ਰੈਪਰ ਡਿਵਾਈਨ ਨੇ ਆਪਣੇ ਨਵੇਂ ਗੀਤ ‘4.10’ ’ਚ ਵਰਤਿਆ ਯਮਲਾ ਜੱਟ ਦਾ ਮਸ਼ਹੂਰ ਗੀਤ

Tuesday, Dec 26, 2023 - 11:20 AM (IST)

ਐਂਟਰਟੇਨਮੈਂਟ ਡੈਸਕ– ਰੈਪਰ ਡਿਵਾਈਨ ਦਾ ਪੰਜਾਬੀ ਸੰਗੀਤ ਜਗਤ ਲਈ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸਿੱਧੂ ਮੂਸੇ ਵਾਲਾ ਤੋਂ ਲੈ ਕੇ ਅੰਮ੍ਰਿਤ ਮਾਨ ਤੇ ਦੀਪ ਜੰਡੂ ਵਰਗੇ ਕਲਾਕਾਰਾਂ ਨਾਲ ਡਿਵਾਈਨ ਨੇ ਹਿੱਟ ਪੰਜਾਬੀ ਗੀਤ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਐਨੀਮਲ’ ਦੀ ਓ. ਟੀ. ਟੀ. ਰਿਲੀਜ਼ ਡੇਟ ਆਈ ਸਾਹਮਣੇ, 8-9 ਮਿੰਟਾਂ ਦੇ ਖ਼ਾਸ ਸੀਨਜ਼ ਹੋਣਗੇ ਸ਼ਾਮਲ

ਹੁਣ ਆਪਣੇ ਨਵੇਂ ਗੀਤ ‘4.10’ ’ਚ ਵੀ ਉਸ ਨੇ ਪੰਜਾਬੀ ਸੰਗੀਤ ਜਗਤ ਲਈ ਆਪਣਾ ਪਿਆਰ ਦਿਖਾਇਆ ਹੈ। ਦਰਅਸਲ ਇਸ ਗੀਤ ’ਚ ਡਿਵਾਈਨ ਨੇ ਲਾਲ ਚੰਦ ਯਮਲਾ ਜੱਟ ਦੇ ਮਸ਼ਹੂਰ ਗੀਤ ‘ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਨੂੰ ਵਰਤਿਆ ਹੈ।

ਡਿਵਾਈਨ ਨੇ ਆਪਣੇ ਗੀਤ ਦੀ ਕੈਪਸ਼ਨ ’ਚ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣਾ ਗੀਤ ਯਮਲਾ ਜੱਟ ਦੇ ਇਸੇ ਗੀਤ ਦੀ ਤਰਜ਼ ’ਤੇ ਬਣਾਇਆ ਹੈ।

‘4.10’ ਗੀਤ ਡਿਵਾਈਨ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਡਿਵਾਈਨ ਦਾ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News