ਨਵੀਂ ਡਰੈੱਸ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਈ ਦੀਪਿਕਾ ਪਾਦੁਕੋਣ, ਪੜ੍ਹੋ ਕੁਮੈਂਟਸ

Wednesday, Feb 09, 2022 - 01:59 PM (IST)

ਨਵੀਂ ਡਰੈੱਸ ਨੂੰ ਲੈ ਕੇ ਬੁਰੀ ਤਰ੍ਹਾਂ ਟਰੋਲ ਹੋਈ ਦੀਪਿਕਾ ਪਾਦੁਕੋਣ, ਪੜ੍ਹੋ ਕੁਮੈਂਟਸ

ਮੁੰਬਈ (ਬਿਊਰੋ)– ‘ਗਹਿਰਾਈਆਂ’ ਨੂੰ ਪ੍ਰਮੋਟ ਕਰ ਰਹੀ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਆਪਣੀ ਡਰੈੱਸ ਦੇ ਚਲਦਿਆਂ ਟਰੋਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਨ੍ਹੀਂ ਦਿਨੀਂ ਦੀਪਿਕਾ ਫ਼ਿਲਮ ‘ਗਹਿਰਾਈਆਂ’ ਦੀ ਪ੍ਰਮੋਸ਼ਨ ’ਚ ਲੱਗੀ ਹੈ।

ਬੀਤੇ ਮੰਗਲਵਾਰ ਨੂੰ ਹੀ ਦੀਪਿਕਾ ਫ਼ਿਲਮ ਪ੍ਰਮੋਟ ਕਰਨ ਨਿਕਲੀ ਸੀ ਕਿ ਸੋਸ਼ਲ ਮੀਡੀਆ ’ਤੇ ਹੁਣ ਉਸ ਦੀ ਡਰੈੱਸ ਦੇ ਹੀ ਚਰਚੇ ਹੋ ਰਹੇ ਹਨ। ਅਸਲ ’ਚ ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਦੀਪਿਕਾ ਪਾਦੁਕੋਣ ਨੇ ਸਵਿਮਸੂਟ ਡਿਜ਼ਾਈਨ ਵਾਲਾ ਬਾਡੀਸੂਟ ਤੇ ਡੈਨਿਮ ਜਾਗਰਸ ਪਹਿਨੇ ਸਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਬਾਰੇ ਇਹ ਕੀ ਬੋਲ ਗਏ ਬੀ. ਜੇ. ਪੀ. ਲੀਡਰ ਮਨੋਜ ਤਿਵਾਰੀ, ਕਿਹਾ– ‘ਥੋੜ੍ਹੀ ਮਰਿਆਦਾ ਦਾ...’

ਅਦਾਕਾਰਾ ਦਾ ਇਹ ਨਵਾਂ ਸਟਾਈਲ ਕਈ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਲੋਕ ਦੀਪਿਕਾ ਨੂੰ ਬੁਰੀ ਤਰ੍ਹਾਂ ਟਰੋਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ-ਨਾਲ ਦੀਪਿਕਾ ਦੀ ਡਰੈਸਿੰਗ ਸੈਂਸ ਵਿਗੜਦੀ ਜਾ ਰਹੀ ਹੈ। ਇਕ ਯੂਜ਼ਰ ਨੇ ਤਾਂ ਉਸ ਨੂੰ ਥਰਡ ਕਲਾਸ ਕਹਿ ਦਿੱਤਾ।

 
 
 
 
 
 
 
 
 
 
 
 
 
 
 

A post shared by Voompla (@voompla)

ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ‘ਇਹ ਦੀਪਿਕਾ ਨੂੰ ਬਿਕਨੀ ਵਰਗੀ ਡਰੈੱਸ ਕਿਸ ਨੇ ਦੇ ਦਿੱਤੀ ਹੈ?’ ਉਥੇ ਇਕ ਸ਼ਖ਼ਸ ਨੇ ਸਿਤਾਰਿਆਂ ਦੇ ਵਿਗੜਦੇ ਸਟਾਈਲ ਨੂੰ ਲੈ ਕੇ ਤੰਜ ਕੱਸਿਆ ਹੈ। ਇਸ ਸ਼ਖ਼ਸ ਨੇ ਲਿਖਿਆ, ‘ਸਮਝ ਨਹੀਂ ਆਉਂਦਾ ਹੈ ਕਿ ਇਨ੍ਹੀਂ ਦਿਨੀਂ ਸਿਤਾਰਿਆਂ ਦੀ ਡਰੈਸਿੰਗ ਸੈਂਸ ਨੂੰ ਕੀ ਹੋ ਗਿਆ ਹੈ?’

PunjabKesari

ਦੀਪਿਕਾ ਪਾਦੁਕੋਣ ਦੀ ਇਸ ਡਰੈੱਸ ’ਤੇ ਇਕ ਹੋਰ ਕੁਮੈਂਟ ਆਇਆ ਹੈ, ਜਿਸ ਨੂੰ ਦੇਖ ਕੇ ਉਰਫੀ ਜਾਵੇਦ ਵੀ ਹੈਰਾਨ ਰਹਿ ਜਾਵੇਗੀ। ਇਕ ਸ਼ਖ਼ਸ਼ ਨੇ ਲਿਖਿਆ, ‘ਕੀ ਦੀਪਿਕਾ ਨੇ ਹੁਣ ਉਰਫੀ ਨਾਲ ਦੋਸਤੀ ਕਰ ਲਈ ਹੈ?’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News