ਮਹਿਲਾਵਾਂ ਲਈ ਦਿੱਲੀ ਨੂੰ ਸੁਰੱਖਿਅਤ ਨਹੀਂ ਮੰਨਦੀ ਸਾਨਿਆ ਮਲਹੋਤਰਾ, ਝੱਲਣੀ ਪਈ ਛੇੜਛਾੜ

Thursday, Jul 14, 2022 - 10:23 AM (IST)

ਮਹਿਲਾਵਾਂ ਲਈ ਦਿੱਲੀ ਨੂੰ ਸੁਰੱਖਿਅਤ ਨਹੀਂ ਮੰਨਦੀ ਸਾਨਿਆ ਮਲਹੋਤਰਾ, ਝੱਲਣੀ ਪਈ ਛੇੜਛਾੜ

ਮੁੰਬਈ (ਬਿਊਰੋ)– ਸਾਨਿਆ ਮਲਹੋਤਰਾ ਬਾਲੀਵੁੱਡ ਦੀ ਟਾਪ ਰਾਈਜ਼ਿੰਗ ਸਟਾਰ ਹੈ। ਸਾਨਿਆ ਨੇ ਘੱਟ ਸਮੇਂ ’ਚ ਇੰਡਸਟਰੀ ’ਚ ਆਪਣੀ ਖ਼ਾਸ ਪਛਾਣ ਬਣਾਈ ਹੈ। ਸਾਨਿਆ ਮਲਹੋਤਰਾ ਨੂੰ ਰਾਜਧਾਨੀ ਦਿੱਲੀ ਮਹਿਲਾਵਾਂ ਲਈ ਸੁਰੱਖਿਅਤ ਨਹੀਂ ਲੱਗਦੀ ਹੈ। ਉਸ ਦਾ ਮੰਨਣਾ ਹੈ ਕਿ ਦਿੱਲੀ ਦੇ ਮੁਕਾਬਲੇ ਮੁੰਬਈ ਲੜਕੀਆਂ ਲਈ ਜ਼ਿਆਦਾ ਸੁਰੱਖਿਅਤ ਹੈ।

ਕ੍ਰਾਈਮ ਤੱਕ ਨਾਲ ਗੱਲਬਾਤ ਕਰਦਿਆਂ ਸਾਨਿਆ ਮਲਹੋਤਰਾ ਨੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਰਾਏ ਖੁੱਲ੍ਹ ਕੇ ਸਾਹਮਣੇ ਰੱਖੀ। ਸਾਨਿਆ ਨੇ ਕਿਹਾ, ‘‘ਮੈਂ ਦਿੱਲੀ ਨਾਲ ਸਬੰਧ ਰੱਖਦੀ ਹਾਂ ਤੇ ਮੇਰੇ ਕੋਲ ਬਹੁਤ ਚੰਗੀ ਵਜ੍ਹਾ ਹੈ ਕਿ ਆਖਿਰ ਕਿਉਂ ਮੈਂ ਦਿੱਲੀ ਤੋਂ ਜ਼ਿਆਦਾ ਮੁੰਬਈ ਨੂੰ ਪਸੰਦ ਕਰਦੀ ਹਾਂ। ਮੈਂ ਮੁੰਬਈ ’ਚ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀ ਹਾਂ।’’

ਇਹ ਖ਼ਬਰ ਵੀ ਪੜ੍ਹੋ : ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’

ਸਾਨਿਆ ਨੇ ਅੱਗੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਦਿੱਲੀ ’ਚ ਹੁਣ ਸੁਧਾਰ ਆਇਆ ਹੈ ਜਾਂ ਨਹੀਂ ਪਰ ਮੈਂ ਉਥੇ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਸੀ। ਮੈਂ ਇਸ ਲਈ ਕੋਈ ਕਾਰਨ ਨਹੀਂ ਦੱਸ ਸਕਦੀ। ਮੈਨੂੰ ਨਹੀਂ ਲੱਗਦਾ ਕਿ ਦਿੱਲੀ ’ਚ ਕੋਈ ਇਕ ਵੀ ਅਜਿਹੀ ਮਹਿਲਾ ਹੋਵੇਗੀ, ਜਿਸ ਨੇ ਛੇੜਛਾੜ ਨਹੀਂ ਝੱਲੀ ਹੋਵੇਗੀ।’’

ਸਾਨਿਆ ਮਲਹੋਤਰਾ ਦੀਆਂ ਇਨ੍ਹਾਂ ਗੱਲਾਂ ’ਤੇ ਰਾਜਕੁਮਾਰ ਰਾਵ ਨੇ ਵੀ ਆਪਣੀ ਰਾਏ ਰੱਖਦਿਆਂ ਕਿਹਾ, ‘‘ਇਹ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਸਕਦੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News