ਭਰਾ ਦੇ ਵਿਆਹ ਤੋਂ ਬਾਅਦ ਇੰਡਸਟਰੀ ਦੇ ਦੋਸਤਾਂ ਨਾਲ ਦੇਵੋਲੀਨਾ ਦੀ ਪਾਰਟੀ, ਆਨਸਕ੍ਰੀਨ ਦਿਓਰ ਨਾਲ ਦਿੱਤੇ ਪੋਜ਼

07/21/2022 2:41:03 PM

ਬਾਲੀਵੁੱਡ ਡੈਸਕ: ਦੇਵੋਲੀਨਾ ਭੱਟਾਚਾਰਜੀ ਛੋਟੇ ਪਰਦੇ ਦੀ ਇਕ ਵੱਡੀ ਅਦਾਕਾਰਾ ਹੈ ਜਿਸ ਨੇ ਬਹੁਤ ਘੱਟ ਸਮੇਂ ’ਚ ਇੰਡਸਟਰੀ ’ਚ ਆਪਣੀ ਇਕ ਖ਼ਾਸ ਪਹਿਚਾਣ ਬਣਾਈ ਹੈ। ਦੇਵੋਲੀਨਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।  ਕੁਝ ਦਿਨ ਪਹਿਲਾਂ ਅਦਾਕਾਰਾ  ਦੇ ਭਰਾ ਦਾ ਵਿਆਹ ਅਸਮ ’ਚ ਹੋਇਆ ਸੀ, ਜਿਸ ’ਚ ਗੋਪੀ ਬਹੂ ਨੇ ਆਪਣੀ ਲੁੱਕ ਨੂੰ ਲੈ ਕੇ ਕਾਫ਼ੀ ਸੁਰਖੀਆਂ ਹਾਸਲ ਕੀਤੀਆਂ ਸਨ।

PunjabKesari

ਇਸ ਦੇ ਨਾਲ ਹੀ ਅਦਾਕਾਰਾ ਆਪਣੇ ਭਰਾ ਦੇ ਵਿਆਹ ਤੋਂ ਬਾਅਦ ਦੇਵੋਲੀਨਾ ਨੇ ਇੰਡਸਟਰੀ ਦੇ ਆਪਣੇ ਦੋਸਤਾਂ ਨਾਲ ਨਾਈਟ ਪਾਰਟੀ ਕੀਤੀ, ਜਿੱਥੇ ਅਦਾਕਾਰਾ ਖ਼ੂਬ ਮਸਤੀ ਕਰਦੀ ਨਜ਼ਰ ਆਈ। ਪਾਰਟੀ ਦੀਆਂ ਇਹ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਸਵੀਮਿੰਗ ਪਹਿਰਾਵੇ ’ਚ ਨਜ਼ਰ ਆਏ ਜੇਹ, ਮਾਂ ਕਰੀਨਾ ਨੇ ਕਲਿੱਕ ਕੀਤੀ ਪੁੱਤਰ ਦੀ ਖ਼ੂਬਸੂਰਤ ਤਸਵੀਰ

ਦੇਵੋਲੀਨਾ ਵੱਲੋਂ ਸਾਂਝੀ ਕੀਤੀਆਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਉਹ ਸਾਥ ਨਿਭਾਨਾ ਸਾਥੀਆ ਦੇ ਸਟਾਰ ਵਿਸ਼ਾਲ ਸਿੰਘ, ਆਰਤੀ ਸਿੰਘ ਅਤੇ ਨਿਰਮਾਤਾ ਆਰੂਸ਼ੀ ਨਿਸ਼ੰਕ ਨਾਲ ਖ਼ੂਬ ਮਸਤੀ ਕਰ ਰਹੀ ਹੈ।

PunjabKesari

ਇਸ ਦੌਰਾਨ ਅਦਾਕਾਰਾ ਨੇ ਆਪਣੇ ਆਨਸਕ੍ਰੀਨ ਦਿਓਰ ਨਾਲ ਪੋਜ਼ ਵੀ ਦਿੱਤੇ ਹਨ। ਇਸ ਦੇ ਹੋਰ ਤਸਵੀਰਾਂ ’ਚ  ਅਦਾਕਾਰਾ ਦੇਵੋਲੀਨਾ ਆਰਤੀ ਅਤੇ ਆਰੂਸ਼ੀ ਨਾਲ ਪੋਜ਼ ਦੇ ਰਹੀ ਹੈ। 

ਇਹ ਵੀ ਪੜ੍ਹੋ : ‘ਐਮਰਜੈਂਸੀ’ ਦੇ ਸੈੱਟ ਤੇ ਅਨੁਪਮ ਖ਼ੇਰ ਨੇ ਕੰਗਨਾ ਰਣੌਤ ਨੂੰ ਦਿੱਤੀ ਦਾਵਤ, ਅਦਾਕਾਰਾ ਨੇ ਖੁਸ਼ ਹੋ ਕੇ ਕਿਹਾ- ਵਾਹ!

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਵਾਈਟ  ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਪੋਨੀ ਕੀਤੀ ਹੋਈ ਹੈ ਅਤੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਇਸ ਲੁੱਕ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। 

PunjabKesari

ਦੇਵੋਲੀਨਾ ਭੱਟਾਚਾਰਜੀ ਦੇ ਟੀ.ਵੀ. ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀ.ਵੀ ਸੀਰੀਅਲ ‘ਸਾਥ ਨਿਭਾਨਾ ਸਾਥੀਆ’ ਨਾਲ ਕੀਤੀ ਸੀ। ਇਸ ’ਚ ਉਹ ਗੋਪੀ ਬਹੂ ਦੇ ਕਿਰਦਾਰ ’ਚ ਨਜ਼ਰ ਆਈ ਸੀ, ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਉਹ ‘ਬਿਗ ਬਾਸ 13’ ਅਤੇ ‘ਬਿਗ ਬਾਸ 15’  ’ਚ ਵੀ ਨਜ਼ਰ ਆ ਚੁੱਕੀ ਹੈ, ਜਿੱਥੇ ਉਸ ਦਾ ਇਕ ਵੱਖਰਾ ਅਵਤਾਰ ਸੀ। 


 


Shivani Bassan

Content Editor

Related News