ਦੇ ਟਰੇਲਰ ’ਚ ਦਿਸਿਆ ਕਾਰਤਿਕ ਆਰੀਅਨ ਦਾ ਧਮਾਲ (ਵੀਡੀਓ)

ਮੁੰਬਈ (ਬਿਊਰੋ)– ਇੰਟੈਂਸ, ਗ੍ਰਿਪਿੰਗ ਤੇ ਹਾਰਡ-ਹਿਟਿੰਗ, ਕਾਰਤਿਕ ਆਰੀਅਨ ਹਾਰਡਬਾਲ ਪੱਤਰਕਾਰ ਅਰਜੁਨ ਪਾਠਕ ਦੇ ਰੂਪ ’ਚ ਡਿਜੀਟਲ ਸਪੇਸ ’ਚ ਧਮਾਲ ਮਚਾ ਰਹੇ ਹਨ। ਰਾਮ ਮਾਧਵਾਨੀ ਦੁਆਰਾ ਨਿਰਦੇਸ਼ਿਤ ‘ਧਮਾਕਾ’ ਦੇ ਟਰੇਲਰ ’ਚ ਕਾਰਤਿਕ ਦੇ ਟ੍ਰਾਂਸਫਾਰਮੇਸ਼ਨ ਨੇ ਪ੍ਰਸ਼ੰਸਕਾਂ ਨੂੰ ਸਥਿਰ ਕਰ ਦਿੱਤਾ ਹੈ।

‘ਧਮਾਕਾ’ ਉਨ੍ਹਾਂ ਦੇ ਕਰੀਅਰ ਦਾ ਇਕ ਟਰਨਿੰਗ ਪੁਆਇੰਟ ਹੈ, ਜਿਸ ਨੇ ਉਨ੍ਹਾਂ ਦੇ ਕਰੀਅਰ ਗ੍ਰਾਫ ’ਚ ਨਵਾਂ ਡਾਇਮੈਂਸ਼ਨ ਜੋੜ ਦਿੱਤਾ ਹੈ। ਕਾਰਤਿਕ ਇਕ ਸਨਕੀ ਸਾਬਕਾ ਨਿਊਜ਼ ਐਂਕਰ ਦੀ ਭੂਮਿਕਾ ਨਿਭਾਅ ਰਹੇ ਹਨ, ਜਿਸ ਨੂੰ ਰੇਡੀਓ ਸ਼ੋਅ ’ਤੇ ਇਕ ਅਲਾਰਮਿੰਗ ਕਾਲ ਆਉਂਦਾ ਹੈ ਤੇ ਉਸ ਨੂੰ ਕਰੀਅਰ ’ਚ ਵਾਪਸੀ ਦਾ ਮੌਕਾ ਦਿਖਾਈ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੈਰੀ ਮਾਨ ਦੀ ਨਾਰਾਜ਼ਗੀ ’ਤੇ ਬੋਲੇ ਪਰਮੀਸ਼ ਵਰਮਾ, ਕਿਹਾ– ‘ਮੈਨੂੰ ਤੇ ਮੇਰੇ ਪਰਿਵਾਰ ਨੂੰ...’

ਹਾਲਾਂਕਿ ਇਸ ਤੋਂ ਉਸ ਨੂੰ ਆਪਣੇ ਵਿਵੇਕ ਦੀ ਕੀਮਤ ਚੁਕਾਣੀ ਪੈ ਸਕਦੀ ਹੈ। ਟਰੇਲਰ ਨੇ ਸੋਸ਼ਲ ਮੀਡੀਆ ’ਤੇ ਹਲਚਲ ਪੈਦਾ ਕਰ ਦਿੱਤੀ ਹੈ, ਜਿਥੇ ਕਾਰਤਿਕ ਦੇ ਅਨੁਭਵੀ ਚਿਤਰਣ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।

ਦੱਸ ਦੇਈਏ ਕਿ ‘ਧਮਾਕਾ’ ਦਾ ਟਰੇਲਰ ਨੈੱਟਫਲਿਕਸ ਇੰਡੀਆ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਟਰੇਲਰ ਰਿਲੀਜ਼ ਤੋਂ ਬਾਅਦ ਹੀ ਸੁਰਖ਼ੀਆਂ ’ਚ ਬਣਿਆ ਹੋਇਆ ਹੈ। ਇਹ ਯੂਟਿਊਬ ’ਤੇ 6ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ, ਜਦਕਿ ਇਸ ਨੂੰ 10 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੈੱਟਫਲਿਕਸ ’ਤੇ ਇਹ ਫ਼ਿਲਮ 19 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਧਮਾਕਾ’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News