ਬ੍ਰਹਮਾਸਤਰ ’ਚ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ, ਦਰਸ਼ਕਾਂ ਨੇ ਕੀਤਾ ਦਾਅਵਾ

Monday, Jun 20, 2022 - 04:12 PM (IST)

ਬ੍ਰਹਮਾਸਤਰ ’ਚ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ, ਦਰਸ਼ਕਾਂ ਨੇ ਕੀਤਾ ਦਾਅਵਾ

ਮੁੰਬਈ: ਸਾਲ 2022 ’ਚ ਆਉਣ ਵਾਲੀ ਫ਼ਿਲਮ ਬ੍ਰਹਮਾਸਤਰ ਦਾ ਟ੍ਰੇਲਰ ਧਮਾਲ ਮਚਾ ਰਿਹਾ ਹੈ। ਨਿਰਦੇਸ਼ਕ ਅਯਾਨ ਮੁਖਰਜੀ ਨੇ ਐਤਵਾਰ ਨੂੰ ਸਾਇੰਸ ਫ਼ਿਕਸ਼ਨ ਫ਼ਿਲਮ ਦਾ ਟ੍ਰੇਲਰ ਫ਼ਿਰ ਤੋਂ ਰਿਲੀਜ਼ ਕੀਤਾ ਹੈ ਪਰ ਇਸ ਵਾਰ ਪ੍ਰਸ਼ੰਸਕਾਂ ਨੂੰ ਫ਼ਿਲਮ ਦੇ ਹਰ ਸੀਨ ਨੂੰ ਹੋਰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ।

ਇਹ  ਵੀ ਪੜ੍ਹੋ : ਵਿਵਾਦਾਂ ’ਚ ਘਿਰੀ ਕਰਨ ਜੌਹਰ ਦੀ ‘ਜੁੱਗ ਜੁੱਗ ਜੀਓ’, ਰਿਲੀਜ਼ ਤੋਂ ਪਹਿਲਾਂ ਹੋਵੇਗੀ ਅਦਾਲਤ ’ਚ ਪੇਸ਼

ਇਸ ਦੌਰਾਨ ਪ੍ਰਸ਼ੰਸਕਾਂ ਨੇ ਦੀਪਿਕਾ ਪਾਦੁਕੋਣ ਨੂੰ ਬ੍ਰਮਾਹਸਤਰ ਦੇ 4K ਵਰਜ਼ਨ ’ਚ ਦੇਖਿਆ ਹੈ। ਟਵੀਟਰ ’ਤੇ ਵੀ ਹੁਣ ‘ਜਲ’ ਦੇ ਕਲੋਜ਼ ਅਪ ਸਕ੍ਰੀਨ ਸ਼ਾਰਟ ਸਾਂਝੇ ਕੀਤੇ ਜਾ ਰਹੇ ਹਨ।

ਟ੍ਰੇਲਰ ’ਚ ਇਕ ਰਹੱਸਮਈ ਔਰਤ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਦੇ ਸਾਹਮਣੇ ਚੱਲਦੀ ਦਿਖਾਈ ਦੇ ਰਹੀ ਹੈ। ਉਸ ਦੇ ਹੱਥੋਂ ਨੀਲੇ ਰੰਗ ਦੀ ਸ਼ਕਤੀ ਨਿਕਲ ਰਹੀ ਹੈ। ਭੂਮਿਕਾ ’ਚ ਨਜ਼ਰ ਆਈ ਅਦਾਕਾਰਾ ਨੇ ਰੈੱਡ ਕਲਰ ਦੀ ਸਾੜੀ ਪਾਈ ਹੋਈ ਹੈ। ਜਦੋਂ ਇਹ ਅਦਾਕਾਰਾ ਨਜ਼ਰ ਆਉਂਦੀ ਹੈ ਤਾਂ ਅਮਿਤਾਭ ਜਲ ਦੇ ਕਿਰਦਾਰ ਦਾ ਵਰਣਨ ਕਰਦੇ ਹਨ। ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਇਹ ਰਹੱਸਮਈ ਔਰਤ ਕੋਈ ਹੋਰ ਨਹੀਂ ਸਗੋਂ ਦੀਪਿਕਾ ਪਾਦੁਕੋਣ ਹੀ ਹੈ।

ਇਹ  ਵੀ ਪੜ੍ਹੋ : ‘ਜੁੱਗ ਜੁੱਗ ਜੀਓ’ ਫ਼ਿਲਮ 'ਤੇ ਰਿਧੀਮਾ ਕਪੂਰ ਦਾ ਰੀਵਿਊ, ਮਾਂਂ ਨੀਤੂ ਕਪੂਰ ਦੀਆਂ ਕੀਤੀਆਂ ਰੱਜ ਕੇ ਤਾਰੀਫ਼ਾਂ

ਦੀਪਿਕਾ ਨੂੰ ਜਲ ਦੇਵੀ ਦੇ ਕਿਰਦਾਰ ’ਚ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ। ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਸ਼ਾਹਰੁਖ ਖ਼ਾਨ ਨੂੰ ਟ੍ਰੇਲਰ ’ਚ ਵੀ ਦੇਖਿਆ ਸੀ। ਹਾਲਾਂਕਿ ਇਸ ’ਤੇ ਨਿਰਮਾਤਾਵਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਬ੍ਰਹਮਾਸਤਰ ਸਿਨੇਮਾਘਰਾਂ ’ਚ ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਰਣਬੀਰ ਕਪੂਰ,ਆਲੀਆ ਭੱਟ, ਮੌਨੀ ਰਾਏ ਅਤੇ ਅਮਿਤਾਭ ਬੱਚਨ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। 
                                                                                                       


author

Anuradha

Content Editor

Related News