ਦੀਪਿਕਾ ਪਹੁੰਚੀ ਪ੍ਰੇਮੀ ਰਣਵੀਰ ਨੂੰ ਮਿਲਣ ਪੈਰਿਸ, ਬਿਤਾਇਆ ਕੁਆਲਟੀ ਟਾਈਮ

Tuesday, May 31, 2016 - 10:00 AM (IST)

 ਦੀਪਿਕਾ ਪਹੁੰਚੀ ਪ੍ਰੇਮੀ ਰਣਵੀਰ ਨੂੰ ਮਿਲਣ ਪੈਰਿਸ, ਬਿਤਾਇਆ ਕੁਆਲਟੀ ਟਾਈਮ

ਮੁੰਬਈ : ਬਾਲੀਵੁੱਡ ਅਦਾਕਾਰ ਦੀਪਿਕਾ ਪਾਦੁਕੋਣ ਬੀਤੇ ਦਿਨੀਂ ਹੀ ਆਪਣੀ ਹਾਲੀਵੁੱਡ ਫਿਲਮ ''xxx'' ਦੀ ਸ਼ੂਟਿੰਗ ਪੂਰੀ ਕਰਕੇ ਪ੍ਰੇਮੀ ਰਣਵੀਰ ਸਿੰਘ ਨੂੰ ਮਿਲਣ ਪੈਰਿਸ ਪਹੁੰਚੀ। ਦੀਪਿਕਾ ਨੇ ਪੈਰਿਸ ''ਚ ਆਪਣੇ ਪ੍ਰੇਮੀ ਰਣਵੀਰ ਸਿੰਘ ਨਾਲ ਕਾਫੀ ਸਮਾਂ ਇਕੱਲੇ ਬਿਤਾਇਆ। 
ਜਾਣਕਾਰੀ ਅਨੁਸਾਰ ਦੀਪਿਕਾ ਇਸ ਸਰਪ੍ਰਾਈਜ਼ ਬਾਰੇ ਕਿਸੇ ਨੂੰ ਨਹੀਂ ਪਤਾ ਸੀ। ਦੀਪਿਕਾ ਦੇ ਕੁਝ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਉਸ ਸਮੇਂ ਪਛਾਣ ਲਿਆ ਜਦੋਂ ਉਹ ਰਣਵੀਰ ਦੀ ਆਉਣ ਵਾਲੀ ਫਿਲਮ ''ਬੇਫਿਕਰੇ'' ਦੇ ਸੈੱਟ ''ਤੇ ਪਹੁੰਚੀ ਸੀ। ਹਫਤੇ ਦੇ ਅੰਤ ''ਚ ਦੀਪਿਕਾ ਭਾਰਤ ਵਾਪਸ ਆ ਗਈ ਪਰ ਰਣਵੀਰ ਹੁਣੇ ਵੀ ਪੈਰਿਸ ''ਚ ਹੀ ਹੈ ਅਤੇ ਫਿਲਮ ''ਬੈਫਿਕਰੇ'' ਦੀ ਸ਼ੂਟਿੰਗ ''ਚ ਰੁੱਝੇ ਹੋਏ ਹਨ।


Related News