ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ  ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ

Sunday, May 22, 2022 - 12:11 PM (IST)

ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ  ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ

ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਇੰਟਰਨੈਸ਼ਨਲ ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਹੈ। ਇਹ ਈਵੈਂਟ ਦੀਪਿਕਾ ਲਈ ਬਹੁਤ ਖ਼ਾਸ ਹੈ ਕਿਉਂਕਿ ਉਹ ਇਸ ਦੀ ਜਿਊਰੀ ਮੈਂਬਰ ਬਣ ਚੁੱਕੀ ਹੈ। ਇਸ ਸਾਲ ਭਾਰਤ ਨੂੰ ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ‘ਕੰਟਰੀ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਪਤੀ ਨਿਕ ਜੋਨਸ ਨੇ ਪ੍ਰਿਅੰਕਾ ਨੂੰ ਗਿਫ਼ਟ ਕੀਤੀ ਕਸਟਮਾਈਜ਼ਡ ਕਾਰ ,ਤਸਵੀਰ ਸਾਂਝੀ ਕਰ ਕੇ ਬੋਲੀ ‘ਧੰਨਵਾਦਾ’

ਦੀਪਿਕਾ ਪਾਦੁਕੋਣ ਆਪਣੀ ਜਿਊਰੀ ਡਿਊਟੀ ਬਹੁਤ ਹੀ ਖੂਬਸੂਰਤੀ ਨਾਲ ਨਿਭਾ ਰਹੀ ਹੈ। ਫ਼ੈਸਟੀਵਲ ਦੇ ਚੌਥੇ ਦਿਨ ਦੀਪਿਕਾ ਨੇ ਆਪਣੇ ਬਲੈਕ ਬਿਊਟੀ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਦੀਪਿਕਾ ਬਲੈਕ ਪਲੀਜਿੰਗ ਨੇਕਲਾਈਨ ਡਰੈੱਸ ’ਚ ਆਪਣੇ ਖੂਬਸੂਰਤ ਜਲਵੇ ਦਿਖਾ ਰਹੀ ਸੀ।

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਐਸ਼ਵਰੀਆ ਰਾਏ ਬੱਚਨ ਨੂੰ ਮਿਲੀ ਹੈਲੀ ਸ਼ਾਹ, ਧੀ ਆਰਾਧਿਆ ਨਾਲ ਗੱਲ ਕਰਦੀ ਨਜ਼ਰ ਆਈ

ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਦਾ ਮੈਸੀ ਬਨ ਬਣਾਇਆ ਹੈ। ਇਸ ਬਾਡੀ ਫ਼ਿਟ ਬਲੈਕ ਡਰੈੱਸ ’ਚ ਨਾਲ ਦੀਪਿਕਾ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। 

PunjabKesari

ਇਹ ਵੀ ਪੜ੍ਹੋ: ਦਾਰਜੀਲਿੰਗ ਪਹੁੰਚੀ ਕਰੀਨਾ ਕਪੂਰ, 'The DEVOTION OF SUSPECT X' ਦੇ ਸੈੱਟ ਤੋਂ ਤਸਵੀਰਾਂ ਵਾਇਰਲ

ਮੀਡ ਨੈਕ ਵਾਲੀ ਡਰੈੱਸ ਦੀਪਿਕਾ ਨੂੰ ਬਹੁਤ ਜੱਚ ਰਹੀ ਹੈ। ਦੀਪਿਕਾ ਪਾਦੁਕੋਣ ਨੇ ਕਾਨਸ ਫ਼ਿਲਮ ਫ਼ੈਸਟੀਵਲ 2022 'ਚ ਆਪਣੀ ਲੁੱਕ ਕਾਰਨ ਚਰਚਾ ’ਚ ਹੈ। ਦੀਪਿਕਾ ਇਕ ਤੋਂ ਵੱਧ ਕੇ ਇਕ ਲੁੱਕ ’ਚ ਨਜ਼ਰ ਆ ਰਹੀ ਹੈ। ਦੀਪਿਕਾ Louis Vuitton ਬ੍ਰਾਂਡ ਦੀ ਪਹਿਲੀ ਭਾਰਤੀ ਅੰਬੈਸਡਰ ਬਣ ਗਈ ਹੈ। ਕਾਨਸ ’ਚ ਦੀਪਿਕਾ ਨੂੰ ਲੋਕ ਬਹੁਤ ਪਿਆਰ ਦੇ ਰਹੇ ਹਨ।

PunjabKesari


author

Anuradha

Content Editor

Related News