ਦੀਪਿਕਾ ਪਾਦੁਕੋਣ ਨੂੰ ਪ੍ਰਸ਼ੰਸਕਾਂ ਨੇ ਕਿਹਾ ‘ਵੀ ਲਵ ਯੂ’, ਅਦਾਕਾਰਾ ਨੇ ਕਿਹਾ- ‘ਤਮੀਜ਼ ਨਾਲ ਪੇਸ਼ ਆਓ...’

07/05/2022 12:06:53 PM

ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਬਿਊਟੀ ਵਿਦ ਬ੍ਰੇਨ ਦਾ ਟੈਗ ਹਾਸਲ ਹੈ। ਕਈ ਵਾਰ ਅਦਾਕਾਰਾ ਬੇਹੱਦ ਸਮਾਰਟਨੈੱਸ ਦੇ ਨਾਲ ਹਾਲਾਤ ਨੂੰ ਹੈਂਡਲ ਕਰ ਲੈਂਦੀ ਹੈ। ਇਸ ਦੇ ਨਾਲ ਹੀ ਦੀਪਿਕਾ ਜਦੋਂ ਹੱਥ ’ਚ ਮਾਈਕ ਫੜਦੀ ਹੈ ਤਾਂ ਆਪਣੇ ਜਵਾਬਾਂ ਨਾਲ ਚੰਗੇ-ਚੰਗਿਆਂ ਦੀ ਬੋਲਤੀ ਬੰਦ ਕਰ ਦਿੰਦੀ ਹੈ।

ਅਦਾਕਾਰਾ ਦੀ ਅਜਿਹੀ ਹੀ ਇਕ ਵੀਡੀਓ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀ ਹੈ। ਅਸਲ ’ਚ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਪਤੀ ਰਣਵੀਰ ਸਿੰਘ ਨਾਲ ਅਮਰੀਕਾ ’ਚ ਹੈ। ਇਥੋਂ ਦੀਪਿਕਾ-ਰਣਵੀਰ ਦੀ ਕਾਫੀ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ, ਜੋ ਕਿ ਕਾਫੀ ਵਾਇਰਲ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ‘ਘੁੰਡ ਕੱਢ ਲੈ ਨੀਂ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ’ਚ ਦਿਸੇਗੀ 90 ਦੇ ਦਹਾਕੇ ਦੀ ਪ੍ਰੇਮ ਕਹਾਣੀ

ਦੀਪਿਕਾ ਤੇ ਰਣਵੀਰ ਨੇ ਕੈਲੀਫੋਰਨੀਆ ਦੇ ਸੈਨ ਜੋਸ ’ਚ ਕੋਂਕਣੀ ਸੰਮੇਲਨ ’ਚ ਹਿੱਸਾ ਲਿਆ ਤੇ ਦੀਪਿਕਾ ਇਸ ਪ੍ਰੋਗਰਾਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਈ। ਇਸ ਦੌਰਾਨ ਦੀਪਿਕਾ ਇਕਦਮ ਦੇਸੀ ਲੁੱਕ ’ਚ ਨਜ਼ਰ ਆਈ, ਜਿਸ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਉਸ ’ਤੇ ਫਿਦਾ ਹੋ ਗਏ।

ਇੰਟਰਨੈੱਟ ’ਤੇ ਇਸ ਇਵੈਂਟ ਤੋਂ ਸਾਹਮਣੇ ਆਈ ਇਕ ਨਵੀਂ ਵੀਡੀਓ ’ਚ ਪ੍ਰਸ਼ੰਸਕ ਚੀਖ-ਚੀਖ ਕੇ ਦੀਪਿਕਾ ਨੂੰ ਕਹਿ ਰਹੇ ਹਨ ‘ਵੀ ਲਵ ਯੂ.’। ਇਸ ’ਤੇ ਦੀਪਿਕਾ ਨੇ ਅੰਗਰੇਜ਼ੀ ’ਚ ਕਿਹਾ, ‘‘ਹੁਣ ਮੈਂ ਵਿਆਹੁਤਾ ਹਾਂ। ਤਮੀਜ਼ ਨਾਲ ਪੇਸ਼ ਆਓ।’’ ਹਾਲਾਂਕਿ ਦੀਪਿਕਾ ਇਸ ਦੌਰਾਨ ਗੁੱਸੇ ’ਚ ਨਹੀਂ, ਸਗੋਂ ਕਾਫੀ ਚਿੱਲ ਤੇ ਮਜ਼ਾਕੀਆ ਮੂਡ ’ਚ ਦਿਖਾਈ ਦੇ ਰਹੀ ਸੀ।

ਦੱਸ ਦੇਈਏ ਕਿ ਇਸ ਦੌਰਾਨ ਦੀਪਿਕਾ ਦੇ ਲੁੱਕ ਦੇ ਖ਼ੂਬ ਚਰਚੇ ਹੋ ਰਹੇ ਹਨ। ਦੀਪਿਕਾ ਪਾਦੁਕੋਣ ਇਸ ਦੌਰਾਨ ਇਕ ਤੋਂ ਵੱਧ ਕੇ ਕ ਐਥਨਿਕ ਲੁੱਕਸ ’ਚ ਦਿਖਾਈ ਦੇ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News